ਖਾਲਸਾ ਪੰਥ ਦੇ ਸਾਜਨਾ ਦਿਵਸ ਮੌਕੇ ਦਿਲਜੀਤ ਦੋਸਾਂਝ ਨੇ ਫੈਨਜ਼ ਨੂੰ ਦਿੱਤਾ ਤੋਹਫਾ, ਰਿਲੀਜ਼ ਕੀਤਾ ਆਪਣਾ ਧਾਰਮਿਕ ਗੀਤ 'ਬਾਜ ਤੇ ਘੋੜਾ'
Diljit Dosanjh New Song 'Baaj Te Ghoda': ਅੱਜ ਦੇਸ਼ ਭਰ 'ਚ ਵਿਸਾਖੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਪੰਜਾਬੀ ਸਿਤਾਰੇ ਵੀ ਆਪਣੇ ਫੈਨਜ਼ ਵੀ ਵਿਸਾਖੀ ਦੀਆਂ ਵਧਾਈਆਂ ਦੇ ਰਹੇ ਹਨ। ਹਾਲ ਹੀ 'ਚ ਮਸ਼ਹੂਰ ਪੰਜਾਬੀ ਗਾਇਕ ਨੇ ਦਿਲਜੀਤ ਦੋਸਾਂਝ ਨੇ ਆਪਣਾ ਧਾਰਮਿਕ ਗੀਤ 'ਬਾਜ ਤੇ ਘੋੜਾ' ਰਿਲੀਜ਼ ਕਰਦੇ ਹੋਏ ਆਪਣੇ ਫੈਨਜ਼ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਹਨ।
ਦਿਲਜੀਤ ਦੋਸਾਂਝ ਦਾ ਨਵਾਂ ਧਾਰਮਿਕ ਗੀਤ 'ਬਾਜ ਤੇ ਘੋੜਾ' ਹੋਇਆ ਰਿਲੀਜ਼
ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਦਿੰਦੇ ਰਹਿੰਦੇ ਹਨ।
ਦੱਸ ਦਈਏ ਕਿ ਅੱਜ ਵਿਸਾਖੀ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਖਾਸ ਮੌਕੇ ਉੱਤੇ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਨੂੰ ਇੱਕ ਸਰਪ੍ਰਾਈਜ਼ ਦਿੱਤਾ ਹੈ। ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੇ ਨਵੇਂ ਧਾਰਮਿਕ ਗੀਤ ਦੇ ਰਿਲੀਜ਼ ਹੋਣ ਬਾਰੇ ਅਪਡੇਟ ਸਾਂਝੀ ਕੀਤੀ ਹੈ।
ਇਸ ਤੋਂ ਇਲਾਵਾ ਗਾਇਕ ਨੇ ਅੱਜ ਵਿਸਾਖੀ ਦੇ ਖਾਸ ਮੌਕੇ ਉੱਤੇ ਗੁਰੂ ਘਰ ਪਹੁੰਚ ਕੇ ਦਰਸ਼ਨ ਕੀਤੇ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਗੀਤ ਨੂੰ ਸ਼ੇਅਰ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਕੈਪਸ਼ਨ ਵਿੱਚ ਲਿਖਿਆ, 'ਵਿਸਾਖੀ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ।🙏🙏 '
ਦਿਲਜੀਤ ਦੋਸਾਂਝ ਦੇ ਨਵੇਂ ਧਾਰਮਿਕ ਗੀਤ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਧਾਰਮਿਕ ਗੀਤ ਦਾ ਸਿਰਲੇਖ ਹੈ 'ਬਾਜ ਤੇ ਘੋੜਾ'। ਗੀਤ ਦੇ ਸਿਰਲੇਖ ਤੋਂ ਇਹ ਸਾਫ ਹੋ ਜਾਂਦਾ ਹੈ ਇਹ ਗੀਤ ਸਿੱਖਾਂ ਦੇ ਦੱਸਵੇਂ ਗੁਰੂ, ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ ਤੇ ਇਸ ਵਿੱਚ ਗੁਰੂ ਸਹਿਬਾਨ ਦੀ ਵੱਡਿਆਈ ਕੀਤੀ ਗਈ ਹੈ।
ਇਸ ਗੀਤ ਨੂੰ ਖ਼ੁਦ ਦਿਲਜੀਤ ਦੋਸਾਂਝ ਨੇ ਗਾਇਆ ਹੈ। ਇਸ ਗੀਤ ਦੇ ਬੋਲ ਹਰਮਨਜੀਤ ਸਿੰਘ ਨੇ ਲਿਖੇ ਹਨ । ਇਸ ਗੀਤ ਦਾ ਸੰਗੀਤ ਤੇ ਇਸ ਦਾ ਪੋਸਟਰ Man D Leo ਨੇ ਤਿਆਰ ਕੀਤਾ ਹੈ ਅਤੇ ਇਸ ਦੀ ਟ੍ਰਾਂਸਜੀਸ਼ਨ ਨੂੰ ਅੰਮ੍ਰਿਤ ਕੌਰ ਅਤੇ ਗੁਰਪ੍ਰੀਤ ਸਿੰਘ ਪਲਹਿਰੀ ਵੱਲੋਂ ਤਿਆਰ ਕੀਤਾ ਗਿਆ ਹੈ।
ਹੋਰ ਪੜ੍ਹੋ: Baisakhi 2024: ਵਿਸਾਖੀ ਦੇ ਤਿਉਹਾਰ 'ਤੇ ਇਨ੍ਹਾਂ ਮਸ਼ਹੂਰ ਗੁਰਦੁਆਰਾ ਸਾਹਿਬਾਨ ਦੇ ਕਰੋ ਦਰਸ਼ਨ
ਫੈਨਜ਼ ਦਿਲਜੀਤ ਦੋਸਾਂਝ ਦੀ ਆਵਾਜ਼ ਵਿੱਚ ਇਸ ਖੂਬਸੂਰਤ ਬੋਲਾਂ ਵਾਲੇ ਧਾਰਮਿਕ ਗੀਤ ਨੂੰ ਕਾਫੀ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਕਮੈਂਟ ਕਰਕੇ ਵਾਹਿਗੁਰੂ ਜੀ ਲਿਖ ਕੇ ਇਸ ਗੀਤ ਲਈ ਗਾਇਕ ਨੂੰ ਧੰਨਵਾਦ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ' ਦਿਲਜੀਤ..ਮੈਂ ਇੱਕ ਮੁਸਲਮਾਨ ਹਾਂ..ਪਰ ਮੈਂ ਸਿੱਖ ਧਰਮ ਦਾ ਦਿਲੋਂ ਸਤਿਕਾਰ ਕਰਦਾ ਹਾਂ। ਗੁਰੂ ਨਾਨਕ ਦੇਵ ਜੀ ਨੇ ਕਿਹਾ “ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਦੇ ਸਬ ਬੰਦੇ” ਭਾਵ ਅਸੀਂ ਸਾਰੇ ਇੱਕ ਹਾਂ।'
- PTC PUNJABI