ਦਿਲਜੀਤ ਦੋਸਾਂਝ ਨੇ ਆਪਣੇ ਕੈਲਫੌਰਨੀਆ ਸ਼ੋਅ 'ਚ ਲਾਈਆਂ ਰੌਣਕਾਂ, ਨਿੱਕੇ ਜਿਹੇ ਫੈਨ ਨਾਲ ਗਾਇਆ ਗੀਤ 'ਮੈਂ ਹੂੰ ਪੰਜਾਬ'

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਆਪਣੇ ਮਿਊਜ਼ਿਕਲ ਟੂਰ DIL-LUMINATI ਨੂੰ ਲੈ ਕੇ ਲਗਾਤਾਰ ਦੇਸ਼ ਵਿਦੇਸ਼ ਦੀਆਂ ਸੁਰਖੀਆਂ ਵਿੱਚ ਛਾਏ ਹੋਏ ਹਨ। ਹਾਲ ਹੀ 'ਚ ਦੋਸਾਂਝਵਾਲਾ ਦੇ ਕੈਲੇਫੌਰਨੀਆਂ ਸ਼ੋਅ ਦੀ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਗੀਤ 'ਮੈਂ ਹੂੰ ਪੰਜਾਬ' ਗਾ ਕੇ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  May 10th 2024 11:55 AM |  Updated: May 10th 2024 11:55 AM

ਦਿਲਜੀਤ ਦੋਸਾਂਝ ਨੇ ਆਪਣੇ ਕੈਲਫੌਰਨੀਆ ਸ਼ੋਅ 'ਚ ਲਾਈਆਂ ਰੌਣਕਾਂ, ਨਿੱਕੇ ਜਿਹੇ ਫੈਨ ਨਾਲ ਗਾਇਆ ਗੀਤ 'ਮੈਂ ਹੂੰ ਪੰਜਾਬ'

Diljit Dosanjh Musical Concert viral video : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਆਪਣੇ ਮਿਊਜ਼ਿਕਲ ਟੂਰ DIL-LUMINATI ਨੂੰ ਲੈ ਕੇ ਲਗਾਤਾਰ ਦੇਸ਼ ਵਿਦੇਸ਼ ਦੀਆਂ ਸੁਰਖੀਆਂ ਵਿੱਚ ਛਾਏ ਹੋਏ ਹਨ। ਹਾਲ ਹੀ 'ਚ ਦੋਸਾਂਝਵਾਲਾ ਦੇ ਕੈਲੇਫੌਰਨੀਆਂ ਸ਼ੋਅ ਦੀ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਗੀਤ 'ਮੈਂ ਹੂੰ ਪੰਜਾਬ' ਗਾ ਕੇ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਗਾਇਕੀ ਦੇ ਅਦਾਕਾਰੀ ਦੇ ਨਾਲ-ਨਾਲ  ਦਿਲਜੀਤ ਦੋਸਾਂਝ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਫੈਨਜ਼ ਨਾਲ ਕਿਸੇ ਨਾਂ ਕਿਸੇ ਤਰ੍ਹਾਂ ਜੁੜੇ ਰਹਿੰਦੇ ਹਨ। ਉਹ ਅਕਸਰ ਹੀ ਫੈਨਜ਼ ਦਾ ਮਨੋਰੰਜਨ ਲਈ ਕਈ ਮਜ਼ਾਕਿਆ ਵੀਡੀਓ ਤੋਂ ਲੈ ਕੇ ਆਪਣੇ ਪ੍ਰੋਫੈਸ਼ਨਲ ਲਾਈਫ ਦੇ ਅਪਡੇਟਸ ਸ਼ੇਅਰ ਕਰਦੇ ਹਨ। 

ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਉਨ੍ਹਾਂ ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਕੈਲੇਫੌਰਨੀਆਂ ਵਿਖੇ ਹੋਏ ਮਿਊਜ਼ਿਕਲ ਸ਼ੋਅ ਦੀ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਦਿਲਜੀਤ ਨੂੰ ਸਟੇਜ਼ ਉੱਤੇ ਨਿੱਕੇ ਫੈਨ ਨਾਲ ਵੇਖ ਸਕਦੇ ਹੋ। 

ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਦੋਸਾਂਝਵਾਲਾ ਦਾ ਇਹ ਨਿੱਕਾ ਜਿਹਾ ਫੈਨ ਉਮਰ ਵਿੱਚ ਕਾਫੀ ਛੋਟਾ ਹੈ ਪਰ ਉਹ ਹੂਬਹੂ ਦਿਲਜੀਤ ਦੋਸਾਂਝ ਵਾਂਗ ਗੈਟਅਪ ਲੈ ਕੇ ਅਤੇ ਪੱਗ ਬੰਨ ਕੇ ਆਇਆ ਹੈ। ਦਿਲਜੀਤ ਨੇ ਆਪਣੇ ਨਿੱਕੇ ਫੈਨ ਨੂੰ ਸਟੇਜ਼ ਉੱਤੇ ਬੁਲਾਇਆ ਤੇ ਉਸ ਨੂੰ ਕੋਲ ਖੜ੍ਹੇ ਕਰਕੇ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਅਮਰ ਸਿੰਘ ਚਮਕੀਲਾ' ਦਾ ਮਸ਼ਹੂਰ ਗੀਤ 'ਮੈਂ ਹੂੰ ਪੰਜਾਬ' ਗਾਇਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਫੈਨਜ਼ ਉਨ੍ਹਾਂ ਦੇ ਗੀਤਾਂ ਦਾ ਆਨੰਦ ਮਾਣਦੇ ਨਜ਼ਰ ਆਏ।  ਗਾਇਕ ਨੇ ਬੇਹੱਦ ਪਿਆਰ ਨਾਲ ਆਪਣੇ ਨਿੱਕੇ ਫੈਨ ਦਾ ਮੱਥਾ ਚੁੰਮਿਆ ਤੇ ਉਸ ਨੂੰ ਪਿਆਰ ਦਿੱਤਾ। 

ਹਾਲ ਹੀ ਵਿੱਚ ਦਿਲਜੀਤ ਦੋਸਾਂਝ ਦੇ ਮਿਊਜ਼ਿਕਲਸ਼ੋਅ ਸ਼ੋਅ ਦਿਲ-ਇਲੂਮਿਨਾਟੀ ਦੀਆਂ ਵੀਡੀਓ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਦਿਲਜੀਤ ਦੋਸਾਂਝ ਦਾ ਇਹ ਸ਼ੋਅ ਸ਼ੁਰੂ ਹੋਣ ਤੋਂ ਮਹੀਨਾ ਪਹਿਲਾਂ ਹੀ ਪੂਰੀ ਤਰ੍ਹਾਂ ਨਾਲ ਸੋਲਡ ਆਊਟ ਹੋ ਗਿਆ ਸੀ। 

 ਹੋਰ ਪੜ੍ਹੋ : ਜੇਕਰ ਤੁਸੀਂ ਵੀ ਖਾਂਦੇ ਹੋਏ ਖਾਲ੍ਹੀ ਪੇਟ ਤਰਬੂਜ਼ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਹੋ ਸਕਦਾ ਹੈ ਸਿਹਤ ਨੂੰ ਨੁਕਸਾਨ

ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਦਿਲਜੀਤ ਦੋਸਾਂਝ ਦੀ ਤਾਰਫੀ ਕਰਦਿਆਂ ਲਿਖਿਆ, 'ਵਾਹ ਕਿਆ ਬਾਤਾਂ ਨੇ ਦੋਸਾਂਝਵਾਲਾ ਨੇ ਮੁੜ  ਨਿੱਕੇ -ਨਿੱਕੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਹੈ। ' ਇੱਕ ਹੋਰ ਯੂਜ਼ਰ ਨੇ ਲਿਖਿਆ, ' ਦੋਸਾਂਝਵਾਲਾ ਨੇ ਮੁੜ ਨਿੱਕੇ -ਨਿੱਕੇ ਗਭਰੂਆਂ ਨੂੰ ਪੱਗ ਬੰਨਣ ਦਾ ਚਾਅ ਪਾ ਦਿੱਤਾ ਜੋ ਬਹੁਤ ਹੀ ਚੰਗੀ ਗੱਲ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿਲਜੀਤ ਦੇ ਸ਼ੋਅ ਦੀਆਂ ਕਈ ਵੀਡੀਓਜ਼ ਸਾਹਮਣੇ  ਆਈਆਂ ਹਨ। ਗਾਇਕ ਬੇਹੱਦ ਹੀ ਪਿਆਰ ਤੇ ਸਤਿਕਾਰ ਨਾਲ ਬੱਚਿਆਂ , ਬਜ਼ੁਰਗਾਂ ਅਤੇ ਫੈਨਜ਼ ਨਾਲ ਮਿਲਦੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network