ਪੰਜਾਬੀ ਸਿਨੇਮਾ ਦੀ ਪਹਿਲੀ ਹੌਰਰ ਫਿਲਮ ‘ਗੁੜੀਆ’ ਜਲਦ ਹੋਵੇਗੀ ਰਿਲੀਜ਼, ਯੁਵਰਾਜ ਹੰਸ ਤੇ ਬਿੰਦੂ ਦਾਰਾ ਸਿੰਘ ਸਣੇ ਕਈ ਦਿੱਗਜ਼ ਕਲਾਕਾਰ ਆਉਣਗੇ ਨਜ਼ਰ

ਪੰਜਾਬੀ ਸਿਨੇਮਾ ਆਪਣੀ ਪਹਿਲੀ ਹੌਰਰ ਫਿਲਮ ‘ਗੁੜੀਆ’ ਨਾਲ ਨਵੇਂ ਸਫ਼ਰ ਦਾ ਆਗਾਜ਼ ਕਰਨ ਲਈ ਤਿਆਰ ਹੈ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਤੇ ਹੁਣ ਮੇਕਰਸ ਨੇ ਇਸ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।

Reported by: PTC Punjabi Desk | Edited by: Pushp Raj  |  October 29th 2023 04:23 PM |  Updated: October 29th 2023 04:23 PM

ਪੰਜਾਬੀ ਸਿਨੇਮਾ ਦੀ ਪਹਿਲੀ ਹੌਰਰ ਫਿਲਮ ‘ਗੁੜੀਆ’ ਜਲਦ ਹੋਵੇਗੀ ਰਿਲੀਜ਼, ਯੁਵਰਾਜ ਹੰਸ ਤੇ ਬਿੰਦੂ ਦਾਰਾ ਸਿੰਘ ਸਣੇ ਕਈ ਦਿੱਗਜ਼ ਕਲਾਕਾਰ ਆਉਣਗੇ ਨਜ਼ਰ

Film Gudiya released Date: ਪੰਜਾਬੀ ਸਿਨੇਮਾ ਆਪਣੀ ਪਹਿਲੀ ਹੌਰਰ ਫਿਲਮ ‘ਗੁੜੀਆ’ ਨਾਲ ਨਵੇਂ ਸਫ਼ਰ ਦਾ ਆਗਾਜ਼ ਕਰਨ ਲਈ ਤਿਆਰ ਹੈ। ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਤੇ ਹੁਣ ਮੇਕਰਸ ਨੇ ਇਸ ਫਿਲਮ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। 

ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਪਾਲੀਵੁੱਡ ਸੈਲਬਸ ਦੇ ਨਾਲ-ਨਾਲ ਕਈ ਬਾਲੀਵੁੱਡ ਕਲਾਕਾਰ ਵੀ ਨਜ਼ਰ ਆਉਣਗੇ। ਹਾਲ ਹੀ ਦੇ ਵਿੱਚ ਯੁਵਰਾਜ ਹੰਸ ਸਣੇ ਇਸ ਫਿਲਮ ਦੇ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦੀ ਰਿਲੀਜ਼ ਡੇਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। 

ਯੁਵਰਾਜ ਹੰਸ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਫਿਲਮ ਦਾ ਪੋਸਟਰ ਤੇ ਫਿਲਮ ਦੀ ਰਿਲੀਜ਼ ਡੇਟ ਸ਼ੇਅਰ ਕਰਦੇ ਹੋਏ ਲਿਖਿਆ,  " ਹੁਣ ਤੱਕ ਦੀ  ਪਹਿਲੀ ਪੰਜਾਬੀ ਹੌਰਰ ਫਿਲਮ ਏਵਰ “ਗੁੜੀਆ” ਦਾ ਇੰਤਜ਼ਾਰ ਖਤਮ “ਅਧਿਕਾਰਤ ਪੋਸਟਰ” ਸਾਨੂੰ ਤੁਹਾਡੇ ਪਿਆਰ ਅਤੇ ਅਸੀਸਾਂ ਦੀ ਲੋੜ ਹੈ🙏🏻❤️🧿🙏🏻ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਵਿੱਚ 24 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਫਿਲਮ। "ਇਸ ਦੇ ਨਾਲ ਹੀ ਯੁਵਰਾਜ ਹੰਸ ਨੇ ਫਿਲਮ ਤੋਂ ਆਪਣਾ ਫਰਸਟ ਲੁੱਕ ਵੀ ਸਾਂਝਾ ਕੀਤਾ ਹੈ।

ਦੱਸ ਦਈਏ ਕਿ ਇਹ ਫਿਲਮ ਇਸੇ ਸਾਲ 24 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਪੰਜਾਬੀ ਫਿਲਮ ਦਾ ਦਮਦਾਰ ਪੋਸਟਰ ਰਿਲੀਜ਼ ਹੋ ਗਿਆ ਹੈ। ਪੋਸਟਰ ਬਾਰੇ ਗੱਲ ਕਰੀਏ ਤਾਂ ਇਹ ਪੋਸਟਰ ਸਾਨੂੰ ਫਿਲਮ ਦੀਆਂ ਕਈ ਚੀਜ਼ਾਂ ਬਾਰੇ ਚਾਨਣਾ ਪਵਾਉਂਦਾ ਨਜ਼ਰ ਆ ਰਿਹਾ ਹੈ। ਪੋਸਟਰ ਵਿੱਚ ਅਸੀਂ ਕਿਸੇ ਦੀਆਂ ਅੱਖਾਂ ਵਿੱਚੋਂ ਖੂਨ ਨਿਕਲਦਾ ਦੇਖ ਸਕਦੇ ਹਾਂ। ਜੋ ਸਾਨੂੰ ਭਿਆਨਕ ਭਾਵਨਾ ਦਾ ਅਹਿਸਾਸ ਕਰਵਾਉਂਦਾ ਹੈ। ਪੋਸਟਰ ਉਤੇ ‘ਰਾਤ ਨੂੰ ਘਰ ਤੋਂ ਬਾਹਰ ਨਾ ਆਓ’ ਲਿਖਿਆ ਹੋਇਆ ਹੈ।

ਹੋਰ ਪੜ੍ਹੋ: Bigg Boss 17: ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦੀ ਲੜਾਈਆਂ 'ਤੇ ਦੇਵੋਲੀਨਾ ਭੱਟਾਚਾਰਜੀ ਨੇ ਦਿੱਤੀ ਪ੍ਰਤੀਕਿਰਿਆ, ਕਿਹਾ- ਪਤਨੀ ਨੂੰ ਅਪਮਾਨਿਤ ਕਰਨਾ ਹੈ ਵਿੱਕੀ ਦੀ ਅਸਲ ਗੇਮ

ਫਿਲਮ ਦੀ ਸਟਾਰ ਕਾਸਟ 

’ਗੁੜੀਆ’ ਬਾਰੇ ਹੋਰ ਗੱਲ ਕਰੀਏ ਤਾਂ ਇਸ ਨੂੰ ‘ਸਿਨੇਮਾਮਸਟਰ ਐਂਟਰਟੇਨਮੈਂਟ’ ਦੁਆਰਾ ਪੇਸ਼ ਕੀਤਾ ਜਾਵੇਗਾ।ਇਹ ਪ੍ਰੋਡੋਕਸ਼ਨ ਹਾਊਸ ਕਾਫੀ ਚੰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਫਿਲਮ ਦਾ ਨਿਰਦੇਸ਼ਨ ਰਾਹੁਲ ਚੰਦਰੇ ਅਤੇ ਗੌਰਵ ਸੋਨੀ ਦੀ ਜੋੜੀ ਦੁਆਰਾ ਕੀਤਾ ਗਿਆ ਹੈ। ਗਾਰਗੀ ਚੰਦਰੇ ਅਤੇ ਰਾਹੁਲ ਚੰਦਰੇ ਵੱਲੋਂ ਨਿਰਮਿਤ, ਫਿਲਮ “ਗੁੜੀਆ” ਵਿੱਚ ਯੁਵਰਾਜ ਹੰਸ, ਸਾਵਨ ਰੂਪੋਵਾਲੀ, ਆਰੂਸ਼ੀ ਐਨ ਸ਼ਰਮਾ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਵਿੰਦੂ ਦਾਰਾ ਸਿੰਘ, ਹਿਮਾਂਸ਼ੂ ਅਰੋੜਾ, ਅਤੇ ਸਮਾਇਰਾ ਨਾਇਰ ਸ਼ਾਮਲ ਹਨ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network