ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਫਿਲਮ 'ਜੱਟ ਐਂਡ ਜੂਲੀਅਟ 3', ਜਾਣੋ ਇਸ ਦਾ ਪਬਲਿਕ ਰਿਵਿਊ
Film Jatt and Juliet 3 release Now Public Review : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ ਜੱਟ ਐਂਡ ਜੂਲੀਅਟ 3 ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ ਆਓ ਜਾਣਦੇ ਹਾਂ ਇਸ ਫਿਲਮ ਨੂੰ ਲੈ ਕੇ ਕਿੰਝ ਰਿਹਾ ਪਬਲਿਕ ਦਾ ਰਿਵਿਊ ਕਿਹੋ ਜਿਹਾ ਰਿਹਾ।
ਦੱਸ ਦਈਏ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਫਿਲਮ ਦੇ ਟ੍ਰੇਲਰ ਤੋਂ ਲੈ ਕੇ ਇਸ ਦੀ ਪ੍ਰਮੋਸ਼ਨ ਈਵੈਂਟ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ।
ਹੁਣ ਜਦੋਂ ਇਹ ਫਿਲਮ ਰਿਲੀਜ਼ ਹੋ ਗਈ ਹੈ ਤਾਂ ਦਰਸ਼ਕ ਇਸ ਫਿਲਮ ਨੂੰ ਵੇਖਣ ਪੁੱਜ ਰਹੇ ਹਨ। ਦਰਸ਼ਕਾਂ ਵੱਲੋਂ ਇਸ ਫਿਲਮ ਦੀ ਕਹਾਣੀ ਤੋਂ ਲੈ ਕੇ ਦਿਲਜੀਤ ਦੋਸਾਝਂ ਤੇ ਨੀਰੂ ਬਾਜਵਾ ਦੇ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਫਿਲਮ ਦੀ ਕਹਾਣੀ ਬਾਰੇ ਗੱਲ ਕਰੀਏ ਤਾਂ ਫਿਲਮ ਜੱਟ ਐਂਡ ਜੂਲੀਅਟ 3 ਵਿੱਚ ਫਤਿਹ ਸਿੰਘ (ਦਿਲਜੀਤ ਦੋਸਾਂਝ) ਅਤੇ ਪੂਜਾ (ਨੀਰੂ ਬਾਜਵਾ) ਪੁਲਿਸ ਕਾਂਸਟੇਬਲ ਹਨ, ਪਰ ਉਹ ਉਸ ਤੋਂ ਸੀਨੀਅਰ ਹੈ। ਦੋਵਾਂ ਦੇ ਆਪਣੇ-ਆਪਣੇ ਸੁਆਰਥ ਦੇ ਚੱਲਦੇ ਇੱਕ-ਦੂਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਨ। ਹਾਲਾਂਕਿ, ਚੀਜ਼ਾਂ ਯੋਜਨਾ ਅਨੁਸਾਰ ਨਹੀਂ ਹੁੰਦੀਆਂ ਅਤੇ ਜਦੋਂ ਜੈਸਮੀਨ ਬਾਜਵਾ (ਡੇਜ਼ੀ) ਫਿਲਮ ਵਿੱਚ ਦਾਖਲ ਹੁੰਦੀ ਹੈ ਤਾਂ ਕਹਾਣੀ ਹੋਰ ਦਿਲਚਸਪ ਹੋ ਜਾਂਦੀ ਹੈ। ਡੇਜ਼ੀ ਉੱਤੇ ਧੋਖਾਧੜੀ ਦਾ ਕੇਸ ਚੱਲਦਾ ਹੈ ਅਤੇ ਉਸ ਨੂੰ ਵਾਪਸ ਲਿਆਉਣ ਲਈ ਪੂਜਾ ਅਤੇ ਫਤਿਹ ਨੂੰ ਲੰਡਨ ਭੇਜਿਆ ਗਿਆ ਹੈ। ਇਸ ਸਭ ਦੇ ਵਿਚਕਾਰ, ਫਤਿਹ ਨੂੰ ਸਿਰਫ਼ ਪੈਸੇ ਦੀ ਚਿੰਤਾ ਹੈ ਅਤੇ ਡੇਜ਼ੀ ਅਤੇ ਪੂਜਾ ਦੋਵਾਂ ਫਤਿਹ ਨੂੰ ਪਾਉਣਾ ਚਾਹੁੰਦੀਆਂ ਹਨ।
ਫਿਲਮ ਜੱਟ ਐਂਡ ਜੂਲੀਅਟ 3 ਇੱਕ ਪਰਿਵਾਰ ਫਿਲਮ ਹੈ ਜਿਸ ਨੂੰ ਵੱਡਿਆਂ ਤੋਂ ਲੈ ਕੇ ਬੱਚੇ ਵੀ ਵੇਖ ਸਕਦੇ ਹਨ। ਫਿਲਮ ਵੇਖਣ ਵਾਲੇ ਦਰਸ਼ਕਾਂ ਨੇ ਕਿਹਾ ਕਿ ਪਿਛਲੇ ਦੋ ਭਾਗ ਆਪਣੀ ਥਾਂ ਚੰਗੇ ਸਨ, ਪਰ ਇਸ ਵਾਰ ਕਹਾਣੀ ਤੇ ਕਹਾਣੀ ਨੂੰ ਪੇਸ਼ ਕਰਨ ਦਾ ਅੰਦਾਜ਼ ਬਿਲਕੁਲ ਹੀ ਵੱਖਰਾ ਤੇ ਨਵੇਂਕਲਾ ਹੈ। ਫੈਨਜ਼ ਨੂੰ ਦਿਲਜੀਤ ਵੱਲੋਂ ਕੀਤੀ ਗਈ ਕਾਮੇਡੀ ਤੇ ਉਨ੍ਹਾਂ ਦਾ ਕਿਰਦਾਰ ਕਾਫੀ ਪਸੰਦ ਆ ਰਿਹਾ ਹੈ। ਦਿਲਜੀਤ ਦੋਸਾਂਝ ਨਾਲ ਨੀਰੂ ਬਾਜਵਾ ਦੀ ਜੋੜੀ ਨੂੰ ਖੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ-ਨਾਲ ਜੈਸਮੀਨ ਬਾਜਵਾ ਨੂੰ ਡੇਜ਼ੀ ਦੇ ਕਿਰਦਾਰ ਨਿਭਾਉਣ ਲਈ ਸ਼ਲਾਘਾ ਮਿਲ ਰਹੀ ਹੈ।
ਹੋਰ ਪੜ੍ਹੋ : ਵਾਇਰਲ ਯੋਗਾ ਗਰਲ ਅਰਚਨਾ ਮਖਵਾਨਾ ਨੇ ਕਿਹਾ FIR ਵਾਪਸ ਲਵੇ SGPC, ਵੀਡੀਓ ਜਾਰੀ ਕਰ ਦੱਸੀ ਵਜ੍ਹਾ
ਇਸ ਫਿਲਮ ਦੇ ਪਹਿਲੇ ਦਿਨ ਬਾਕਸ ਆਫਿਸ ਉੱਤੇ ਕਮਾਈ ਦੀ ਗੱਲ ਕਰੀਏ ਤਾਂ ਇਹ ਫਿਲਮ ਨੇ ਪਹਿਲੇ ਦਿਨ ਭਾਰਤ ਵਿੱਚ 3.50 ਕਰੋੜ ਰੁਪਏ ਨਾਲ ਸ਼ੁਰੂਆਤ ਕੀਤੀ। 'ਜੱਟ ਐਂਡ ਜੂਲੀਅਟ 3' ਨੇ ਪਹਿਲੇ ਦਿਨ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਪਾਲੀਵੁੱਡ ਫਿਲਮਾਂ ਵਿੱਚ ਦੂਜਾ ਸਥਾਨ ਹਾਸਿਲ ਕਰ ਲਿਆ ਹੈ। ਇਸ ਤੋਂ ਪਹਿਲਾਂ 'ਕੈਰੀ ਆਨ ਜੱਟਾ 3' ਹੈ, ਜਿਸ ਨੇ ਪਹਿਲੇ ਦਿਨ ਭਾਰਤ ਵਿੱਚ 4.55 ਕਰੋੜ ਦੀ ਕਮਾਈ ਕੀਤੀ ਸੀ। ਇਸ ਦੇ ਨਾਲ ਹੀ 'ਜੱਟ ਐਂਡ ਜੂਲੀਅਟ 3' ਨੇ ਪੂਰੀ ਦੁਨੀਆਂ ਵਿੱਚ 8 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ।
- PTC PUNJABI