ਦਿਲਜੀਤ ਦੋਸਾਂਝ ਨੇ ਦੱਸਿਆ ਕਿਉਂ ਕਹਿੰਦੇ ਨੇ 'ਪੰਜਾਬੀ ਆ ਗਏ ਓਏ', ਗਾਇਕ ਨੇ ਵੀਡੀਓ ਸ਼ੇਅਰ ਕਰਦੇ ਹੋਏ ਦੱਸੀ ਵਜ੍ਹਾ
Diljit Dosanjh new video: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਲਗਾਤਾਰ ਸੁਰਖੀਆਂ ਵਿੱਚ ਛਾਏ ਹੋਏ ਹਨ। ਜਿੱਥੇ ਇੱਕ ਪਾਸੇ ਦਿਲਜੀਤ ਆਪਣੇ ਦਿਲ-ਇਲੂਮਿਨਾਟੀ ਤੋਂ ਬਾਅਦ ਜਿੰਮੀ ਫੈਲੋਨ ਦੇ ਸ਼ੋਅ 'ਚ ਸ਼ਿਰਕਤ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਦਿਲਜੀਤ ਨੇ ਹਾਲ ਹੀ 'ਚ ਵੀਡੀਓ ਰਾਹੀਂ ਦੱਸਿਆ ਕਿ ਉਹ ਹਮੇਸ਼ਾ 'ਪੰਜਾਬੀ ਆ ਗਏ ਓਏ' ਕਿਉਂ ਬੋਲਦੇ ਹਨ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਮਸ਼ਹੂਰ ਅਮਰੀਕੀ ਅਦਾਕਾਰ ਜਿੰਮੀ ਫੈਲੋਨ ਦੇ ਸ਼ੋਅ ਵਿੱਚ ਪਹੁੰਚੇ। ਜਿਸ ਦੀ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕਰ ਰਹੇ ਹਨ। ਹਾਲ ਹੀ ਵਿੱਚ ਅਮਰੀਕੀ ਅਦਾਕਾਰ ਜਿੰਮੀ ਫੈਲੋਨ ਨੇ ਦਿਲਜੀਤ ਦੋਸਾਂਝ ਦੀ ਰੱਜ ਕੇ ਤਾਰੀਫ ਕੀਤੀ ਤੇ ਉਨ੍ਹਾਂ ਨੂੰ ਇੱਕ ਗਲੋਬਲ ਸੈਨਸੇਸ਼ਨ ਤੇ ਸਟਾਰ ਦੱਸਿਆ।
ਹਾਲ ਹੀ ਵਿੱਚ ਜਿੰਮੀ ਫੈਲੋਨ ਤੇ ਦਿਲਜੀਤ ਦੋਸਾਂਝ ਦੀ ਬੀਟੀਐਸ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਵਾਇਰਲ ਹੋ ਰਹੀ ਵੀਡੀਓ ਨੂੰ ਖ਼ੁਦ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਰਫਾਰਮ ਤੋਂ ਪਹਿਲਾਂ ਤਿਆਰੀ ਕਰਦੇ ਤੇ ਜਿੰਮੀ ਫੈਲੋਨ ਦੇ ਸਟੂਡੀਓ ਵਿੱਚ ਬੈਠ ਕੇ ਸ਼ੋਅ ਬਾਰੇ ਚਰਚਾ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦਿਲਜੀਤ ਕਹਿ ਰਹੇ ਹਨ ਕਿ ਪੰਜਾਬੀ ਆ ਗਏ ਓਏ ਜਿੰਮੀ ਫੈਲੋਨ ਦੇ ਸ਼ੋਅ 'The Tonight Show' ਵਿੱਚ। '
ਇਸ ਦੇ ਨਾਲ ਹੀ ਗਾਇਕ ਨੇ ਇਹ ਵੀ ਦੱਸਿਆ ਕਿ ਜਿਸ ਸ਼ੋਅ ਉੱਤੇ ਵੱਡੇ-ਵੱਡੇ ਕਲਾਕਾਰ ਪਹੁੰਚਣ ਲਈ ਤਰਸਦੇ ਹਨ ਉੱਥੇ ਪਹੁੰਚਣ ਲਈ ਮੈਂ ਉਸ ਅਕਾਲ ਪੁਰਖ ਦਾ ਧੰਨਵਾਦ ਕਰਦਾਂ ਹਾਂ। ਜਿੰਮੀ ਫੈਲੋਨ ਦੇ ਸ਼ੋਅ ਵਿੱਚ ਆਉਣਾ ਸਾਡੇ ਲਈ ਵੱਡੀ ਗੱਲ ਹੈ। ਅੱਜ ਪੰਜਾਬੀ ਗੋਰੀਆਂ ਦੇ ਘਰ-ਘਰ ਵਿੱਚ ਸੁਣੀ ਜਾਵੇਗੀ। ਸਾਨੂੰ ਪੰਜਾਬੀ ਹੋਣ 'ਤੇ ਮਾਣ ਹੈ ਤੇ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਦੇ ਕਾਰਨ ਹੀ ਇੱਥੇ ਪਹੁੰਚ ਸਕੇ ਹਾਂ। ਇਸ ਲਈ ਮੈਂ ਅਜਿਹਾ ਕਹਿੰਦਾ ਹਾਂ ਕਿ ਹਿੱਕ ਠੋਕ ਕੇ ਵੱਡੇ-ਵੱਡੇ ਅੱਖਰਾਂ ਵਿੱਚ ਕਹਾਂਗਾ ਕਿ ਪੰਜਾਬੀ ਆ ਗਏ ਓਏ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਜਿੰਮੀ ਫੈਲੋਨ ਦੇ ਸ਼ੋਅ 'ਚ ਪਹਿਲੀ ਡਾਇਮੰਡ ਦੀ ਘੜੀ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਸ਼ਾਨਦਾਰ ਤਰੀਕੇ ਅਤੇ ਟੌਹਰ ਨਾਲ ਪੰਜਾਬੀ ਆ ਗਏ ਓਏ !!!!'
- PTC PUNJABI