ਦਿਲਜੀਤ ਦੋਸਾਂਝ ਨੇ ਜਿੰਮੀ ਫੈਲੋਨ ਦੇ ਸ਼ੋਅ 'ਚ ਪਹਿਨੀ ਡਾਇਮੰਡ ਦੀ ਘੜੀ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
Diljit Dosanjh diamond watch : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਜੱਟ ਐਂਡ ਜੂਲੀਅਟ 3 ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਮਸ਼ਹੂਰ ਅਮਰੀਕੀ ਅਦਾਕਾਰ ਜਿੰਮੀ ਫੈਲੋਨ ਦੇ ਸ਼ੋਅ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਨੇ ਡਾਇਮੰਡ ਦੀ ਘੜੀ ਪਾਈ ਹੋਈ ਸੀ ਇਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਫੈਨਜ਼ ਨਾਲ ਲਾਈਵ ਆ ਕੇ ਗੱਲਬਾਤ ਕਰਦੇ ਹਨ ਤੇ ਇਸ ਦੇ ਨਾਲ-ਨਾਲ ਆਪਣੀ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ।
ਬੀਤੇ ਦਿਨੀਂ ਦਿਲਜੀਤ ਦੋਸਾਂਝ ਜਿੰਮੀ ਫੈਲੋਨ ਦੇ ਸ਼ੋਅ 'ਦਿ ਟੂਨਾਈਟ ਸ਼ੋਅ' ਵਿੱਚ ਪਰਫਾਰਮ ਕਰਨ ਪਹੁੰਚੇ। ਇਸ ਦੌਰਾਨ ਗਾਇਕ ਨੇ ਆਪਣੇ ਹੱਥ ਵਿੱਚ ਡਾਈਮੰਡ ਦੀ ਘੜੀ ਪਹਿਨੀ ਹੋਈ ਸੀ। ਇਸ ਘੜੀ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਂਗੇ।
ਦਿਲਜੀਤ ਦੀ ਇਸ ਪਰਫਾਰਮੈਂਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਨੇ ਚਿੱਟੇ ਰੰਗ ਦਾ ਕੁੜਤਾ ਚਾਦਰਾ ਤੇ ਚਿੱਟੇ ਰੰਗ ਪੱਗ ਪਾਈ ਹੋਈ ਹੈ। ਇਸ ਦੇ ਨਾਲ ਹੀ ਗਾਇਕ ਨੇ ਨਾਈਕੀ ਏਅਰ ਜੌਰਡਨ ਦੇ ਬੂਟ ਪਹਿਨੇ ਹਨ। ਇਸ ਦੇ ਨਾਲ -ਨਾਲ ਗਾਇਕ ਨੇ ਕੰਨਾਂ ਵਿੱਚ ਸੋਨੇ ਦੀ ਮੁੰਦਰੀ ਅਤੇ ਹੱਥ ਵਿੱਚ ਚਾਂਦੀ ਦਾ ਕੰਗਣ ਪਾਇਆ ਹੋਇਆ ਹੈ। ਇਸ ਤੋਂ ਇਲਾਵਾ ਗਾਇਕ ਇੱਕ ਘੜੀ ਪਹਿਨੀ ਜੋ ਕਈ ਹੀਰੇ ਲਗਾ ਤਿਆਰ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਦਿਲਜੀਤ ਵੱਲੋਂ ਪਹਿਨੀ ਗਈ ਇਹ ਘੜੀ ਕਈ ਕੀਮਤੀ ਤੇ ਮਹਿੰਗੇ ਹੀਰੀਆਂ ਨਾਲ ਤਿਆਰ ਕੀਤੀ ਗਈ ਹੈ। ਜਿਸ ਦੀ ਕੀਮਤ ਲੱਖਾਂ ਵਿੱਚ ਨਹੀਂ ਸਗੋ ਕਰੋੜਾਂ ਰੁਪਏ ਹੈ। ਜੀ ਹਾਂ ਦਿਲਜੀਤ ਦੋਸਾਂਝ ਵੱਲੋਂ ਪਹਿਨੀ ਇਹ ਗਈ ਇਹ ਘੜੀ ਗਾਇਕ ਨੇ ਖ਼ੁਦ ਬਣਵਾਈ ਸੀ। ਸਟੇਨਲੈੱਸ ਸਟੀਲ ਅਤੇ ਪਿੰਕ ਗੋਲਡ 'ਚ AP Royal Oak 41mm ਮਾਡਲ ਦੀ ਇਸ ਚਮਕਦਾਰ ਘੜੀ ਦੀ ਕੀਮਤ ਲਗਭਗ 1.2 ਕਰੋੜ ਰੁਪਏ ਹੈ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਸਾਂਝੀ ਕੀਤੀ ਨਵੀਂ ਵੀਡੀਓ, ਗਾਇਕਾ ਦੇ ਫੈਸ਼ਨ ਸੈਂਸ ਤੋਂ ਇੰਮਪਰੈਸ ਹੋਏ ਫੈਨਜ਼
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ ਇਲੂਮਿਨਾਟੀ ਟੂਰ ਤੇ ਫਿਲਮ ਕਲਕੀ ਦੇ ਗੀਤ ਨੂੰ ਲੈ ਕੇ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਇਸ ਵਿਚਾਲੇ ਦਿਲਜੀਤ ਫਿਲਮ ਜੱਟ ਐਂਡ ਜੂਲੀਅਟ ਵਿੱਚ ਮੁੜ ਨੀਰੂ ਬਾਜਵਾ ਨਾਲ ਦਰਸ਼ਕਾਂ ਦਾ ਮਨੋਰੰਜ਼ਨ ਕਰਦੇ ਹੋਏ ਨਜ਼ਰ ਆਓਣਗੇ।
- PTC PUNJABI