ਦਿਲਜੀਤ ਦੋਸਾਂਝ ਨੇ ਦਿਵਿਆਂਗ ਫੈਨ ਨਾਲ ਸਾਂਝੀ ਕੀਤੀ ਖਾਸ ਵੀਡੀਓ, ਫੈਨਜ਼ ਨੇ ਰੱਜ ਕੇ ਕੀਤੀ ਤਰੀਫਾਂ
Diljit Dosanjh shares Video with specially able fan : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ DIL-LUMINATI ਨੂੰ ਲੈ ਕੇ ਲਗਾਤਾਰ ਦੇਸ਼ ਵਿਦੇਸ਼ ਦੀਆਂ ਸੁਰਖੀਆਂ ਵਿੱਚ ਛਾਏ ਹੋਏ ਹਨ। ਹਾਲ ਹੀ 'ਚ ਦੋਸਾਂਝਵਾਲਾ ਦੇ ਜੌਰਜੀਆ ਸ਼ੋਅ ਦੀ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਆਪਣੇ ਇੱਕ ਦਿਵਿਆਂਗ ਫੈਨ ਦਾ ਸਤਿਕਾਰ ਕਰਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਦੇ ਅਦਾਕਾਰੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਕਿਸੇ ਨਾਂ ਕਿਸੇ ਤਰ੍ਹਾਂ ਜੁੜੇ ਰਹਿੰਦੇ ਹਨ। ਉਹ ਅਕਸਰ ਹੀ ਫੈਨਜ਼ ਦਾ ਮਨੋਰੰਜਨ ਲਈ ਕਈ ਮਜ਼ਾਕਿਆ ਵੀਡੀਓ ਤੋਂ ਲੈ ਕੇ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਹਨ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਉਨ੍ਹਾਂ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਜੌਰਜੀਆ ਵਿਖੇ ਹੋਏ ਮਿਊਜ਼ਿਕਲ ਸ਼ੋਅ ਦੀ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਦਿਲਜੀਤ ਨੂੰ ਸਟੇਜ਼ ਉੱਤੇ ਆਪਣੇ ਦਿਵਿਆਂਗ ਫੈਨ ਤੇ ਉਸ ਦੇ ਭੈਂਣ ਨਾਲ ਵੇਖ ਸਕਦੇ ਹੋ।
ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਸਾਂਝਵਾਲਾ ਆਪਣੇ ਦਿਵਿਆਂਗ ਫੈਨ ਨਾਲ ਸਟੇਜ਼ ਉੱਤੇ ਐਂਟਰੀ ਲੈਂਦੇ ਹਨ। ਦਿਲਜੀਤ ਨੇ ਆਪਣੇ ਇਸ ਫੈਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਅਤੇ ਉਸ ਨੂੰ ਸਤਿਕਾਰ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ ਵਿੱਚ ਫੈਨਜ਼ ਉਨ੍ਹਾਂ ਦੇ ਗੀਤਾਂ ਦਾ ਆਨੰਦ ਮਾਣਦੇ ਨਜ਼ਰ ਆਏ।
ਹੋਰ ਪੜ੍ਹੋ : ਦੁਨੀਆ ਦੀ ਸਭ ਤੋਂ ਛੋਟੀ ਮਹਿਲਾ ਜੋਤੀ ਅਮਗੇ ਨਾਲ ਨਜ਼ਰ ਆਏ ਦਿ ਗ੍ਰੇਟ ਖਲੀ, ਵੀਡੀਓ ਹੋਈ ਵਾਇਰਲ
ਦਿਲਜੀਤ ਦੋਸਾਂਝ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਦਿਲਜੀਤ ਨੂੰ ਡਾਊਨ ਟੂ ਅਰਥ ਅਤੇ ਬੇਹੱਦ ਚੰਗਾ ਕਲਾਕਾਰ ਦੱਸਦੇ ਹੋਏ ਨਜ਼ਰ ਆ ਰਹੇ ਹਨ।
- PTC PUNJABI