ਗਾਇਕ ਸਿੰਗਾ ਦੇ ਹੱਕ 'ਚ ਨਿੱਤਰੇ ਮਸ਼ਹੂਰ ਪੰਜਾਬੀ ਡਾਇਰੈਕਟਰ ਜਗਦੀਪ ਸੰਧੂ, ਕਿਹਾ- ਬੜੀ ਮਿਹਨਤ ਲੱਗਦੀ ਹੈ

Reported by: PTC Punjabi Desk | Edited by: Pushp Raj  |  December 23rd 2023 07:06 PM |  Updated: December 23rd 2023 07:06 PM

ਗਾਇਕ ਸਿੰਗਾ ਦੇ ਹੱਕ 'ਚ ਨਿੱਤਰੇ ਮਸ਼ਹੂਰ ਪੰਜਾਬੀ ਡਾਇਰੈਕਟਰ ਜਗਦੀਪ ਸੰਧੂ, ਕਿਹਾ- ਬੜੀ ਮਿਹਨਤ ਲੱਗਦੀ ਹੈ

Jagdeep Sidhu in favor of singer Singga : ਮਸ਼ਹੂਰ ਪੰਜਾਬੀ ਗਾਇਕ ਸਿੰਗਾ ਇਨ੍ਹੀਂ ਦਿਨੀਂ ਇੱਕ ਪੁਲਿਸ ਕੇਸ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਗਾਇਕ ਵੱਲੋਂ ਬੀਤੇ ਦਿਨੀਂ ਇੱਕ ਵੀਡੀਓ ਸਾਂਝੀ ਕਰਕੇ ਪੁਲਿਸ 'ਤੇ ਸ਼ਿਕਾਇਤ ਵਾਪਸ ਲੈਣ ਲਈ ਪੈਸੇ ਮੰਗਣ ਦੇ ਦੋਸ਼ ਲਾਏ ਹਨ। ਹੁਣ ਗਾਇਕ ਦੇ ਹੱਕ ਵਿੱਚ ਮਸ਼ਹੂਰ ਪੰਜਾਬੀ ਡਾਇਰੈਕਟਰ ਜਗਦੀਪ ਸੰਧੂ ਸਾਹਮਣੇ ਆਏ ਹਨ।

ਦੱਸ ਦਈਏ ਕਿ ਬੀਤੀ ਦਿਨੀਂ ਗਾਇਕ ਸਿੰਗਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਗਾਇਕ ਨੇ ਇੱਕ ਲਾਈਵ ਵੀਡੀਓ ਦੇ ਵਿੱਚ ਫੈਨਜ਼ ਨੂੰ ਦੱਸਿਆ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਖਿਲਾਫ ਦੋ ਤਿੰਨ ਮਹੀਨੇ ਪਹਿਲਾਂ 294 ਤੇ 295 ਏ ਦਾ ਪਰਚਾ ਦਰਜ ਹੋਇਆ ਸੀ । ਇਹ ਪਰਚਾ ਇੱਕ ਗੀਤ ‘ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਅਤੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਦਰਜ ਕੀਤਾ ਗਿਆ ਸੀ।

 

 

 ਸਿੰਗਾ ਨੇ ਇਸ ਵੀਡੀਓ ‘ਚ ਦੱਸਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਤੋਂ ਪੁਲਿਸ ਨੇ ਪਰਚਾ ਰੱਦ ਕਰਨ ਦੇ ਲਈ 10 ਲੱਖ ਰੁਪਏ ਦੀ ਮੰਗ ਕੀਤੀ ਹੈ। ਇਸ ਦੌਰਾਨ ਗਾਇਕ ਬੇਹੱਦ ਭਾਵੁਕ ਹੁੰਦੇ ਹੋਏ ਨਜ਼ਰ ਆਏ। ਵੀਡੀਓ ਗਾਇਕ  ਨੇ ਕਿਹਾ ਕਿ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ ਤੇ ਹੁਣ ਵੀ ਉਹ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜੇ ਹਨ। ਉਨ੍ਹਾਂ ਦੇ ਖਿਲਾਫ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦਾ ਸਭ ਤੋਂ ਸਭ ਤੋਂ ਵੱਡਾ ਨੁਕਸਾਨ ਉਨ੍ਹਾਂ ਦੇ ਪਰਿਵਾਰ ਨੂੰ ਭੁਗਤਣਾ ਪਿਆ ਹੈ। ਕਿਉਂਕਿ ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਸੀ ਕਿ ‘ਜੇ ਤੂੰ ਮਰ ਜਾਂਦਾ ਤਾਂ ਚੰਗਾ ਹੁੰਦਾ’।

ਗਾਇਕ ਨੇ ਅੱਗੇ ਕਿਹਾ ਕਿ ਉਹ ਕਿਸੇ ਕੋਲੋਂ ਨਹੀਂ ਡਰਦੇ, ਉਹ ਪੁਲਿਸ ਨੂੰ ਪਰਚਾ ਰੱਦ ਕਰਨ ਲਈ ਕਿਸੇ ਵੀ ਤਰ੍ਹਾਂ ਕੋਈ ਰਕਮ ਪੁਲਿਸ ਨੂੰ ਨਹੀਂ ਦੇਣਗੇ। ਹੁਣ ਗਾਇਕ ਦੇ ਹੱਕ ਵਿੱਚ ਮਸ਼ਹੂਰ ਪੰਜਾਬੀ ਫਿਲਮ ਡਾਇਰੈਕਟਰ ਜਗਦੀਪ ਸੰਧੂ ਸਾਹਮਣੇ ਆਏ ਹਨ। 

ਜਗਦੀਪ ਸੰਧੂ ਨੇ ਗਾਇਕ ਸਿੰਗਾ ਦੇ ਹੱਕ ਵਿੱਚ ਬੋਲਦੇ ਹੋਏ ਕਿਹਾ ਕਿ ਜੈਨੁਅਨ ਗ਼ਲਤੀ ਹੁੰਦੀ ਆ ਉਸ ਦੀ ਮੁਆਫੀ, ਉਸ ਦੀ ਸਜ਼ਾ ਸਿਰ ਮੱਥੇ...ਪਰ ਸਿਰਫ ਪੈਸਿਆਂ ਲਈ ਕਿਸੇ ਕਲਾਕਾਰ ਦਾ ਸੁਫਨਾ ਤੋੜਨਾ। ਉਸ ਦੀ ਫੈਮਿਲੀ ਨੂੰ ਹਰਾਸ ਕਰਨਾ, ਉਨ੍ਹਾਂ ਨੂੰ ਬਲੈਕਮੇਲ ਕਰਨਾ... ਧਰਮ 'ਤੇ ਸੱਭਿਆਚਾਰ ਦੇ ਨਾਮ ਤੇ ਇਹ ਖੇਡ ਖੇਡਣੀ...ਕਿੰਨੇ ਹੀ ਸ਼ਰਮ ਵਾਲੀ ਗੱਲ ਹੈ...ਪਰ ਯਾਦ ਰੱਖਿਓ ਕਲਾਕਾਰ ਦੀ ਹਾਏ ਕਦੇ ਖਾਲ੍ਹੀ ਨਹੀਂ ਜਾਂਦੀ। '

ਜਗਦੀਪ ਸੰਧੂ ਨੇ ਅੱਗੇ ਲਿਖਿਆ , ਗਾਣਿਆਂ ਤੇ ਫਿਲਮਾਂ ਵਿੱਚ ਇਨ੍ਹੀਂ ਮਿਹਨਤ ਲੱਗਦੀ ਹੈ , ਇਨ੍ਹਾਂ ਪੈਸਾ ਲੱਗਦਾ... ਕਿੰਨੇ ਸਾਲਾਂ ਦੀ ਤਪਸਿਆ ਤੇ ਮਿਹਨਤ ਤੋਂ ਬਾਅਦ ਇਹ ਦਿਨ ਆਉਂਦਾ... ਸੈਂਸਰ ਬੋਰਡ ਪਾਸ ਕਰਦੋ ਤੋਂ ਬਾਅਦ ਵੀ ... ਰਿਲੀਜ਼ ਵੇਲੇ ਜਦੋਂ ਪਤਾ ਹੁੰਦਾ ਤੇ ਫਸੇ ਵੀ ਹਾਂ ਹੁਣ ਭੱਜ ਨਹੀਂ ਸਕਦੇ...ਓਦਾਂ ਉਨ੍ਹਾਂ ਚੋਂ ਇਸੇ ਪੁਆਈਂਟ ਆਊਟ ਕਰਕੇ ਇਹ ਬਲੈਕਮੇਲ ਦਾ ਖੇਡ ਖੇਡਿਆ ਜਾਂਦਾ ਹੈ। 

 

ਹੋਰ ਪੜ੍ਹੋ: 'ਮੇਰੇ ਪੁੱਤ ਦੀ ਥਾਂ ਆਪਣੇ ਪੁੱਤ ਖੜੇ ਕਰੇ ਵੇਖੋ' ਸਿੱਧੂ ਮੂਸੇ ਵਾਲੇ ਦੀ ਮਾਂ ਚਰਨ ਕੌਰ ਨੇ ਗਾਇਕ ਦੀ ਮੌਤ 'ਤੇ ਸਿਆਸਤ ਕਰਨ ਵਾਲਿਆਂ ਨੂੰ ਕੀਤਾ ਸਵਾਲ 

ਸਾਡਾ ਕੰਮ ਲੋਕਾਂ ਦਾ ਮਨੋਰੰਜਨ ਕਰਨਾ ਹੈ.. ਲੋਕਾਂ ਦਾ ਦਿਲ ਦੁਖਾਉਣਾ ਨਹੀਂ...ਸੈਂਸਰ ਬੋਰਡ ਜੋ ਹਰ ਚੀਜ਼ ਦਾ ਧਿਆਨ ਰੱਖਦਾ ਹੈ..ਉਹ ਦੇ ਤੋਂ ਪਾਸ ਕਰਾਉਣ ਤੋਂ ਬਾਅਦ ਹੀ ਅਸੀਂ ਕੰਟੈਂਟ ਰਿਲੀਜ਼ ਕਰਦੇ ਆਂ..ਫਿਰ ਅਸੀਂ ਬਲੈਕਮੇਲ ਕਿਉਂ ਹੋਣਾ...ਸਾਨੂੰ ਵੀ ਆਪਸ 'ਚ ਇੱਕਠੇ ਹੋਣਾ ਪੈਣਾ...ਨਹੀਂ ਰੋਜ਼ ਅਸੀਂ ਇਹ ਜ਼ੁਰਮ ਦਾ ਸ਼ਿਕਾਰ ਹੋਣਾ।  @singga_official'

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network