ਦਿਲਜੀਤ ਦੋਸਾਂਝ ਨੇ ਦੱਸਿਆ ਕਿੰਝ ਰੱਖਿਆ ਆਪਣੇ ਮਿਊਜ਼ਿਕਲ ਸ਼ੋਅ ਦਾ ਨਾਂਅ Dil-illuminati, ਵੇਖੋ ਵੀਡੀਓ
Diljit Dosanjh Dil-illuminati Tour: ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਫਿਲਮ 'ਚਮਕੀਲਾ ' ਤੋਂ ਬਾਅਦ ਆਪਣੇ ਸ਼ੋਅ ਦਿਲ-ਇਲੂਮਿਨਾਟੀ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਨੂੰ ਦੱਸਿਆ ਕਿ ਕਿੰਝ ਉਨ੍ਹਾਂ ਨੇ ਆਪਣੇ ਇਸ ਮਿਊਜ਼ਿਕਲ ਸ਼ੋਅ ਦਾ ਨਾਂਅ Dil-illuminati ਰੱਖਿਆ।
ਦੱਸ ਦਈਏ ਕਿ ਗਾਇਕੀ ਦੇ ਅਦਾਕਾਰੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਕਿਸੇ ਨਾਂ ਕਿਸੇ ਤਰ੍ਹਾਂ ਜੁੜੇ ਰਹਿੰਦੇ ਹਨ। ਉਹ ਅਕਸਰ ਹੀ ਫੈਨਜ਼ ਦਾ ਮਨੋਰੰਜਨ ਲਈ ਕਈ ਮਜ਼ਾਕਿਆ ਵੀਡੀਓ ਤੋਂ ਲੈ ਕੇ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਹਨ।
ਹਾਲ ਹੀ ਵਿੱਚ ਵੈਨਕੂਵਰ ਵਿਖੇ ਹੋਏ ਦਿਲਜੀਤ ਦੋਸਾਂਝ ਦੇ ਮਿਊਜ਼ਿਕਲਸ਼ੋਅ ਸ਼ੋਅ ਦਿਲ-ਇਲੂਮਿਨਾਟੀ ਦੀਆਂ ਵੀਡੀਓ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਦਿਲਜੀਤ ਦੋਸਾਂਝ ਦਾ ਇਹ ਸ਼ੋਅ ਸ਼ੁਰੂ ਹੋਣ ਤੋਂ ਮਹੀਨਾ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਸੋਲਡ ਆਊਟ ਹੋ ਗਿਆ ਸੀ। ਇਸ ਸਬੰਧੀ ਖ਼ੁਦ ਗਾਇਕ ਨੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਸੀ ਤੇ ਆਪਣੇ ਫੈਨਜ਼ ਨੂੰ ਧੰਨਵਾਦ ਕਿਹਾ ਸੀ।
ਹਾਲ ਹੀ ਵਿੱਚ ਇਸ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਦਿਲਜੀਤ ਆਪਣੇ ਫੈਨਜ਼ ਨੂੰ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਨੇ ਆਪਣੇ ਇਸ ਮਿਊਜ਼ਿਕਲ ਟੂਰ ਦਾ ਨਾਂਅ 'Dil-illuminati' ਰੱਖਿਆ।
ਦਿਲਜੀਤ ਆਪਣੇ ਫੈਨਜ਼ ਨੂੰ ਦੱਸ ਰਹੇ ਹਨ ਕਿ ਜਦੋਂ ਕੋਈ ਲੱਤਾਂ ਖਿੱਚਦਾ ਹੈ ਤਾਂ ਪੰਜਾਬੀ ਉਸ ਨੂੰ ਮੂਹਰੇ ਹੋ ਕੇ ਜਵਾਬ ਦਿੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੈਂ ਆਪਣੀ ਅਗਲੀ ਐਲਬਮ ਤੇ ਟੂਰ ਦਾ ਨਾਮ 'Legecay' ਸੋਚਿਆ ਸੀ ਅਤੇ ਮੈਂ ਪਰਮਾਤਮਾ ਨੂੰ ਦਰਸਾਉਂਦੀਆਂ ਇੱਕ ਅੱਖ ਵਾਲੀ ਤਸਵੀਰ ਸਾਂਝੀ ਕੀਤੀ ਸੀ ਪਰ ਲੋਕਾਂ ਨੇ ਉਸ ਦਾ ਕੁਝ ਹੋਰ ਬਣਾ ਤਾਂ ਇਸ ਲਈ ਮਜ਼ਾਕ-ਮਾਜ਼ਕ ਵਿੱਚ ਟੂਰ ਦਾ ਨਾਂਅ 'Dil-illuminati' ਰੱਖਿਆ, ਇਹ ਤਾਂ ਮਜ਼ਾਕ ਵਿੱਚ ਸਟੇਡੀਅਮ ਭਰ ਗਿਆ।
ਦੱਸ ਦਈਏ ਕਿ ਇੱਥੇ ਦਿਲਜੀਤ ਦੋਸਾਂਝ ਉਸ ਵਿਵਾਦ ਬਾਰੇ ਗੱਲ ਕਰ ਰਹੇ ਹਨ, ਜਦੋਂ ਬੀਤੇ ਸਾਲ ਦਿਲਜੀਤ ਦੋਸਾਂਝ 'ਤੇ ਇਹ ਇਲਜ਼ਾਮ ਲੱਗ ਰਹੇ ਸਨ ਕਿ ਉਹ ਸ਼ੈਤਾਨ ਦੀ ਪੂਜਾ ਕਰ ਰਹੇ ਹਨ ਤੇ ਇਲੂਮਿਨਾਟੀ ਨੂੰ ਪ੍ਰਮੋਟ ਕਰ ਰਹੇ ਨੇ ਜਿਸ ਦੇ ਕਾਰਨ ਉਨ੍ਹਾਂ ਨੂੰ ਲਗਾਤਾਰ ਸਫਲਤਾ ਮਿਲ ਰਹੀ ਹੈ, ਹੁਣ ਗਾਇਕ ਨੇ ਉਨ੍ਹਾਂ 'ਤੇ ਇਲਜ਼ਾਮ ਲਾਉਣ ਵਾਲਿਆਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ।
ਹੋਰ ਪੜ੍ਹੋ : ਜੇਕਰ ਤੁਸੀਂ ਵੀ ਹੋ ਐਨੀਮੀਆ ਤੋਂ ਪਰੇਸ਼ਾਨ ਤਾਂ ਆਪਣੀ ਡਾਈਟ 'ਚ ਸ਼ਾਮਲ ਕਰੋ ਚਕੁੰਦਰ ਦਾ ਜੂਸ
ਦੱਸਣੋਯਗ ਹੈ ਕਿ ਇਸ ਤੋਂ ਪਹਿਲਾਂ ਵੀ ਗਾਇਕ ਨੇ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਸ਼ੈਤਾਨ ਦੀ ਪੂਜਾ ਨਹੀਂ ਕਰਦੇ ਤੇ ਨਾਂ ਹੀ ਉਹ ਕਿਸੇ ਵੀ ਤਰੀਕੇ ਇਲੂਮਿਨਾਟੀ ਨੂੰ ਪ੍ਰਮੋਟ ਕਰ ਰਹੇ ਹਨ। ਉਹ ਇਨ੍ਹਾਂ ਬੇਤੂਕੀ ਗੱਲਾਂ ਉੱਤੇ ਵਿਸ਼ਵਾਸ ਨਹੀਂ ਕਰਦੇ। ਗਾਇਕ ਨੇ ਅੱਗੇ ਕਿਹਾ ਕਿ ਉਹ ਹਰ ਸਾਲ ਕਈ ਨਵੇਂ ਪ੍ਰੋਜੈਕਟਸ 'ਤੇ ਕੰਮ ਕਰਦੇ ਹਨ, ਕੁਝ ਦਰਸ਼ਕਾਂ ਨੂੰ ਪਸੰਦ ਆਉਂਦੇ ਹਨ ਤੇ ਕੁਝ ਨਹੀਂ ਪਸੰਦ ਆਉਂਦੇ। ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਨ੍ਹਾਂ ਦੀ ਸ਼ਲਾਘਾ ਕਰ ਰਹੇ ਹਨ ਕਿ ਉਹ ਟ੍ਰੋਲ ਕਰਨ ਵਾਲਿਆਂ ਨੂੰ ਬੇਹੱਦ ਸਾਦਗੀ ਅਤੇ ਆਪਣੇ ਕੰਮ ਨਾਲ ਜਵਾਬ ਦੇਣਾ ਜਾਣਦੇ ਹਨ।
- PTC PUNJABI