ਪ੍ਰੈਗਨੇਂਸੀ ਦੌਰਾਨ ਖੂਬ ਇਨਜੁਆਏ ਕਰ ਰਹੀ ਦ੍ਰਿਸ਼ਟੀ ਗਰੇਵਾਲ, ਵੇਖੋ ਵੀਡੀਓ
ਦ੍ਰਿਸ਼ਟੀ ਗਰੇਵਾਲ(Drishtii Garewal) ਇਨ੍ਹੀਂ ਦਿਨੀਂ ਆਪਣੀ ਪ੍ਰੈਗਨੇਂਸੀ ਨੂੰ ਖੂਬ ਇਨਜੁਆਏ ਕਰ ਰਹੀ ਹੈ । ਉਹ ਸੋਸ਼ਲ ਮੀਡੀਆ ‘ਤੇ ਵੀ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਆਪਣੀਆਂ ਵੀਡੀਓਜ਼ ਸਾਂਝੀਆਂ ਕਰ ਰਹੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਭਾਬੀ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ।
ਸੱਸ ਨੂੰਹ ਦੇ ਡਾਇਲਾਗਸ ‘ਤੇ ਲਿਪਸਿੰਗ ਕਰਦੀ ਦਿਖੀ ਅਦਾਕਾਰਾ
ਦ੍ਰਿਸ਼ਟੀ ਗਰੇਵਾਲ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੱਸ ਨੂੰਹ ਦੇ ਡਾਇਲਾਗਸ ‘ਤੇ ਲਿਪਸਿੰਗ ਕਰਦੀ ਹੋਈ ਵਿਖਾਈ ਦੇ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੀ ਭਾਬੀ ਨੂੰ ਸੱਸ ਦੇ ਰੂਪ ‘ਚ ਇਹ ਪੁੱਛਦੀ ਹੈ ‘ਬਹੂ ਕੀ ਕਰ ਰਹੀ ਹੈਂ, ਜਿਸ ‘ਤੇ ਨੂੰਹ ਕਹਿੰਦੀ ਹੈ ਕਿ ਕੁਝ ਨਹੀਂ ਮੰਮੀ ਜੀ, ਜਿਸ ‘ਤੇ ਸੱਸ ਯਾਨੀ ਕਿ ਦ੍ਰਿਸ਼ਟੀ ਕਹਿੰਦੀ ਹੈ ਕਿ ਬੇਟਾ ਮੇਰੇ ਲਈ ਇੱਕ ਚਾਹ ਦਾ ਕੱਪ ਹੀ ਬਣਾ ਲਿਆ।
ਜਿਸ ‘ਤੇ ਉਸ ਦੀ ਨੂੰਹ ਯਾਨੀ ਕਿ ਦ੍ਰਿਸ਼ਟੀ ਦੀ ਭਾਬੀ ਕਹਿੰਦੀ ਹੈ ਕਿ ‘ਮੰਮੀ ਜੀ ਮੈਨੂੰ ਤਾਂ ਚੱਕਰ ਆ ਰਹੇ ਹਨ । ਇਹ ਵੀਡੀਓ ਦਰਸ਼ਕਾਂ ਨੂੰ ਵੀ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
ਜਲਦ ਪਹਿਲੇ ਬੱਚੇ ਨੂੰ ਜਨਮ ਦੇਵੇਗੀ ਅਦਾਕਾਰਾ
ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਹੈ । ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਜਿਸ ਨੂੰ ਲੈ ਕੇ ਉਸ ਦਾ ਪਰਿਵਾਰ ਪੱਬਾਂ ਭਾਰ ਹੈ ।
- PTC PUNJABI