ਫਿਲਮ ਉੱਚਾ ਦਰ ਬਾਬੇ ਨਾਨਕ ਦਾ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ
Film uchha dar babe nanank da : ਪੰਜਾਬੀ ਸਿਨੇਮਾ ਦਿਨੋਂ ਦਿਨ ਤਰੱਕੀ ਕਰ ਰਿਹਾ ਹੈ, ਆਉਣ ਵਾਲੇ ਦਿਨਾਂ ਵਿੱਚ ਕਈ ਬਿਹਤਰੀਨ ਅਤੇ ਮਿਆਰੀ ਪੰਜਾਬੀ ਫਿਲਮਾਂ ਨਾਲ ਰੋਸ਼ਨਾਉਣ ਜਾ ਰਿਹਾ ਹੈ, ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਦੀ ਪੰਜਾਬੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ।
'ਤਰਨ ਜਗਪਾਲ ਫਿਲਮਜ਼' ਅਤੇ 'ਦਾਵਤ ਇੰਟਰਟੇਨਮੈਂਟ' ਦੇ ਬੈਨਰ ਅਧੀਨ ਬਣਾਈ ਗਈ ਉਕਤ ਫਿਲਮ ਦਾ ਲੇਖਨ-ਨਿਰਦੇਸ਼ਨ ਅਤੇ ਨਿਰਮਾਣ ਤਰਨਵੀਰ ਸਿੰਘ ਜਗਪਾਲ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ ਮੇਨ ਸਟਰੀਮ ਸਿਨੇਮਾ ਤੋਂ ਬਿਲਕੁੱਲ ਅਲੱਗ ਹੱਟ ਕੇ ਬਣਾਈ ਗਈ ਇਸ ਪਰਿਵਾਰਕ-ਡਰਾਮਾ ਫਿਲਮ ਵਿੱਚ ਪੁਰਾਤਨ ਪੰਜਾਬ, ਸਿੱਖੀ ਸੰਬੰਧਤ ਕਦਰਾਂ ਕੀਮਤਾਂ ਅਤੇ ਅਸਲ ਪੰਜਾਬੀ ਪਰੰਪਰਾਵਾਂ ਦੇ ਕਈ ਰੰਗ ਵੇਖਣ ਨੂੰ ਮਿਲਣਗੇ।
ਉਨ੍ਹਾਂ ਦੱਸਿਆ ਕਿ ਸੱਚ ਅਤੇ ਸਿਧਾਤਾਂ ਨਾਲ ਜੁੜੇ ਰਹਿਣ ਦੀ ਪ੍ਰੇਰਣਾ ਦਿੰਦੀ ਇਸ ਫਿਲਮ ਦੀ ਜਿਆਦਾਤਾਰ ਸ਼ੂਟਿੰਗ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖਿੱਤੇ ਵਿੱਚ ਪੂਰੀ ਕੀਤੀ ਗਈ ਹੈ, ਜਿਸ ਤੋਂ ਇਲਾਵਾ ਕੁਝ ਵਿਸ਼ੇਸ਼ ਹਿੱਸੇ ਦਾ ਫਿਲਮਾਂਕਣ ਪੰਜਾਬ ਵਿੱਚ ਵੀ ਕੀਤਾ ਗਿਆ ਹੈ।
ਹਾਲੀਆ ਕਰੀਅਰ ਦੌਰਾਨ 'ਰੱਬ ਦਾ ਰੇਡੀਓ', 'ਦਾਣਾ ਪਾਣੀ' ਅਤੇ 'ਯੈਸ ਆਈ ਐਮ ਸਟੂਡੈਂਟ' ਜਿਹੀਆਂ ਕਈ ਚਰਚਿਤ ਅਤੇ ਸ਼ਾਨਦਾਰ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਪਾਲੀਵੁੱਡ ਗਲਿਆਰਿਆਂ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ, ਜਿੰਨ੍ਹਾਂ ਵੱਲੋਂ ਕੀਤੇ ਜਾ ਰਹੇ ਬਿਹਤਰੀਨ ਅਤੇ ਸੰਦੇਸ਼ਮਕ ਸਿਨੇਮਾ ਉਪਰਾਲਿਆਂ ਦੇ ਚੱਲਦਿਆਂ ਉਨ੍ਹਾਂ ਨੂੰ ਬੈਸਟ ਨਿਰਦੇਸ਼ਕ ਐਵਾਰਡ ਨਾਲ ਵੀ ਨਿਵਾਜ਼ਿਆ ਜਾ ਚੁੱਕਾ ਹੈ।
ਪੰਜਾਬੀ ਸਿਨੇਮਾ ਦੇ ਕਈ ਨਿਰਦੇਸ਼ਕਾਂ ਨਾਲ ਬਤੌਰ ਸਹਾਇਕ ਨਿਰਦੇਸ਼ਕ ਕੰਮ ਕਰ ਚੁੱਕੇ ਇਸ ਹੋਣਹਾਰ ਨਿਰਦੇਸ਼ਕ ਦੀ ਸਿਨੇਮਾ ਸਿਰਜਣਾ ਸਮਝ ਕਮਾਲ ਦੀ ਹੈ, ਜਿਸ ਦਾ ਇਜ਼ਹਾਰ ਉਨ੍ਹਾਂ ਦੀਆਂ ਹੁਣ ਤੱਕ ਰਿਲੀਜ਼ ਹੋਈਆਂ ਫਿਲਮਾਂ ਵੀ ਭਲੀਭਾਂਤ ਕਰਵਾ ਚੁੱਕੀਆਂ ਹਨ।
ਹੋਰ ਪੜ੍ਹੋ : ਸਾਲਾਂ ਬਾਅਦ ਮੁੜ ਇੱਕਠੇ ਨਜ਼ਰ ਆਏ ਅਮਿਤਾਭ ਬੱਚਨ ਤੇ ਸਾਊਥ ਸੁਪਰਸਟਾਰ ਅਮਿਤਾਭ ਬੱਚਨ, ਤਸਵੀਰਾਂ ਹੋਇਆਂ ਵਾਇਰਲ
ਨਿਰਦੇਸ਼ਕ ਨੇ ਦੱਸਿਆ ਕਿ 22 ਜੁਲਾਈ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਵਿੱਚ ਦੇਵ ਖਰੌੜ, ਯੋਗਰਾਜ ਸਿੰਘ, ਸਰਬਜੀਤ ਚੀਮਾ, ਮੋਨਿਕਾ ਗਿੱਲ, ਕਿੰਮੀ ਵਰਮਾ, ਇਸ਼ਾ ਰਿਖੀ, ਹਰਜ ਨਾਗਰਾ, ਗੁਰਨਾਜ ਕੌਰ, ਹਰਬੀ ਸੰਘਾ, ਕਰਮਜੀਤ ਨੀਰੂ, ਨਗਿੰਦਰ ਗੱਖੜ, ਬਲਜਿੰਦਰ ਅਟਵਾਲ, ਸਰਿਤਾ ਤਿਵਾੜੀ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ।
- PTC PUNJABI