ਕੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ ਨੇ ਖੁਦ ਦੇ ਲਾਪਤਾ ਹੋਣ ਦੀ ਬਣਾਈ ਯੋਜਨਾ !

ਹੁਣ ਮੀਡੀਆ ‘ਚ ਖ਼ਬਰਾਂ ਇਹ ਸਾਹਮਣੇ ਆ ਰਹੀਆਂ ਹਨ ਕਿ ਅਦਾਕਾਰ ਨੇ ਖੁਦ ਹੀ ਆਪਣੇ ਲਾਪਤਾ ਹੋਣ ਦੀਆਂ ਯੋਜਨਾ ਬਣਾਈ ਹੈ। ਕਿਉਂਕਿ ਪੁਲਿਸ ਨੇ ਜਾਂਚ ਦੌਰਾਨ ਦੱਸਿਆ ਹੈ ਕਿ ‘ਅਦਾਕਾਰ ਦਾ ਫੋਨ ਪਾਲਮ ਇਲਾਕੇ ‘ਚ ਮਿਲਿਆ ਹੈ। ਅਸੀਂ ਫੋਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਹੁਣ ਗੁਰਚਰਨ ਨੂੰ ਲੱਭਣ ‘ਚ ਹੋਰ ਵੀ ਮੁਸ਼ਕਿਲ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਹੈ।

Reported by: PTC Punjabi Desk | Edited by: Shaminder  |  May 03rd 2024 10:33 AM |  Updated: May 03rd 2024 10:33 AM

ਕੀ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਗੁਰਚਰਨ ਸਿੰਘ ਨੇ ਖੁਦ ਦੇ ਲਾਪਤਾ ਹੋਣ ਦੀ ਬਣਾਈ ਯੋਜਨਾ !

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak Mehta Ka Oolta Chashmah) ਫੇਮ ਅਦਾਕਾਰ ਗੁਰਚਰਨ ਸਿੰਘ (Gurcharan Singh) ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ।ਬੀਤੇ ਦਿਨੀਂ ਅਦਾਕਾਰ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਕੋਲ ਕੀਤੀ ਸੀ । ਜਿਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਲਗਾਤਾਰ ਗੁਰਚਰਨ ਸਿੰਘ ਦੀ ਭਾਲ ‘ਚ ਜੁਟੀ ਹੋਈ ਹੈ । ਪਰ ਹੁਣ ਮੀਡੀਆ ‘ਚ ਖ਼ਬਰਾਂ ਇਹ ਸਾਹਮਣੇ ਆ ਰਹੀਆਂ ਹਨ ਕਿ ਅਦਾਕਾਰ ਨੇ ਖੁਦ ਹੀ ਆਪਣੇ ਲਾਪਤਾ ਹੋਣ ਦੀਆਂ ਯੋਜਨਾ ਬਣਾਈ ਹੈ। ਕਿਉਂਕਿ ਪੁਲਿਸ ਨੇ ਜਾਂਚ ਦੌਰਾਨ ਦੱਸਿਆ ਹੈ ਕਿ ‘ਅਦਾਕਾਰ ਦਾ ਫੋਨ ਪਾਲਮ ਇਲਾਕੇ ‘ਚ ਮਿਲਿਆ ਹੈ। ਅਸੀਂ ਫੋਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ।

ਹੋਰ ਪੜ੍ਹੋ : ਧਰਮਿੰਦਰ ਅਤੇ ਹੇਮਾ ਮਾਲਿਨੀ ਨੇ 44ਵੀਂ ਵੈਡਿੰਗ ਐਨੀਵਰਸਰੀ ‘ਤੇ ਮੁੜ ਤੋਂ ਕੀਤਾ ਵਿਆਹ, ਵੇਖੋ ਤਸਵੀਰਾਂ

ਪਰ ਹੁਣ ਗੁਰਚਰਨ ਨੂੰ ਲੱਭਣ ‘ਚ ਹੋਰ ਵੀ ਮੁਸ਼ਕਿਲ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਹੈ। ਕਿਉਂਕਿ ਹੁਣ ਅਦਾਕਾਰ ਦਾ ਫੋਨ ਉਸ ਦੇ ਕੋਲ ਨਹੀਂ ਹੈ। ਸੀਸੀਟੀਵੀ ਫੁਟੇਜ ‘ਚ ਸਾਨੂੰ ਪਤਾ ਲੱਗਿਆ ਹੈ ਕਿ ਉਹ ਇੱਕ ਈ-ਰਿਕਸ਼ਾ ਤੋਂ ਦੂਜੇ ਈ-ਰਿਕਸ਼ਾ ‘ਚ ਜਾਂਦੇ ਹੋਏ ਦਿਖਾਈ ਦੇ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਉਸ ਨੇ ਇਸ ਦੀ ਯੋਜਨਾ ਬਣਾਈ ਹੈ ਅਤੇ ਦਿੱਲੀ ਤੋਂ ਬਾਹਰ ਚਲਾ ਗਿਆ ਹੈ’। 

ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ ਗੁਰਚਰਨ ਸਿੰਘ 

ਦੱਸ ਦਈਏ ਕਿ ਗੁਰਚਰਨ ਸਿੰਘ ਪਿਛਲੀ 22 ਅਪ੍ਰੈਲ ਤੋਂ ਲਾਪਤ ਹੈ ਅਤੇ ਅਦਾਕਾਰ ਦੇ ਪਿਤਾ ਨੇ ਚਾਰ ਦਿਨ ਬਾਅਦ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ । ਜਿਸ ‘ਚ ਕਿਹਾ ਗਿਆ ਸੀ ਕਿ ‘ਮੇਰਾ ਪੁੱਤਰ ਗੁਰਚਰਨ ਸਿੰਘ, 22 ਅਪ੍ਰੈਲ ਨੂੰ ਸਵੇਰੇ 8:30 ਵਜੇ ਮੁੰਬਈ ਜਾਣ ਦੇ ਲਈ ਰਵਾਨਾ ਹੋਇਆ ਸੀ ।ਪਰ ਉਹ ਨਾਂ ਤਾਂ ਮੁੰਬਈ ਪਹੁੰਚਿਆ ਤੇ ਨਾ ਹੀ ਘਰ ਪਰਤਿਆ’ । ਜਿਸ ਤੋਂ ਬਾਅਦ ਤੋਂ ਹੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਗੁਰਚਰਨ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network