ਮਸ਼ਹੂਰ ਪੰਜਾਬੀ ਰਾਇਟਰ ਨਰੇਸ਼ ਕਥੂਰੀਆ ਨੇ 'ਡਰੀਮ ਗਰਲ 2' ਦੀ ਫ਼ਿਲਮ ਦੀ ਟੀਮ ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
Naresh kathooria sent a legal notice 'Dream Girl 2' Team: ਨਰੇਸ਼ ਕਥੂਰੀਆ (Naresh kathoori ) ਮਸ਼ਹੂਰ ਪੰਜਾਬੀ ਫ਼ਿਲਮ ਰਾਈਟਰ ਹਨ। ਨਰੇਸ਼ ਕਥੂਰੀਆ ਨੇ 'ਕੈਰੀ ਆਨ ਜੱਟਾ 3, 'ਹਨੀਮੂਨ, 'ਯਾਰ ਮੇਰਾ ਤਿਤਲੀਆਂ ਵਰਗਾ, 'ਉੜਾ ਐੜਾ, 'ਵੇਖ ਬਰਾਤਾਂ ਚੱਲੀਆਂ' ਤੇ 'ਮਿਸਟਰ ਐਂਡ ਮਿਸਿਜ਼ 420 ਵਰਗੀਆਂ ਕਈ ਸੁਪਰਹਿੱਟ ਪੰਜਾਬੀ ਫ਼ਿਲਮਾਂ ਲਿਖੀਆਂ ਹਨ। ਹਾਲ ਹੀ 'ਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਨਰੇਸ਼ ਕਥੂਰੀਆ ਨੇ 'ਡਰੀਮ ਗਰਲ 2' ਦੀ ਫ਼ਿਲਮ ਦੀ ਟੀਮ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨਰੇਸ਼ ਨੇ ਅਜਿਹਾ ਕਿਉਂ ਕੀਤਾ ਹੈ, ਆਓ ਜਾਣਦੇ ਹਾਂ।
ਦਰਅਸਲ ਬਾਲੀਵੁੱਡ ਫ਼ਿਲਮ 'ਡਰੀਮ ਗਰਲ 2' ਦੀ ਕਹਾਣੀ ਨਰੇਸ਼ ਕਥੂਰੀਆ ਤੇ ਰਾਜ ਸ਼ਾਨਤਿਲਿਆ ਵਲੋਂ ਲਿਖੀ ਗਈ ਹੈ। ਇਸ ਦਾ ਸਕ੍ਰੀਨਪਲੇਅ ਨਰੇਸ਼ ਕਥੂਰੀਆ, ਰਾਜ ਸ਼ਾਨਡਿਲਿਆ ਤੇ ਜਯ ਬਸੰਤੂ ਵਲੋਂ ਲਿਖਿਆ ਗਿਆ ਹੈ ਤੇ ਨਰੇਸ਼ ਕਥੂਰੀਆ ਨੂੰ ਇਸ ਦਾ ਪੂਰੇ ਟ੍ਰੇਲਰ 'ਚ ਕਿਤੇ ਵੀ ਕ੍ਰੈਡਿਟ ਨਹੀਂ ਦਿੱਤਾ ਗਿਆ ਹੈ ਤੇ ਨਾਂ ਹੀ ਟ੍ਰੇਲਰ ਦੀ ਡਿਸਕ੍ਰਿਪਸ਼ਨ 'ਚ ਨਰੇਸ਼ ਕਥੂਰੀਆ ਦਾ ਨਾਂਅ ਹੈ।
ਹੁਣ ਨਰੇਸ਼ ਕਥੂਰੀਆ ਵੱਲੋਂ ਬਾਲੀਵੁੱਡ ਫ਼ਿਲਮ 'ਡਰੀਮ ਗਰਲ 2' ਦੀ ਟੀਮ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਦਰਅਸਲ ਇਹ ਨੋਟਿਸ ਨਰੇਸ਼ ਕਥੂਰੀਆ ਨੂੰ ਟ੍ਰੇਲਰ 'ਚ ਕ੍ਰੈਡਿਟ ਨਾ ਦੇਣ ਦੇ ਚਲਦਿਆਂ ਭੇਜਿਆ ਗਿਆ ਹੈ।
ਟ੍ਰੇਲਰ ਦੇ ਅਖੀਰ 'ਚ ਸਟੋਰੀ ਤੇ ਸਕ੍ਰੀਨਪਲੇਅ ਦਾ ਕ੍ਰੈਡਿਟ ਜ਼ਰੂਰ ਨਰੇਸ਼ ਕਥੂਰੀਆ ਨੂੰ ਦਿੱਤਾ ਗਿਆ ਹੈ ਪਰ ਫ਼ਿਲਮ ਦੇ ਲੇਖਕ ਵਜੋਂ ਰਾਜ ਸ਼ਾਨਤਿਲਿਆ ਦਾ ਨਾਂ ਹੀ ਵੱਡਾ-ਵੱਡਾ ਚਮਕ ਰਿਹਾ ਹੈ, ਜੋ ਫ਼ਿਲਮ ਦੇ ਡਾਇਰੈਕਟਰ ਵੀ ਹਨ।
ਨਰੇਸ਼ ਕਥੂਰਆ ਨੇ ਨੋਟਿਸ 'ਚ ਫ਼ਿਲਮ ਦੀ ਟੀਮ ਨਾਲ ਕੀਤੀ ਗੱਲਬਾਤ ਦੇ ਸਕ੍ਰੀਨਸ਼ਾਟਸ ਵੀ ਸਾਂਝੇ ਕੀਤੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਨਰੇਸ਼ ਕਥੂਰੀਆ ਦੇ ਇਸ ਕਾਨੂੰਨੀ ਨੋਟਿਸ ਦਾ ਫ਼ਿਲਮ ਦੀ ਟੀਮ ਵਲੋਂ ਕੀ ਜਵਾਬ ਦਿੱਤਾ ਜਾਂਦਾ ਹੈ।
- PTC PUNJABI