ਸ਼ਿਵਰਾਤਰੀ ‘ਤੇ ਬਣ ਰਿਹਾ ਦੁਰਲਭ ਸੰਯੋਗ, ਭਗਵਾਨ ਸ਼ਿਵ ਦੀ ਪੂਜਾ ਨਾਲ ਮਨੋਕਾਮਨਾ ਹੋਵੇਗੀ ਪੂਰੀ
ਸ਼ਿਵਰਾਤਰੀ (Shivratri 2024) ਦੇ ਤਿਉਹਾਰ ਨੂੰ ਲੈ ਕੇ ਸ਼ਰਧਾਲੂਆਂ ‘ਚ ਖ਼ਾਸ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ । ਇਸ ਵਾਰ ਸ਼ਿਵਰਾਤਰੀ ਅੱਠ ਮਾਰਚ ਨੂੰ ਮਨਾਈ ਜਾ ਰਹੀ ਹੈ । ਸ਼ਰਧਾਲੂ ਵੀ ਇਸ ਤਿਉਹਾਰ ‘ਤੇ ਭੋਲੇਸ਼ੰਕਰ ਨੂੰ ਮਨਾਉਣ ਅਤੇ ਆਪਣੀਆਂ ਮੰਨਤਾਂ ਮਨੌਤਾਂ ਦੀ ਪੂਰਤੀ ਲਈ ਵਰਤ ਰੱਖਣਗੇ । ਪਰ ਇਸ ਵਾਰ ਸ਼ਿਵਰਾਤਰੀ ‘ਤੇ ਦੁਰਲਭ ਯੋਗ ਬਣ ਰਿਹਾ ਹੈ ਜਿਸ ਦੇ ਨਾਲ ਸ਼ਰਧਾਲੂਆਂ ਨੂੰ ਇਸ ਵਰਤ ਦਾ ਦੂਹਰਾ ਫਾਇਦਾ ਮਿਲੇਗਾ । ਹਿੰਦੂ ਪੰਚਾਂਗ ਅਨੁਸਾਰ ਇਸ ਵਾਰ ਮਹਾਸ਼ਿਵਰਾਤਰੀ ‘ਤੇ ਬਹੁਤ ਹੀ ਦੁਰਲਭ ਸੰਯੋਗ ਬਣਿਆ ਹੈ । ਇਸੇ ਦਿਨ ਸ਼ੁਕਰ ਪ੍ਰਦੋਸ਼ ਦਾ ਵਰਤ ਵੀ ਰੱਖਿਆ ਜਾਵੇਗਾ।ਮਹਾਸ਼ਿਵਰਾਤਰੀ ਚਤੁਦਰਸ਼ੀ ਜਦੋਂਕਿ ਪ੍ਰਦੋਸ਼ ਵਰਤ ਤ੍ਰਯੋਦਸ਼ੀ ਤਿਥੀ ਨੂੰ ਰੱਖਿਆ ਜਾਂਦਾ ਹੈ। ਪਰ ਇਸ ਵਾਰ ਮਿਤੀਆਂ ਦੇ ਸੰਯੋਗ ਦੇ ਕਾਰਨ ਫੱਗਣ ਦੀ ਤ੍ਰਯੋਦਸ਼ੀ ਅਤੇ ਮਹਾਸ਼ਿਵਰਾਤਰੀ ਦੀ ਪੂਜਾ ਦਾ ਮਹੂਰਤ ਇੱਕੋ ਦਿਨ ਹੈ। ਅਜਿਹੇ ‘ਚ ਇਸ ਵਾਰ ਵਰਤ ਤੋਂ ਦੁੱਗਣਾ ਫ਼ਲ ਪ੍ਰਾਪਤ ਕੀਤਾ ਜਾ ਸਕਦਾ ਹੈ।
ਹੋਰ ਪੜ੍ਹੋ : ਇਮਤਿਆਜ਼ ਅਲੀ ਨੇ ਕੀਤਾ ਖੁਲਾਸਾ ‘ਚਮਕੀਲਾ’ ਦੀ ਸ਼ੂਟਿੰਗ ਦੌਰਾਨ ਦਿਲਜੀਤ ਦੋਸਾਂਝ ਨੇ ਗਾਇਆ ਸੀ ਲਾਈਵ
ਇਸ ਤੋਂ ਇਲਾਵਾ ਇਸ ਸਾਲ ਮਹਾਸ਼ਿਵਰਾਤਰੀ ‘ਤੇ ਤਿੰਨ ਯੋਗ ਵੀ ਬਣ ਰਹੇ ਹਨ । ਮਹਾਸ਼ਿਵਰਾਤਰੀ ਦੇ ਦਿਨ ਸ਼ਿਵ, ਸਿੱਧ ਅਤੇ ਸਵਾਰਥਸਿੱਧ ਯੋਗ ਦਾ ਨਿਰਮਾਣ ਹੋਵੇਗਾ ।ਸ਼ਿਵਯੋਗ ‘ਚ ਪੂਜਾ ਅਤੇ ਉਪਾਸਨਾ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਯੋਗ ‘ਚ ਭਗਵਾਨ ਦਾ ਨਾਮ ਜਪਣ ਵਾਲੇ ਮੰਤਰ ਬਹੁਤ ਹੀ ਸ਼ੁਭ ਫਲਦਾਇਕ ਤੇ ਸਫਲਤਾ ਕਾਰਕ ਹੁੰਦੇ ਹਨ । ਉੱਥੇ ਹੀ ਸਿੱਧ ਯੋਗ ‘ਚ ਨਵਾਂ ਕਾਰਜ ਕਰਨ ‘ਤੇ ਉਸ ਵਿੱਚ ਸਫਲਤਾ ਹਾਸਲ ਹੁੰਦੀ ਹੈ।ਇਸ ਤੋ ਇਲਾਵਾ ਸਵਾਰਥ ਸਿੱਧੀ ਯੋਗ ‘ਚ ਹਰ ਕੰਮ ‘ਚ ਕਾਮਯਾਬੀ ਮਿਲਦੀ ਹੈ। ਇਸ ਲਈ ਤੁਸੀਂ ਵੀ ਇਸ ਖਾਸ ਯੋਗ ‘ਤੇ ਭਗਵਾਨ ਦੀ ਪੂਜਾ ਅਰਚਨਾ ਕਰਕੇ ਦੂਹਰਾ ਲਾਭ ਪਾ ਸਕਦੇ ਹੋ ।
ਸ਼ਿਵਰਾਤਰੀ ਦੇ ਮੌਕੇ ‘ਤੇ ਭਗਵਾਨ ਭੋਲੇ ਸ਼ੰਕਰ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ । ਸ਼ਰਧਾਲੂ ਸਵੇਰੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਤਨ ਮਨ ਸ਼ੁੱਧੀ ਦੇ ਨਾਲ ਭਗਵਾਨ ਦਾ ਵਰਤ ਰੱਖਦੇ ਹਨ ਅਤੇ ਸ਼ਾਮ ਨੂੰ ਭੋਲੇ ਸ਼ੰਕਰ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਪ੍ਰਾਰਥਨਾ ਕਰਦੇ ਹਨ ।
-