ਦਿਲਜੀਤ ਦੋਸਾਂਝ ਨੇ ਦਾਜ ਲੋਭੀਆਂ ਲਈ ਆਖੀ ਵੱਡੀ ਗੱਲ, ਕਿਹਾ ‘ਵਿਆਹ ਤਾਂ ਬਹੁਤ ਹੀ ਸਾਦਗੀ ਨਾਲ ਹੋਣੇ ਚਾਹੀਦੇ ਹਨ’, ਵੇਖੋ ਵੀਡੀਓ
ਦਿਲਜੀਤ ਦੋਸਾਂਝ (Diljit Dosanjh) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਗਾਇਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਕਹਿੰਦੇ ਹੋਏ ਸੁਣਾਈ ਦੇ ਰਹੇ ਕਿ ‘ਮੈਨੂੰ ਉਸ ਵਿਆਹ ‘ਚ ਜਾ ਕੇ ਬਿਲਕੁਲ ਵੀ ਖੁਸ਼ੀ ਨਹੀਂ ਹੋਵੇਗੀ, ਜਿਸ ‘ਚ ਸਾਰਾ ਬੋਝ ਕੁੜੀ ਦੇ ਮਾਪਿਆਂ ‘ਤੇ ਪਾ ਦਿੱਤਾ ਜਾਵੇ ।
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਪ੍ਰਸਿੱਧ ਹੀਰੋਇਨ, ਏਸ਼ੀਆ ਦੀ ਸਭ ਤੋਂ ਸੋਹਣੀ ਮਹਿਲਾ ਹੋਣ ਦਾ ਮਿਲਿਆ ਸੀ ਖਿਤਾਬ, ਕੀ ਤੁਸੀਂ ਪਛਾਣਿਆ !
ਇਸ ਲਈ ਜੋ ਇਸ ਤਰ੍ਹਾਂ ਦੇ ਲੋਕ ਹਨ ਉਹ ਤਾਂ ਮੈਨੂੰ ਬੁੱਕ ਨਾਂ ਹੀ ਕਰਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵਿਆਹ ਤਾਂ ਬਿਲਕੁਲ ਸਾਦਗੀ ਭਰੇ ਤਰੀਕੇ ਦੇ ਨਾਲ ਹੋਣੇ ਚਾਹੀਦੇ ਹਨ ।
ਦਿਲਜੀਤ ਦੋਸਾਂਝ ਨੇ ਦਿੱਤੇ ਕਈ ਹਿੱਟ ਗੀਤ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਗੀਤਾਂ ਦੇ ਨਾਲ-ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਕਈ ਫ਼ਿਲਮਾਂ ਦੇ ਚੁੱਕੇ ਹਨ । ਕੌਮਾਂਤਰੀ ਪੱਧਰ ‘ਤੇ ਪਛਾਣ ਬਣਾ ਚੁੱਕੇ ਦਿਲਜੀਤ ਦੋਸਾਂਝ ਨੇ ਕੋਚੇਲਾ ‘ਚ ਗਾ ਕੇ ਖੂਬ ਵਾਹ-ਵਾਹੀ ਖੱਟੀ ਹੈ ।
ਉਨ੍ਹਾਂ ਦੇ ਹਿੱਟ ਗੀਤਾਂ ‘ਤੇ ਗੋਰੇ ਕਾਲੇ ਅਤੇ ਗੈਰ ਪੰਜਾਬੀ ਲੋਕ ਵੀ ਥਿਰਕਦੇ ਹੋਏ ਨਜ਼ਰ ਆਉਂਦੇ ਨੇ ।ਦਿਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆਏ ।
- PTC PUNJABI