ਏਕਮ ਗਰੇਵਾਲ ਨੂੰ ਜਨਮ ਦਿਨ ‘ਤੇ ਪਿਤਾ ਗਿੱਪੀ ਗਰੇਵਾਲ ਨੇ ਦਿੱਤਾ ਸਰਪ੍ਰਾਈਜ਼, ਗਿਫਟ ਕੀਤੀ ਮਹਿੰਗੀ ਕਾਰ
ਏਕਮ ਗਰੇਵਾਲ (Ekom Grewal)ਦਾ ਬੀਤੇ ਦਿਨੀਂ ਜਨਮ ਦਿਨ ਸੀ । ਇਸ ਮੌਕੇ ‘ਤੇ ਪਿਤਾ ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਨੂੰ ਮਹਿੰਗੀ ਕਾਰ ਗਿਫਟ ਕੀਤੀ ਹੈ । ਜਿਸ ਦਾ ਇੱਕ ਵੀਡੀਓ ਵੀ ਏਕਮ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਏਕਮ ਨੂੰ ਵਿਦੇਸ਼ ‘ਚ ਉਸ ਦੇ ਪਿਤਾ ਵੱਲੋਂ ਗਿਫਟ ਕੀਤੀ ਗਈ ਕਾਰ ਤੋਂ ਕਵਰ ਹਟਾਇਆ ਜਾ ਰਿਹਾ ਹੈ ਅਤੇ ਗਿੱਪੀ ਗਰੇਵਾਲ ਦਾ ਪੁੱਤਰ ਆਪਣੇ ਪਿਤਾ ਵੱਲੋਂ ਦਿੱਤੇ ਗਏ ਇਸ ਮਹਿੰਗੇ ਗਿਫਟ ਨੂੰ ਵੇਖ ਕੇ ਹੈਰਾਨ ਹੋ ਜਾਂਦਾ ਹੈ ।
ਹੋਰ ਪੜ੍ਹੋ : ਮਦਰਸ ਡੇਅ ‘ਤੇ ਵੇਖੋ ਬਾਲੀਵੁੱਡ ਫ਼ਿਲਮਾਂ ‘ਚ ਮਾਂ ‘ਤੇ ਬੋਲੇ ਗਏ ਉਹ ਹਿੱਟ ਡਾਇਲੌਗਸ ਜੋ ਯਾਦਗਾਰ ਹੋ ਨਿੱਬੜੇ
ਕੁਝ ਦਿਨ ਪਹਿਲਾਂ ਸੀ ਏਕਮ ਗਰੇਵਾਲ ਦਾ ਜਨਮ ਦਿਨ
ਦੱਸ ਦਈਏ ਕਿ ਏਕਮ ਗਰੇਵਾਲ ਦਾ ਕੁਝ ਦਿਨ ਪਹਿਲਾਂ ਜਨਮ ਦਿਨ ਸੀ । ਇਸ ਮੌਕੇ ‘ਤੇ ਅਦਾਕਾਰ ਨੇ ਆਪਣੇ ਪੁੱਤਰ ਦੇ ਜਨਮ ਦਿਨ ‘ਤੇ ਪਾਰਟੀ ਵੀ ਰੱਖੀ ਸੀ । ਜਿਸ ‘ਚ ਸਤਿੰਦਰ ਸਰਤਾਜ ਨੇ ਵੀ ਸ਼ਿਰਕਤ ਕੀਤੀ ਸੀ । ਜਿਸ ਦੀਆਂ ਤਸਵੀਰਾਂ ਏਕਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
ਬੀਤੇ ਦਿਨ ਏਕਮ ਨੇ ਆਪਣੇ ਪਿਤਾ ਵੱਲੋਂ ਉਸ ਦੇ ਬਰਥਡੇ ‘ਤੇ ਗਿਫਟ ਕੀਤੀ ਕਾਰ ਦਾ ਵੀਡੀਓ ਸਾਂਝਾ ਕੀਤਾ ਹੈ ।ਦੱਸ ਦਈਏ ਕਿ ਏਕਮ ਗਰੇਵਾਲ ਗਿੱਪੀ ਗਰੇਵਾਲ ਦਾ ਸਭ ਤੋਂ ਵੱਡਾ ਬੇਟਾ ਹੈ ।
ਇਸ ਤੋਂ ਇਲਾਵਾ ਉਸ ਦੇ ਦੋ ਹੋਰ ਛੋਟੇ ਭਰਾ ਵੀ ਹਨ ।ਸ਼ਿੰਦਾ ਗਰੇਵਾਲ ਅਤੇ ਗੁਰਬਾਜ਼ ਗਰੇਵਾਲ । ਸ਼ਿੰਦਾ ਗਰੇਵਾਲ ਤਾਂ ਪਿਤਾ ਦੇ ਨਕਸ਼ੇ ਕਦਮ ‘ਤੇ ਚੱਲਦਾ ਹੋਇਆ ਹੁਣ ਤੱਕ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ ।
- PTC PUNJABI