ਦਿਲਜੀਤ ਦੋਸਾਂਝ ਨੇ ਆਪਣੇ ਲਾਈਵ ਕੰਸਰਟ ਦੌਰਾਨ ਸੁਰਜੀਤ ਪਾਤਰ ਜੀ ਨੂੰ ਦਿੱਤੀ ਸ਼ਰਧਾਂਜਲੀ, ਦੇਖੋ ਵੀਡੀਓ
Diljit Dosanjh pays tribute to Surjit Patar : ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ DIL-LUMINATI ਨੂੰ ਲੈ ਕੇ ਲਗਾਤਾਰ ਦੇਸ਼ ਵਿਦੇਸ਼ ਦੀਆਂ ਸੁਰਖੀਆਂ ਵਿੱਚ ਛਾਏ ਹੋਏ ਹਨ। ਹਾਲ ਹੀ 'ਚ ਦੋਸਾਂਝਵਾਲਾ ਦੇ ਕੈਲੇਫੌਰਨੀਆਂ ਸ਼ੋਅ ਦੇ ਦੌਰਾਨ ਮਸ਼ਹੂਰ ਪੰਜਾਬੀ ਲੇਖਕ ਤੇ ਕਵਿ ਸੁਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਦੱਸ ਦਈਏ ਕਿ ਬੀਤੇ ਸ਼ਨੀਵਾਰ ਯਾਨੀ ਕਿ 11 ਮਈ ਨੂੰ ਮਸ਼ਹੂਰ ਪੰਜਾਬੀ ਲੇਖਕ ਤੇ ਕਵਿ ਸੁਰਜੀਤ ਪਾਤਰ ਜੀ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ। ਜਿਸ ਮਗਰੋਂ ਸਾਹਿਤ ਜਗਤ ਵਿੱਚ ਸੋਗ ਲਹਿਰ ਛਾ ਗਈ।
ਇਸ ਸ਼ੋਅ ਦੀ ਕਈ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਖ਼ੁਦ ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਉਨ੍ਹਾਂ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਤਸਵੀਰਾਂ ਸ਼ੇਅਰ ਕੀਤੀ ਗਈਆਂ ਹਨ, ਜਿਨ੍ਹਾਂ ਵਿੱਚ ਦਿਲਜੀਤ ਦੋਸਾਂਝ ਸੁਰਜੀਤ ਪਾਤਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਨਜ਼ਰ ਆ ਰਹੇ ਹਨ।
ਇਸ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਮਿਊਜ਼ਿਕਲ ਟੂਰ ਦਿਲ ਇਲੂਮਿਨਾਟੀ ਵਿੱਚ ਉੱਘੇ ਲੇਖਕ ਤੇ ਕਵਿ ਸੁਰਜੀਤ ਪਾਤਰ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਲਾਈਵ ਸ਼ੋਅ ਦੇ ਦੌਰਾਨ ਬੈਕਗ੍ਰਾਊਂਡ ਸਕ੍ਰੀਨ ਉੱਤੇ ਸੁਰਜੀਤ ਪਾਤਰ ਸਾਹਿਬ ਦੀ ਤਸਵੀਰ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ, 'ਇਹ ਸ਼ੋਅ ਸੁਰਜੀਤ ਪਾਤਰ ਜੀ ਨੂੰ ਡੈਡੀਕੇਟ ਹੈ। '
ਹੋਰ ਪੜ੍ਹੋ : Mother’s Day 2024 :ਭਾਰਤ 'ਚ ਕਦੋਂ ਤੋ ਕਿਉਂ ਮਨਾਇਆ ਜਾਂਦਾ ਹੈ ਮਦਰਸ ਡੇਅ ਯਾਨੀ ਮਾਂ ਦਿਵਸ?
ਫੈਨਜ਼ ਦਿਲਜੀਤ ਦੋਸਾਂਝ ਵੱਲੋਂ ਕੀਤੇ ਗਏ ਇਸ ਉੁਪਰਾਲੇ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਦਿਲਜੀਤ ਦੀ ਤਾਰੀਫ ਕਰਦਿਆਂ ਲਿਖਿਆ, 'ਦਿਲਜੀਤ ਵੀਰੇ ❤️ਪੰਜਾਬੀ ਦੇ ਵੱਡੇ ਸ਼ਾਇਰ ਨੂੰ ਇਸ ਤੋਂ ਵੱਡੀ ਸ਼ਰਧਾਂਜਲੀ ਨਹੀਂ ਹੋ ਸਕਦੀ। ਪੰਜਾਬੀਅਤ ਜ਼ਿੰਦਾਬਾਦ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਕੋਈ ਤੁਰ ਗਿਆ ਚੁੱਪ ਚਪੀਤੇ ਪਰ ਗਜ਼ਲਾਂ ਦੇ ਸ਼ੋਰ ਬਾਕੀ ਏ 💔। '
- PTC PUNJABI