ਫ਼ਿਲਮ Cheta Singh ਦਾ ਟੀਜ਼ਰ ਹੋਇਆ ਰਿਲੀਜ਼, ਹਿੰਸਾ ਤੇ ਰੋਮਾਂਚਕ ਸਿਨੇਮੈਟਿਕਨਾਲ ਭਰਿਆ ਵੀਡੀਓ ਵੇਖ ਹੋ ਜਾਓਗੇ ਹੈਰਾਨ
Film Cheta Singh Teaser : ਪੰਜਾਬੀ ਸਿਨੇਮਾ ‘ਚ ਲਗਾਤਾਰ ਵੱਖ-ਵੱਖ ਕਮਾਲ ਦੀਆਂ ਫਿਲਮਾਂ ਆ ਰਹੀਆਂ ਹਨ। ਹੁਣ ਸਭ ਨੂੰ ਆਉਣ ਵਾਲੀ ਪੰਜਾਬੀ ਫਿਲਮ ਚੇਤਾ ਸਿੰਘ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਫਿਲਮ ‘ਚ ਇੱਕ ਵਾਰ ਫਿਰ ਤੋਂ ਐਕਟਰ ਪ੍ਰਿੰਸ ਕੰਵਲਜੀਤ ਸਿੰਘ (Prince Kanwaljit Singh) ਆਪਣੀ ਐਕਟਿੰਗ ਨਾਲ ਲੋਕਾਂ ਨੂੰ ਹੈਰਾਨ ਕਰ ਦੇਣਗੇ। ਫਿਲਹਾਲ ਇਸ ਧਮਾਕੇਦਾਰ ਤੇ ਵਖਰੇ ਕਾਨਸੈਪਟ ਵਾਲੀ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।
ਟੀਜ਼ਰ ਫਿਲਮ ਦੀ ਕਹਾਣੀ ਦੀ ਜਾਣਕਾਰੀ ਦਿੰਦੇ ਹੋਏ ਫੈਨਸ ਨੂੰ ਇੱਕ ਹਾਈ ਓਕਟੇਨ ਐਕਸ਼ਨ ਡਰਾਮਾ ਫਲਿਕ ਦਾ ਵਾਅਦਾ ਕਰਦਾ ਨਜ਼ਰ ਆਇਆ। ਟੀਜ਼ਰ ਬਾਰੇ ਗੱਲ ਕਰੀਏ ਤਾਂ, ਫਿਲਮ ‘ਚ ਪ੍ਰਿੰਸ ਕੰਵਲਜੀਤ ਸਿੰਘ ਲੀਡ ਕਿਰਦਾਰ ਚੇਤਾ ਸਿੰਘ ਦਾ ਰੋਲ ਪਲੇਅ ਕਰ ਰਹੇ ਹਨ। ਅਤੇ ਫਿਲਮ ਦੀ ਕਹਾਣੀ ਵੀ ਚੇਤਾ ਸਿੰਘ ਦੇ ਦੁਆਲੇ ਘੁੰਮਦੀ ਹੈ ਜੋ ਜਾਨਵਰਾਂ ਵਾਂਗ ਵਿਵਹਾਰ ਕਰਦੇ ਹੋਏ ਜ਼ਿੰਦਗੀ ਵਿੱਚ ਗੰਭੀਰ ਅਪਰਾਧ ਕਰਨ ਵਾਲੇ ਲੋਕਾਂ ਨੂੰ ਮਾਰਦਾ ਹੈ। ਉਹ ਉਹਨਾਂ ਨੂੰ ਚੁੱਕਦਾ ਹੈ ਅਤੇ ਉਨ੍ਹਾਂ ਦਾ ਕਤਲ ਕਰਦਾ ਹੈ।
ਟੀਜ਼ਰ ਵਿੱਚ ਪ੍ਰਿੰਸ ਦੀ ਆਵਾਜ਼ ਨਾਲ ਸ਼ੁਰੂ ਹੁੰਦਾ ਹੈ, “ਇੰਸਾਨਾ ਦੀ ਬਸਤੀ ਤੋਂ ਦੂਰ ਇੱਕ ਐਸੀ ਥਾਂ ਜਿਥੇ ਇੰਸਾਨ ਤੋਂ ਜਾਨਵਰ ਬਣੇ ਕੁਝ ਰਾਖਸ਼ਾਂ ਨੂੰ ਲਿਆਇਆ ਜਾਂਦਾ ਹੈ, ਨਰਕ ਭੋਗਨ ਲਿਆਈ”। ਇਸ ਤੋਂ ਬਾਅਦ ਪ੍ਰਿੰਸ ਦਾ ਅਪਰਾਧੀ ਵਰਗਾ ਦਿੱਖ ਦਿਖਾਉਂਦਾ ਹੈ।
ਟੀਜ਼ਰ ਐਕਸ਼ਨ ਡਰਾਮੇ ਨਾਲ ਭਰਪੂਰ ਹੈ ਜਿਸ ਨੇ ਪ੍ਰਿੰਸ ਕੰਵਲਜੀਤ ਸਿੰਘ ਦੇ ਕਦੇ ਨਾ ਵੇਖੇ ਅਵਤਾਰ ਨੂੰ ਦੇਖ ਕੇ ਫੈਨਸ ਦੀਆਂ ਉਮੀਦਾਂ ਕਾਫੀ ਵੱਧ ਗਈਆਂ ਹਨ। ਲੋਕ ਫਿਲਮ ਨੂੰ 1 ਸਤੰਬਰ 2023 ਨੂੰ ਵੱਡੇ ਪਰਦੇ ‘ਤੇ ਦੇਖਣ ਲਈ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੇ।
ਹੋਰ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਰੀਆ ਚੱਕਰਵਰਤੀ ਨੂੰ ਮਿਲੀ ਰਾਹਤ, ਜਾਣੋ ਕਿਉਂ ਜ਼ਮਾਨਤ ਨੂੰ ਚੁਣੌਤੀ ਨਹੀਂ ਦੇਵੇਗੀ NCB
ਚੇਤਾ ਸਿੰਘ ਨੂੰ ਆਸ਼ੀਸ਼ ਕੁਮਾਰ ਨੇ ਡਾਇਰੈਕਟ ਕੀਤਾ ਹੈ ਜਦਕਿ ਸੁਮੀਤ ਸਿੰਘ ਅਤੇ ਰਣਜੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ। ਇਸ ਵਿੱਚ ਪ੍ਰਿੰਸ ਕੰਵਲਜੀਤ ਸਿੰਘ, ਜਪਜੀ ਖਹਿਰਾ, ਬਲਜਿੰਦਰ ਕੌਰ, ਮਿੰਟੂ ਕਾਪਾ, ਇਰਵਿਨ ਮੀਤ ਕੌਰ, ਮਹਾਬੀਰ ਭੁੱਲਰ, ਗੁਰਜੰਟ ਮਰਾਹੜ, ਜਗਦੀਸ਼ ਮਿਸਤਰੀ, ਗੁਰਪ੍ਰੀਤ ਤੋਤੀ, ਸੰਜੂ ਸੋਲੰਕੀ, ਗਰਿਮਾ ਸ਼ੇਵੀ, ਨਗਿੰਦਰ ਗੱਖੜ, ਸੁਖਦੇਵ ਬਰਨਾਲਾ, ਹਰਪ੍ਰੀਤ ਸਿੰਘ ਭੂਰਾ, ਅਮਨ ਚੀਮਾ ਨੇ ਕੰਮ ਕੀਤਾ ਹੈ।
- PTC PUNJABI