ਦਿਲਜੀਤ ਦੋਸਾਂਝ ਦਾ ਗੀਤ 'Do You Know' ਬਣੇਗਾ ਅਕਸ਼ੈ ਕੁਮਾਰ ਦੀ ਨਵੀਂ ਫਿਲਮ ਦਾ ਪ੍ਰਮੋਸ਼ਨਲ ਗੀਤ
Diljit Dosanjh's Song "Do You Know" to feature in Akshay Kumar Film : ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ Dil-Illuminati ਟੂਰ ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ ਵਿਚਾਲੇ ਇਹ ਖਬਰਾਂ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਦਾ ਦਿਲਜੀਤ ਦੋਸਾਂਝ ਦਾ ਗੀਤ 'Do You Know' ਅਕਸ਼ੈ ਕੁਮਾਰ ਦੀ ਫਿਲਮ 'ਖੇਲ-ਖੇਲ ਮੇਂ' ਦਾ ਪ੍ਰਮੋਸ਼ਨਲ ਗੀਤ ਸ਼ਾਮਲ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬੀ ਇੰਡਸਟਰੀ ਵਿੱਚ ਲੰਮੇਂ ਸਮੇਂ ਤੱਕ ਸੰਘਰਸ਼ ਕਰਨ ਮਗਰੋਂ ਅੱਜ ਦਿਲਜੀਤ ਦੋਸਾਂਝ ਅਜਿਹੇ ਮੁਕਾਮ ਉੱਤੇ ਹਨ ਕਿ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹਨ। ਇੱਥੋਂ ਤੱਕ ਕੀ ਉਨ੍ਹਾਂ ਦੇ ਸ਼ੋਅ ਲਈ ਪੂਰਾ ਸਟੇਡੀਅਮ ਤੇ ਪੂਰੇ ਦਾ ਪੂਰਾ ਸ਼ੋਅ ਸੋਲਡ ਆਊਟ ਹੋ ਰਿਹਾ ਹੈ।
ਹਾਲ ਹੀ ਵਿੱਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਦਿਲਜੀਤ ਦੋਸਾਂਝ ਦਾ ਗੀਤ 'Do You Know' ਅਕਸ਼ੈ ਕੁਮਾਰ ਦੀ ਫਿਲਮ 'ਖੇਲ-ਖੇਲ ਮੇਂ' ਦਾ ਪ੍ਰਮੋਸ਼ਨਲ ਗੀਤ ਬਨਣ ਜਾ ਰਿਹਾ ਹੈ। ਦਿਲਜੀਤ ਦੋਸਾਂਝ ਦੇ ਇਸ ਗੀਤ ਨੂੰ ਇਸ ਫਿਲਮ ਦੇ ਪ੍ਰਮੋਸ਼ਨਲ ਗੀਤ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣਾ ਮਿਊਜ਼ਿਕਲ ਟੂਰ ਵਿੱਚ ਰੁੱਝੇ ਹੋਏ ਹਨ। ਗਾਇਕ ਆਪਣੇ ਇਸ ਸ਼ੋਅ ਦੇ ਚੱਲਦੇ ਸੁਰਖੀਆਂ 'ਚ ਹਨ। ਦਿਲਜੀਤ ਦੇ ਫੈਨਜ਼ ਇਹ ਖਬਰ ਸੁਣ ਕੇ ਕਾਫੀ ਖੁਸ਼ ਹਨ ਤੇ ਬੇਸਬਰੀ ਨਾਲ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਫਿਲਮ ਅਮਰ ਸਿੰਘ ਚਮਕੀਲਾ ਵੀ ਬਾਕਸ ਆਫਿਸ ਉੱਤੇ ਚੰਗੀ ਕਮਾਈ ਕਰ ਰਹੀ ਹੈ। ਇਸ ਵਿਚਾਲੇ ਦਿਲਜੀਤ ਦੋਸਾਂਝ ਜਲਦ ਹੀ ਸੰਨੀ ਦਿਓਲ ਦੀ ਫਿਲਮ ਬਾਰਡਰ 2 ਵਿੱਚ ਵੀ ਨਜ਼ਰ ਆਉਣ ਵਾਲੇ ਹਨ।
- PTC PUNJABI