ਪ੍ਰਸਿੱਧ ਲੇਖਕ ਹਰਭਜਨ ਹੁੰਦਲ ਦਾ ਦਿਹਾਂਤ, ਅਦਾਕਾਰ ਰਾਣਾ ਰਣਬੀਰ ਨੇ ਜਤਾਇਆ ਦੁੱਖ
ਪ੍ਰਸਿੱਧ ਪੰਜਾਬੀ ਲੇਖਕ ਹਰਭਜਨ ਹੁੰਦਲ (Harbhajan Hundal) ਦਾ ਦਿਹਾਂਤ (Death) ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਹਰਭਜਨ ਹੁੰਦਲ 88 ਸਾਲਾਂ ਦੇ ਸਨ । ਉਨ੍ਹਾਂ ਦੇ ਦਿਹਾਂਤ ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਰਾਣਾ ਰਣਬੀਰ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਮਾਡਲ ਅਤੇ ਅਦਾਕਾਰਾ, ਕੀ ਤੁਸੀਂ ਪਛਾਣਿਆ !
ਰਾਣਾ ਰਣਬੀਰ ਨੇ ਸਾਂਝੀ ਕੀਤੀ ਪੋਸਟ
ਅਦਾਕਾਰ ਰਾਣਾ ਰਣਬੀਰ ਨੇ ਹਰਭਜਨ ਹੁੰਦਲ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘"ਗੁਲਾਬ ਦੀ ਫਸਲ" ਕਵਿਤਾ ਲਿਖਣ ਵਾਲੇ ਸ਼ਾਇਰ ਹਰਭਜਨ ਹੁੰਦਲ ਜੀ ਅਲਵਿਦਾ ਕਹਿ ਗਏ ਸੰਸਾਰ ਨੂੰ। ਇਹ ਕਵਿਤਾ ਸਕੂਲ ਕਾਲਜਾਂ ਚ ਸਭ ਤੋਂ ਵੱਧ ਪੜ੍ਹੀ, ਸੁਣੀ ਤੇ ਸੁਣਾਈ ਜਾਂਦੀ ਸੀ। ਸਕੂਲ ਟਾਈਮ ਮੈਂ ਵੀ ਸਟੇਜ ਉੱਤੇ ਸੁਣਾਈ ਸੀ। ਪਰਨਾਮ ਸ਼ਾਇਰ ਨੂੰ’। ਇਸ ਕੈਪਸ਼ਨ ਦੇ ਨਾਲ ਅਦਾਕਾਰ ਨੇ ਲੇਖਕ ਦੀ ਕਵਿਤਾ ਗੁਲਾਬ ਦੀ ਫਸਲ ਨੂੰ ਵੀ ਸਾਂਝਾ ਕੀਤਾ ਹੈ ।
*ਗੁਲਾਬ ਦੀ ਫ਼ਸਲ*
ਸਾਨੂੰ ਥਾਪਣਾ ਗੁਰੂ ਗੋਬਿੰਦ ਸਿੰਘ ਦੀ ,
ਸੀਸ ਤਲੀ 'ਤੇ ਰੱਖਣਾ ਜਾਣਦੇ ਹਾਂ ।
ਤੱਤੀ ਤਵੀ 'ਤੇ ਬੈਠ ਕੇ ਗੀਤ ਗਾਈਏ ,
ਆਰੇ ਹੇਠ ਵੀ ਜਿੰਦਗੀ ਮਾਣਦੇ ਹਾਂ।
ਸੀਸਗੰਜ ਅਤੇ ਗੜ੍ਹੀ ਚਮਕੌਰ ਵਾਲੀ
ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ।
ਜਾ ਕੇ ਪੁੱਛ ਲਵੋ ਕੰਧ ਸਰਹੰਦ ਦੀ ਤੋਂ
ਬਾਲ ਚਿਣੇ ਹੋਏ ਵੀ ਕਿਵੇਂ ਹੱਸਦੇ ਨੇ।
ਰਾਣਾ ਰਣਬੀਰ ਦੇ ਵੱਲੋਂ ਸਾਂਝੇ ਕੀਤੀ ਗਈ ਇਸ ਤਸਵੀਰ ਤੋਂ ਬਾਅਦ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਰਿਐਕਸ਼ਨ ਦਿੱਤੇ ਹਨ ਅਤੇ ਲੇਖਕ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
- PTC PUNJABI