viral video: ਐਡ ਸ਼ੀਰਨ ਤੇ ਦਿਲਜੀਤ ਦੋਸਾਂਝ ਦੀ ਲਾਈਵ ਪਰਫਾਰਮਸ ਨੇ ਮਚਾਈ ਧੂਮ

Reported by: PTC Punjabi Desk | Edited by: Pushp Raj  |  March 17th 2024 03:49 PM |  Updated: March 17th 2024 03:49 PM

viral video: ਐਡ ਸ਼ੀਰਨ ਤੇ ਦਿਲਜੀਤ ਦੋਸਾਂਝ ਦੀ ਲਾਈਵ ਪਰਫਾਰਮਸ ਨੇ ਮਚਾਈ ਧੂਮ

Ed Sheeran and Diljit Dosanjh live performance: ਹਾਲੀਵੁੱਡ ਦੇ ਮਸ਼ਹੂਰ ਗਾਇਕ ਐਡ ਸ਼ੀਰਨ (Hollywood Famous Singer Ed Sheeran) ਇਨ੍ਹੀਂ ਦਿਨੀਂ ਭਾਰਤ ਆਏ ਹੋਏ ਹਨ। ਜਿੱਥੇ ਉਹ ਬਾਲੀਵੁੱਡ ਹਸਤੀਆਂ ਨਾਲ ਸ਼ਾਨਦਾਰ ਪਾਰਟੀ ਕਰ ਰਹੇ ਹਨ, ਉੱਥੇ ਬੀਤੀ ਰਾਤ ਗਾਇਕ ਨੇ ਮੁੰਬਈ ਵਿੱਚ ਸ਼ਾਨਦਾਰ ਲਾਈਵ ਪਰਫਾਰਮੈਂਸ ਦਿੱਤੀ।ਉਨ੍ਹਾਂ ਦੇ ਇਸ ਲਾਈਵ ਕੰਸਰਟ ਵਿੱਚ ਉਨ੍ਹਾਂ ਨਾਲ ਪੰਜਾਬੀ ਗਾਇਕ ਦਿਲਜੀਤ ਦੋਸਾਂਝ ( Punjabi singer Diljit Dosanjh) ਨੇ ਸਾਥ ਦਿੱਤਾ।

ਐਡ-ਦਿਲਜੀਤ ਦੀ ਲਾਈਵ ਪਰਫਾਰਮੈਂਸ ਨੇ ਜਿੱਤਿਆ ਫੈਨਜ਼ ਦਾ ਦਿਲ 

ਦੋਵਾਂ ਨੇ ਮੁੰਬਈ ਦੇ ਲੋਕਾਂ ਦੀ ਸ਼ਾਮ ਨੂੰ ਯਾਦਗਾਰ ਬਣਾ ਦਿੱਤਾ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਐਡ ਸ਼ੀਰਨ ਨੇ ਪੰਜਾਬੀ ਗਾਇਕ ਨਾਲ ਖੂਬ ਮਸਤੀ ਕੀਤੀ।

ਐਡ ਨੇ ਪੰਜਾਬੀ ਗੀਤ ਗਾ ਕੇ ਕੀਤਾ ਸਭ ਨੂੰ ਹੈਰਾਨ

ਦਿਲਜੀਤ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਐਡ ਨੇ ਪਹਿਲੀ ਵਾਰ ਪੰਜਾਬੀ 'ਚ ਗੀਤ ਗਾਇਆ ਹੈ।' ਇਸ ਦੌਰਾਨ ਐਡ ਅਤੇ ਦਿਲਜੀਤ 'ਤੇਰਾ ਨੀ ਮੈਂ' ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਐਡ ਨੂੰ ਪੰਜਾਬੀ ਵਿੱਚ ਗਾਉਂਦੇ ਸੁਣ ਕੇ ਸਾਰੇ ਹੈਰਾਨ ਰਹਿ ਗਏ। ਇਨ੍ਹਾਂ ਦੋਵਾਂ ਗਾਇਕਾਂ ਨੂੰ ਇਕੱਠੇ ਲਾਈਵ ਪਰਫਾਰਮ ਕਰਦੇ ਦੇਖ ਕੇ ਸੈਲੇਬਸ ਕਾਫੀ ਉਤਸ਼ਾਹਿਤ ਹੋ ਗਏ। ਮੁਨੱਵਰ ਫਾਰੂਕੀ ਤੋਂ ਲੈ ਕੇ ਆਯੁਸ਼ਮਾਨ ਖੁਰਾਨਾ ਤੱਕ ਕਮੈਂਟ ਸੈਕਸ਼ਨ 'ਚ ਆਪਣੀ ਖੁਸ਼ੀ ਜ਼ਾਹਰ ਕਰਦੇ ਨਜ਼ਰ ਆਏ।

ਐਡ-ਦਿਲਜੀਤ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਸਰਪ੍ਰਾਈਜ਼

ਦੱਸ ਦੇਈਏ ਕਿ ਇਹ ਪਰਫਾਰਮੈਂਸ ਪੂਰੀ ਤਰ੍ਹਾਂ ਸਰਪ੍ਰਾਈਜ਼ਿੰਗ ਸੀ। ਕਿਸੇ ਨੂੰ ਨਹੀਂ ਪਤਾ ਸੀ ਕਿ ਐਡ ਅਤੇ ਦਿਲਜੀਤ ਇਕੱਠੇ ਪਰਫਾਰਮ ਕਰਨ ਜਾ ਰਹੇ ਹਨ। ਇਸ ਦੌਰਾਨ ਐਡ ਨੇ ਅਚਾਨਕ ਦਿਲਜੀਤ ਨੂੰ ਸਟੇਜ 'ਤੇ ਬੁਲਾ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।ਐਡ ਨੇ ਵੀ ਇੰਸਟਾ 'ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- 'ਅੱਜ ਮੈਂ ਮੁੰਬਈ 'ਚ ਦਿਲਜੀਤ ਦੋਸਾਂਝ ਨੂੰ ਬੁਲਾਇਆ ਅਤੇ ਪਹਿਲੀ ਵਾਰ ਮੈਂ ਪੰਜਾਬੀ 'ਚ ਗਾਇਆ ਹੈ ।ਭਾਰਤ ਵਿੱਚ ਇਹ ਮੇਰਾ ਸਭ ਤੋਂ ਸ਼ਾਨਦਾਰ ਸਮਾਂ ਰਿਹਾ ਹੈ ਅਤੇ ਅੱਗੇ ਵੀ ਆਉਣ ਵਾਲਾ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network