ਦਿਲਜੀਤ ਦੋਸਾਂਝ ਨੇ ਮੁੰਬਈ ਕੰਸਰਟ ਦੌਰਾਨ ਗਾਇਆ ਇਸ ਗੀਤ ਦਾ ਅਨਰਿਲੀਜ਼ ਵਰਜ਼ਨ, ਫੈਨਜ਼ ਗਾਇਕ ਤੋਂ ਕੀਤੀ ਖਾਸ ਡਿਮਾਂਡ
Diljit Dosanjh viral video : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਇਸ ਦੇ ਨਾਲ ਹੀ ਬੀਤੇ ਦਿਨੀਂ ਦਿਲਜੀਤ ਨੇ ਮੁੰਬਈ ਵਿਖੇ ਕੰਸਰਟ ਦੌਰਾਨ ਉਨ੍ਹਾਂ ਨੇ ਆਪਣੇ ਗੀਤ ਦਾ ਅਨ ਰਿਲੀਜ਼ ਵਰਜਨ ਗਾਇਆ। ਜਿਸ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵਿ ਰਹਿੰਦੇ ਹਨ। ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੇ ਮੁੰਬਈ ਕੰਸਰਟ ਦੀ ਵੀਡੀਓ ਮੁੜ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਦਿਲਜੀਤ ਦੋਸਾਂਝ ਨੂੰ ਮੁੰਬਈ ਕੰਸਰਟ ਦੌਰਾਨ ਆਪਣਾ ਬੀਤੇ ਦਿਨੀਂ ਰਿਲੀਜ਼ ਹੋਇਏ ਗੀਤ 'ਖੁੱਤੀ' ਗਾਉਂਦੇ ਹੋਏ ਵੇਖ ਸਕਦੇ ਹੋ, ਪਰ ਇਸ ਵੀਡੀਓ ਦੇ ਵਿੱਚ ਇੱਕ ਬੇਹੱਦ ਹੀ ਖਾਸ ਗੱਲ ਹੈ ਉਹ ਇਹ ਕਿ ਗਾਇਕ ਵੱਲੋਂ ਗਾਏ ਇਸ ਗੀਤ ਉਸ ਵਰਜ਼ਨ ਦਾ ਨਹੀਂ ਹੈ ਜੋ ਕਿ ਰਿਲੀਜ਼ ਕੀਤਾ ਗਿਆ ਹੈ।
ਦਰਅਸਲ ਗਾਇਕ ਨੇ ਮੁੰਬਈ ਕੰਸਰਟ ਦੌਰਾਨ ਆਪਣੇ ਗੀਤ 'ਖੁੱਤੀ' ਦਾ ਅਨਰਿਲੀਜ਼ ਵਰਜ਼ਨ ਗਾਇਆ ਹੈ ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਦਿਲਜੀਤ ਨੂੰ ਇਸੇ ਵਰਜ਼ਨ ਵਿੱਚ ਮੁੜ ਗੀਤ ਰਿਲੀਜ਼ ਕਰਨ ਦੀ ਅਪੀਲ ਕਰ ਰਹੇ ਹਨ।
ਹੋਰ ਪੜ੍ਹੋ : ਭਾਂਜੀ ਆਰਤੀ ਸਿੰਘ ਦਾ ਵਿਆਹ ਅਟੈਂਡ ਕਰਨ ਪੁੱਜੇ ਗੋਵਿੰਦਾ, ਮਾਮੇ ਨੂੰ ਮਿਲੇ ਕੇ ਭਾਵੁਕ ਹੋਏ ਕ੍ਰਿਸ਼ਨਾ ਅਭਿਸ਼ੇਕ
ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਹਿੱਟ ਗੀਤ ਫੈਨਜ਼ ਨੂੰ ਦਿੱਤੇ ਹਨ। ਇਸ ਤੋਂ ਇਲਾਵਾ ਦਿਲਜੀਤ ਕੈਚੋਲਾ ਵਿੱਚ ਪਰਫਾਰਮ ਕਰਕੇ ਗਲੋਬਲ ਆਈਕਨ ਬਣ ਚੁੱਕੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਦਿਲਜੀਤ ਨੇ ਆਪਣੀ ਅਦਾਕਾਰੀ ਦੇ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ਹੈ।
- PTC PUNJABI