ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਪਹੁੰਚੇ ਲੁਧਿਆਣਾ, ਖਾਧਾ ਕੁਲਚਾ, ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
ਦਿਲਜੀਤ ਦੋਸਾਂਝ (Diljit Dosanjh) ਤੇ ਨੀਰੂ ਬਾਜਵਾ (Neeru Bajwa) ਦੀ ਫ਼ਿਲਮ ‘ਜੱਟ ਐਂਡ ਜੂਲੀਅਟ-3’ (Jatt and Julliet-3) 27ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦੇ ਮੁੱਖ ਸਿਤਾਰੇ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ ਹੋਏ ਨੇ ।ਇਸੇ ਦੌਰਾਨ ਦੋਵੇਂ ਕਲਾਕਾਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਪਹੁੰਚ ਰਹੇ ਹਨ । ਬੀਤੇ ਦਿਨ ਇਹ ਜੋੜੀ ਲੁਧਿਆਣਾ ‘ਚ ਸੀ । ਜਿੱਥੇ ਇਸ ਜੋੜੀ ਨੇ ਜਿੱਥੇ ਪ੍ਰਮੋਸ਼ਨ ਕੀਤੀ । ਉੱਥੇ ਹੀ ਦਿਲਜੀਤ ਦੋਸਾਂਝ ਨੇ ਇਸ ਸ਼ਹਿਰ ਦੇ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ।
ਹੋਰ ਪੜ੍ਹੋ : ਬਿੱਗ ਬੌਸ ਓਟੀਟੀ 3 : ਦਿੱਲੀ ਦੀ ਵੜਾ ਪਾਵ ਗਰਲ ਕਮਾਉਂਦੀ ਹੈ ਇੱਕ ਦਿਨ ਦੇ ਏਨੇ ਪੈਸੇ, ਜਾਣ ਕੇ ਹੋ ਜਾਓਗੇ ਹੈਰਾਨ
ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਦਿਲਜੀਤ ਅਤੇ ਅਦਾਕਾਰਾ ਨੀਰੂ ਬਾਜਵਾ ਕੁਲਚਿਆਂ ਦਾ ਸੁਆਦ ਲੈਂਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਘੰਟਾ ਘਰ ਅਤੇ ਇੱਥੋਂ ਬਿਤਾਏ ਪੁਰਾਣੇ ਦਿਨਾਂ ਬਾਰੇ ਵੀ ਆਪਣੇ ਸਾਥੀਆਂ ਨੂੰ ਦੱਸਦੇ ਹੋਏ ਨਜ਼ਰ ਆ ਰਹੇ ਹਨ ।
ਹੁਣ ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ ।ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਲੁਧਿਆਣਾ ‘ਚ ਬਿਤਾਏ ਹਨ ਅਤੇ ਇੱਥੇ ਹੀ ਉਹ ਆਪਣੇ ਮਾਮੇ ਦੇ ਕੋਲ ਰਹਿੰਦੇ ਹੁੰਦੇ ਸਨ ਅਤੇ ਇੱਕ ਗੁਰਦੁਆਰਾ ਸਾਹਿਬ ‘ਚ ਹਾਰਮੋਨੀਅਮ ਵਜਾਉਣਾ ਵੀ ਸਿੱਖਦੇ ਸਨ।
- PTC PUNJABI