ਦਿਲਜੀਤ ਦੋਸਾਂਝ ਨੇ ਲਾਈਵ ਸ਼ੋਅ ਦੌਰਾਨ ਨਿੱਕੇ ਫੈਨ ਨੂੰ ਗਿਫਟ ਕੀਤੀ ਆਪਣੀ ਜੈਕੇਟ, ਕਿਹਾ- ਬੱਚੇ ਰੱਬ ਦਾ ਰੂਪ
Diljit Dosanjh gift his jacket to little fan : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਦੀਆਂ ਤਸਵੀਰਾਂ ਤੇ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ਵਿੱਚ ਗਾਇਕ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਨਿੱਕੇ ਫੈਨ ਨੂੰ ਆਪਣੀ ਜੈਕੇਟ ਗਿਫਟ ਕਰ ਰਹੇ ਹਨ।
ਦੱਸ ਦਈਏ ਕਿ ਦਿਲਜੀਤ ਦਾ ਦਿਲ ਇਲੂਮਿਨਾਟੀ ਟੂਰ ਲਗਾਤਾਰ ਸੁਰਖੀਆਂ ਵਿੱਚ ਹਨ। ਗਾਇਕ ਦੇ ਇਸ ਮਿਊਜ਼ਿਕਲ ਟੂਰ ਦੇ ਸਾਰੇ ਸ਼ੋਅ ਸੋਲਡ ਆਊਟ ਚੱਲ ਰਹੇ ਹਨ ਤੇ ਹਜ਼ਾਰਾਂ ਗਿਣਤੀ ਵਿੱਚ ਵਿਦੇਸ਼ਾਂ ਵਿੱਚ ਰਹਿੰਦੇ ਗਾਇਕ ਦੇ ਫੈਨਜ਼ ਉਨ੍ਹਾਂ ਦੇ ਇਸ ਮਿਊਜ਼ਿਕਲ ਟੂਰ ਨੂੰ ਵੇਖਣ ਪਹੁੰਚ ਰਹੇ ਹਨ।
ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਕੈਪਸ਼ਨ ਵਿੱਚ ਲਿਖਿਆ, 'Bache Rab Da Roop 🙏🏽 I LOVE YOU 2 3 4 😇। '
ਇਸ ਵੀਡੀਓ ਦੇ ਵਿੱਚ ਤੁਸੀਂ ਦਿਲਜੀਤ ਨੂੰ ਉਨ੍ਹਾਂ ਦੇ ਨਿੱਕੇ ਜਿਹੇ ਫੈਨ ਨਾਲ ਵੇਖ ਸਕਦੇ ਹੋ। ਗਾਇਕ ਇਸ ਵੀਡੀਓ ਵਿੱਚ ਆਪਣੇ ਨਿੱਕੇ ਜਿਹੇ ਫੈਨਜ਼ ਨੂੰ ਆਪਣੀ ਜੈਕੇਟ ਗਿਫਟ ਕਰਦੇ ਅਤੇ ਉਸ ਨੂੰ ਬੇਹੱਦ ਪਿਆਰ ਨਾਲ ਗਲੇ ਲਗਾਉਂਦੇ ਹੋਏ ਆਉਂਦੇ ਹਨ।
ਇਸ ਦੌਰਾਨ ਗਾਇਕ ਦਾ ਨਿੱਕਾ ਜਿਹਾ ਹੈ ਫੈਨ ਉਨ੍ਹਾਂ ਆਈ ਲਵ ਯੂ ਕਹਿੰਦਾ ਹੈ ਤਾਂ ਦਿਲਜੀਤ ਉਸ ਨੂੰ ਬਹੁਤ ਹੀ ਪਿਆਰ ਨਾਲ ਆਈ ਲਵ ਯੂ 1234 ਕਹਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਗਾਇਕ ਆਪਣੇ ਨਿੱਕ ਫੈਨ ਦਾ ਸਤਿਕਾਰ ਕਰਦੇ ਤੇ ਉਸ ਨੂੰ ਪਿਆਰ ਕਰਦੇ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਨਿਮਰਤ ਖਹਿਰਾ ਦੀ ਪੁਰਾਣੀ ਵੀਡੀਓ ਆਈ ਸਾਹਮਣੇ, ਵੇਖੋ 21 ਸਾਲਾਂ ਦੀ ਉਮਰ 'ਚ ਇਸ ਤਰ੍ਹਾਂ ਦੀ ਦਿਖਦੀ ਸੀ ਗਾਇਕਾ
ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਗਾਇਕ ਦੀ ਰੱਜ ਕੇ ਤਰੀਫਾਂ ਕਰਦੇ ਹੋਏ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ, ' ਏਕ ਹੀ ਦਿਲ ਹੈ ਦਿਲਜੀਤ- ਕਿਤਨੀ ਬਾਰ ਜਿੱਤੋਗੇ। ' ਇੱਕ ਹੋਰ ਯੂਜ਼ਰ ਨੇ ਲਿਖਿਆ, 'ਸੱਚੀ ਭਾਜੀ ਬੱਚੇ ਰੱਬ ਦਾ ਰੂਪ ਹੁੰਦੇ ਹਨ ਤੇ ਬੱਚਿਆਂ ਦਾ ਸਤਿਕਾਰ ਕਰਨਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। '
- PTC PUNJABI