ਗੁਰੁ ਰੰਧਾਵਾ ਤੇ ਈਸ਼ਾ ਤਲਵਾਰ ਸਟਾਰਰ ਫ਼ਿਲਮ ‘ਸ਼ਾਹਕੋਟ’ ਦਾ ਫ੍ਰਸਟ ਲੁੱਕ ਜਾਰੀ

ਗੁਰੁ ਰੰਧਾਵਾ ਆਪਣੀ ਨਵੀਂ ਫ਼ਿਲਮ ‘ਸ਼ਾਹਕੋਟ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਹਨ । ਉਨ੍ਹਾਂ ਦੀ ਇਸ ਨਵੀਂ ਫ਼ਿਲਮ ‘ਸ਼ਾਹਕੋਟ’ ਦਾ ਫ੍ਰਸਟ ਲੁੱਕ ਟੀਜ਼ਰ ਜਾਰੀ ਹੋ ਚੁੱਕਿਆ ਹੈ । ਟੀਜ਼ਰ ‘ਚ ਜੋ ਕੁਝ ਦਿਖਾਇਆ ਗਿਆ ਹੈ। ਇਸ ਤੋਂ ਤਾਂ ਇਹੀ ਸਪੱਸ਼ਟ ਹੁੰਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਪਾਕਿਸਤਾਨ ਤੇ ਭਾਰਤ ਦੀਆਂ ਸਰਹੱਦਾਂ ਵਿਚਾਲੇ ਫਸੇ ਇਕਬਾਲ ਦੇ ਆਲੇ ਦੁਆਲੇ ਘੁੰਮਦੀ ਹੈ।

Reported by: PTC Punjabi Desk | Edited by: Shaminder  |  August 07th 2024 12:09 PM |  Updated: August 07th 2024 12:09 PM

ਗੁਰੁ ਰੰਧਾਵਾ ਤੇ ਈਸ਼ਾ ਤਲਵਾਰ ਸਟਾਰਰ ਫ਼ਿਲਮ ‘ਸ਼ਾਹਕੋਟ’ ਦਾ ਫ੍ਰਸਟ ਲੁੱਕ ਜਾਰੀ

ਗੁਰੁ ਰੰਧਾਵਾ (Guru Randhawa) ਜਿੱਥੇ ਆਪਣੀ ਵਧੀਆ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਉੱਥੇ ਹੀ ਉਹ ਹੁਣ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰ ਚੁੱਕੇ ਹਨ ਅਤੇ ਜਲਦ ਹੀ ਆਪਣੀ ਨਵੀਂ ਫ਼ਿਲਮ ‘ਸ਼ਾਹਕੋਟ’ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਹਨ । ਉਨ੍ਹਾਂ ਦੀ ਇਸ ਨਵੀਂ ਫ਼ਿਲਮ ‘ਸ਼ਾਹਕੋਟ’ ਦਾ ਫ੍ਰਸਟ ਲੁੱਕ ਟੀਜ਼ਰ ਜਾਰੀ ਹੋ ਚੁੱਕਿਆ ਹੈ । ਟੀਜ਼ਰ ‘ਚ ਜੋ ਕੁਝ ਦਿਖਾਇਆ ਗਿਆ ਹੈ। ਇਸ ਤੋਂ ਤਾਂ ਇਹੀ ਸਪੱਸ਼ਟ ਹੁੰਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਪਾਕਿਸਤਾਨ ਤੇ ਭਾਰਤ ਦੀਆਂ ਸਰਹੱਦਾਂ ਵਿਚਾਲੇ ਫਸੇ ਇਕਬਾਲ ਦੇ ਆਲੇ ਦੁਆਲੇ ਘੁੰਮਦੀ ਹੈ।

ਹੋਰ ਪੜ੍ਹੋ :  ਕਿਮੀ ਵਰਮਾ ਨੂੰ ਮਾਂ ਪੁਸ਼ਪਾ ਤੋਂ ਮਿਲਿਆ ਸੰਧਾਰਾ, ਜਸਵਿੰਦਰ ਬਰਾੜ ਨੇ ਤੀਜ ਮੇਲੇ ‘ਚ ਕੀਤੀ ਸ਼ਿਰਕਤ

ਫ਼ਿਲਮ ‘ਚ ਉਨ੍ਹਾਂ ਦੇ ਨਾਲ ਮੁੱਖ ਕਿਰਦਾਰ ‘ਚ ਈਸ਼ਾ ਤਲਵਾਰ ਨਜ਼ਰ ਆਉਣਗੇ । ਫ਼ਿਲਮ ਦੀ ਕਹਾਣੀ ਸਕਰੀਨ ਪਲੇਅ ਅਤੇ ਡਾਇਰੈਕਸ਼ਨ ਰਾਜੀਵ ਢੀਂਗਰਾ ਦੇ ਵੱਲੋਂ ਕੀਤੀ ਗਈ ਹੈ ਜਦੋਂਕਿ ਫ਼ਿਲਮ ‘ਚ ਮਿਊਜ਼ਿਕ ਜਤਿੰਦਰ ਸ਼ਾਹ ਦੇ ਵੱਲੋਂ ਦਿੱਤਾ ਗਿਆ ਹੈ। 

ਗੁਰੁ ਰੰਧਾਵਾ ਦਾ ਵਰਕ ਫ੍ਰੰਟ

ਗੁਰੁ ਰੰਧਾਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਹੈ।

ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਇੱਕ ਹਿੰਦੀ ਫ਼ਿਲਮ ਵੀ ਰਿਲੀਜ਼ ਹੋਈ ਸੀ। ਜਿਸ ‘ਚ ਉਹ ਜ਼ਿਆਦਾ ਕਮਾਲ ਨਹੀਂ ਸਨ ਕਰ ਪਾਏ । ਪਰ ਹੁਣ ਉਹ ਪੰਜਾਬੀ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਹੁਣ ਇਹ ਫ਼ਿਲਮ ਬਾਕਸ ਆਫਿਸ ਤੇ ਕਿੰਨੀ ਕੁ ਕਾਮਯਾਬ ਹੁੰਦੀ ਹੈ। ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਫ਼ਿਲਹਾਲ ਤੁਸੀਂ ਅਨੰਦ ਮਾਣੋ ਇਸ ਫ਼ਿਲਮ ਦੇ ਫ੍ਰਸਟ ਲੁੱਕ ਟੀਜ਼ਰ ਦਾ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network