ਧਾਰਮਿਕ ਪੰਜਾਬੀ ਫਿਲਮ 'ਨਾਨਕ ਨਾਮ ਜਹਾਜ਼ ਹੈ' ਦਾ ਟ੍ਰੇਲਰ ਹੋਇਆ ਰਿਲੀਜ਼, ਜਾਣੋ ਕਦੋਂ ਹੋਵੇਗੀ ਰਿਲੀਜ਼
Film ‘Nanak Naam Jahaz Hai’ trailer: ਬੇਸਬਰੀ ਨਾਲ ਉਡੀਕੀ ਜਾ ਰਹੀ ਧਾਰਮਿਕ ਪੰਜਾਬੀ ਫਿਲਮ 'ਨਾਨਕ ਨਾਮ ਜਹਾਜ਼ ਹੈ' ਦਾ ਅੱਜ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਦਰਸ਼ਕਾਂ ਨੂੰ ਇਸ ਫਿਲਮ ਦਾ ਟ੍ਰੇਲਰ ਕਾਫੀ ਪਸੰਦ ਆ ਰਿਹਾ ਹੈ ਤੇ ਜਲਦ ਹੀ ਇਹ ਫਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਫਿਲਮ ਮੇਕਰਸ ਵੱਲੋਂ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਫਿਲਮ ਨੂੰ ਮਾਨ ਸਿੰਘ ਦੀਪ ਤੇ ਵੇਦਾਂਤ ਸਿੰਘ 'ਰਾਈਟ ਇਮੇਜ਼ ਇੰਟਰਨੈਸ਼ਨਲ' ਦੇ ਬੈਨਰ ਹੇਠ ਤਿਆਰ ਕੀਤਾ ਜਾ ਰਿਹਾ ਹੈ ਤੇ ਇਸ ਫਿਲਮ ਨੂੰ ਕਲਿਆਣੀ ਸਿੰਘ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ।
ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀਤੀ ਗਈ ਹੈ। ਇਸ ਫਿਲਮ ਵਿੱਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਬਾਣੀ ਦੇ ਅਸਲ ਅਰਥਾਂ ਤੋਂ ਜਾਣੂ ਕਰਵਾਇਆ ਗਿਆ ਹੈ।
ਇਸ ਫਿਲਮ ਮੁਸ਼ਹੂਰ ਪੰਜਾਬੀ ਤੇ ਬਾਲੀਵੁੱਡ ਸਟਾਰ ਨਜ਼ਰ ਆਉਣਗੇ। ਇਹ ਫਿਲਮ ਪਰਿਵਾਰਕ ਡਰਾਮੇ ਉੱਤੇ ਅਧਾਰਿਤ ਹੈ। ਇਸ ਫਿਲਮ ਵਿੱਚ ਵਿੰਦੂ ਦਾਰਾ ਸਿੰਘ, ਰਤਨ ਔਲਖ, ਸਰਦਾਰ ਸੋਹੀ, ਮੁਕੇਸ਼ ਰਿਸ਼ੀ, ਯੁਵਰਾਜ ਸਿੰਘ ਤੇ ਅਮਨ ਧਾਲੀਵਾਲ ਸਣੇ ਕਈ ਹੋਰਨਾਂ ਕਲਾਕਾਰ ਅਹਿਮ ਕਿਰਦਾਰ ਅਦਾ ਕਰਦੇ ਹੋਏ ਨਜ਼ਰ ਆਉਣਗੇ।
ਹੋਰ ਪੜ੍ਹੋ : Met Gala 2024: ਆਲੀਆ ਭੱਟ ਨੇ ਆਪਣੇ ਦੇਸੀ ਅੰਦਾਜ਼ ਨਾਲ ਮੈਟ ਗਾਲਾ 'ਚ ਬਿਖੇਰਿਆ ਜਾਦੂ, ਤਸਵੀਰਾਂ ਹੋਇਆ ਵਾਇਰਲ
ਇਸ ਫਿਲਮ ਸਾਲ 1969 ਵਿੱਚ ਰਿਲੀਜ਼ ਹੋਈ ਫਿਲਮ 'ਨਾਨਕ ਨਾਮ ਜਹਾਜ਼ ਹੈ' ਦੇ ਸੀਕਵਲ ਦੇ ਰੂਪ ਵਿੱਚ ਨਵੇਂ ਤਰੀਕੇ ਪੇਸ਼ ਕੀਤੀ ਜਾਵੇਗੀ। ਫਿਲਮ ਮੇਕਰਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਫਿਲਮ 24 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫੈਨਜ਼ ਬੇਸਬਰੀ ਨਾਲ ਇਸ ਫਿਲਮ ਦੀ ਉਡੀਕ ਕਰ ਰਹੇ ਹਨ।
- PTC PUNJABI