ਬਾਕਸ ਆਫਿਸ 'ਤੇ ਛਾਈ ਗਿੱਪੀ ਗਰੇਵਾਲ ਦੀ ਫਿਲਮ 'Warning 2', ਕੈਨੇਡਾ 'ਚ Sold Out ਹੋਏ ਸਾਰੇ ਸ਼ੋਅ

Reported by: PTC Punjabi Desk | Edited by: Pushp Raj  |  February 08th 2024 02:37 PM |  Updated: February 08th 2024 02:37 PM

ਬਾਕਸ ਆਫਿਸ 'ਤੇ ਛਾਈ ਗਿੱਪੀ ਗਰੇਵਾਲ ਦੀ ਫਿਲਮ 'Warning 2', ਕੈਨੇਡਾ 'ਚ Sold Out ਹੋਏ ਸਾਰੇ ਸ਼ੋਅ

Film Warning 2 on worldwide Box Office:ਮਸ਼ਹੂਰ ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ (Gippy Grewal) ਇਨ੍ਹੀਂ ਦਿਨੀਂ ਆਪਣੀ ਫਿਲਮ 'Warning 2' ਨੂੰ ਲੈ ਸੁਰਖੀਆਂ 'ਚ  ਹਨ। ਹਾਲ ਹੀ ਵਿੱਚ ਰਿਲੀਜ਼ ਹੋਈ ਇਹ ਫਿਲਮ ਬਾਕਸ ਆਫਿਸ ਉੱਤੇ ਚੰਗੀ ਕਮਾਈ ਕਰ ਰਹੀ ਹੈ। ਕੈਨੇਡਾ 'ਚ ਫਿਲਮ 'Warning 2' ਦੇ ਸਾਰੇ ਸ਼ੋਅ Sold Out ਹੋ ਗਏ ਹਨ। 

ਹਾਲ ਹੀ ਵਿੱਚ ਫਿਲਮ 'Warning 2' ਨੂੰ ਲੈ ਕੇ ਇੱਕ ਹੋਰ ਨਵੀਂ ਅਪਡੇਟ ਆ ਰਹੀ ਹੈ। ਗਿੱਪੀ ਗਰੇਵਾਲ ਤੇ ਪ੍ਰਿੰਸ ਕਵੰਲਜੀਤ (Prince Kanwaljit Singh) ਸਟਾਰਰ ਇਹ ਫਿਲਮ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬਾਕਸ ਆਫਿਸ ਉੱਤੇ ਧਮਾਲਾਂ ਪਾ ਰਹੀ ਹੈ। 

 

ਕੈਨੇਡਾ 'ਚ ਫਿਲਮ 'Warning 2' ਦੇ ਸਾਰੇ ਸ਼ੋਅ ਹੋਏ Sold Out 

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਫਿਲਮ (Warning 2) ਨੇ ਥਿਏਟਰਾਂ ਵਿੱਚ ਤੂਫਾਨ ਲੈ ਆਉਂਦਾ ਹੈ। ਕੈਨੇਡਾ ਦੇ ਸਾਰੇ ਥਿਏਟਰਾਂ ਉੱਤੇ ਇਹ ਫਿਲਮ ਚੱਲ ਰਹੀ ਹੈ ਅਤੇ ਇਸ ਫਿਲਮ ਦੇ ਸਾਰੇ ਹੀ ਸ਼ੋਅਜ਼ ਹਾਊਸਫੁੱਲ ਹਨ। ਮਹਿਜ਼ ਇਨ੍ਹਾਂ ਹੀ ਨਹੀਂ ਸਗੋਂ ਹਰੇਕ ਸਮੇ ਦੇ ਸ਼ੋਅ ਹੋ ਲੋਕਾ ਵੱਲੋ ਏਡਵਾਂਸ ਬੁੱਕ ਕਰ ਲਏ ਗਏ ਹਨ।

ਫਿਲਮ 'Warning 2' ਦਾ ਪਬਲਿਕ ਰੀਵਿਊ

ਗਿੱਪੀ ਗਰੇਵਾਲ ਸਟਾਰਰ ਇਸ ਫਿਲਮ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਇਸ ਫਿਲਮ ਵਿੱਚ ਗਿੱਪੀ ਗਰੇਵਾਲੇ ਦੇ ਨਾਲ-ਨਾਲ ਪ੍ਰਿੰਸ ਕਵੰਲਜੀਤ ਦੇ ਕਿਰਦਾਰ ਪੰਮਾ ਨੂੰ ਦਰਸ਼ਕ  ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪਾਲੀਵੁੱਡ ਸੈਲਬਸ ਤੋਂ ਲੈ ਕੇ ਫੈਨਜ਼ ਤੱਕ ਹਰ ਕੋਈ ਇਸ ਫਿਲਮ ਦੀ ਤਾਰੀਫ ਕਰ ਰਿਹਾ ਹੈ, ਫਿਲਮ ਦੇ ਕਾਨਸੈਪਟ ਤੋਂ ਲੈ ਕੇ ਇਸ ਫਿਲਮ ਦੇ ਸਕ੍ਰੀਨਪਲੇਅ ਤੱਕ ਹਰ ਕੋਈ ਇਸ ਦੀ ਸ਼ਲਾਘਾ ਕਰ ਰਿਹਾ ਹੈ। 

ਪਾਲੀਵੁੱਡ ਸੈਲਬਸ ਨੇ ਵੀ ਇਸ ਫਿਲਮ ਨੂੰ ਲੈ ਕੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਵੱਡੀ ਗਿਣਤੀ ਵਿੱਚ ਪੰਜਾਬੀ ਸੈਲਬਸ ਦਾ ਮੰਨਣਾ ਹੈ ਕਿ ਪੰਜਾਬੀ ਸਿਨੇਮਾ ਹੁਣ ਵਰਲਡ-ਵਾਈਡ ਤਰੱਕੀ ਕਰਨ ਵੱਲ ਅੱਗੇ ਵੱਧ ਰਿਹਾ ਹੈ। ਜਲਦ ਪੰਜਾਬੀ ਇੰਡਸਟਰੀ ਵਿੱਚ ਬਾਲੀਵੁੱਡ ਵਾਂਗ ਆਪਣੀ ਵੱਖਰੀ ਪਛਾਣ ਬਣਾ ਲਵੇਗੀ। 

ਹੋਰ ਪੜ੍ਹੋ: Happy Propose Day 2024: ਪ੍ਰਪੋਜ਼ ਡੇਅ `ਤੇ ਇਨ੍ਹਾਂ ਖ਼ਾਸ ਸੰਦੇਸ਼ਾਂ ਨਾਲ ਕਰੋ ਆਪਣੇ ਪਿਆਰ ਦਾ ਇਜ਼ਹਾਰ

ਫਿਲਮ 'Warning 2' ਦੀ  ਸਟਾਰ ਕਾਸਟ

ਦੱਸ ਦਈਏ ਕਿ ਵਾਰਨਿੰਗ 2 'ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਭਸੀਨ (jasmine Bhasin)  ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ। ਇਸ ਫਿਲਮ ਨੂੰ ਪ੍ਰੋਡਿਊਸਰ ਵੀ ਖ਼ੁਦ ਗਿੱਪੀ ਗਰੇਵਾਲ ਹਨ, ਜਦੋਂ ਕਿ ਫਿਲਮ ਨੂੰ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਈ ਹੈ। ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਤੇ ਲਗਾਤਾਰ ਬਾਕਸ ਆਫਿਸ ਉੱਤੇ ਚੰਗਾ ਪਰਫਾਰਮ ਕਰ ਰਹੀ ਹੈ। 

 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network