ਧੰਨਤੇਰਸ 2023 : ਧੰਨਤੇਰਸ ‘ਤੇ ਇਸ ਤਰ੍ਹਾਂ ਕਰੋ ਪੂਜਾ, ਘਰ ‘ਚ ਨਹੀਂ ਰਹੇਗੀ ਪੈਸੇ ਅਤੇ ਸੁੱਖਾਂ ਦੀ ਕਮੀ
ਧੰਨਤੇਰਸ (Dhanteras 2023) ਦੇ ਤਿਉਹਾਰ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਬਜ਼ਾਰਾਂ ‘ਚ ਵੱਡੀ ਗਿਣਤੀ ‘ਚ ਲੋਕ ਖਰੀਦਦਾਰੀ ਕਰ ਰਹੇ ਹਨ । ਮੰਨਿਆ ਜਾਂਦਾ ਹੈ ਕਿ ਇਸ ਦਿਨ ਪੂਜਾ ਕਰਨ ਦੇ ਨਾਲ ਘਰ ‘ਚ ਸੁੱਖ ਅਤੇ ਬਰਕਤ ਬਣੀ ਰਹਿੰਦੀ ਹੈ । ਲੋਕ ਇਸ ਦਿਨ ਭਗਵਾਨ ਧੰਨਵੰਤਰੀ ਅਤੇ ਕੁਬੇਰ ਜੀ ਦੀ ਪੂਜਾ ਕਰਦੇ ਹਨ । ਧੰਨ ਤੇਰਸ ਦਾ ਤਿਉਹਾਰ 10 ਨਵੰਬਰ ਨੂੰ ਹੈ ।
ਹੋਰ ਪੜ੍ਹੋ : ਕਰਵਾ ਚੌਥ ‘ਤੇ ਅਜੀਤ ਮਹਿੰਦੀ ਨੇ ਦਰਾਣੀ ਮਾਨਸੀ ਸ਼ਰਮਾ ਨੂੰ ਭੇਜਿਆ ਸਰਗੀ ਦਾ ਸਮਾਨ, ਸਦਾ ਸੁਹਾਗਣ ਰਹੋ ਦਾ ਦਿੱਤਾ ਆਸ਼ੀਰਵਾਦ
ਜੋ ਵੀ ਕੋਈ ਇਸ ਦਿਨ ਸੱਚੇ ਮਨ ਦੇ ਨਾਲ ਵਿਸ਼ਣੂ ਅਵਤਾਰ ਧਨਵੰਤਰੀ ਅਤੇ ਕੁਬੇਰ ਜੀ ਦੀ ਪੂਜਾ ਕਰਦਾ ਹੈ ਤਾਂ ਉਸ ਦੇ ਜੀਵਨ ‘ਚ ਧੰਨ ਨਾਲ ਜੁੜੀਆਂ ਪਰੇਸ਼ਾਨੀਆਂ ਨਹੀਂ ਆਉਂਦੀਆਂ ।ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਮਾਂ ਲਕਸ਼ਮੀ ਧਰਤੀ ‘ਤੇ ਆਉਂਦੀ ਹੈ । ਇਸ ਲਈ ਉਨ੍ਹਾਂ ਦੇ ਸੁਆਗਤ ‘ਚ ਹਰ ਤਰ੍ਹਾਂ ਦੀ ਤਿਆਰੀ ਕਰਨੀ ਚਾਹੀਦੀ ਹੈ।
ਧੰਨ ਤੇਰਸ ਦੀ ਪੂਜਾ
ਧੰਨ ਤੇਰਸ ‘ਤੇ ਸਭ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਭਗਵਾਨ ਧੰਨਵੰਤਰੀ ਅਤੇ ਕੁਬੇਰ ਜੀ ਦੀ ਪੂਜਾ ਕਰਨੀ ਚਾਹੀਦੀ ਹੈ । ਚੰਦਨ ਜਾਂ ਰੌਲੀ ਦਾ ਤਿਲਕ ਲਗਾਉਣ ਤੋਂ ਬਾਅਦ ਫੁੱਲਾਂ ਦੀ ਮਾਲਾ ਪਾਉਣੀ ਚਾਹੀਦੀ ਹੈ । ਇਸ ਦੇ ਨਾਲ ਹੀ ਕੋਈ ਮਠਿਆਈ ਵੀ ਅਰਪਿਤ ਕਰਨੀ ਚਾਹੀਦੀ ਹੈ ।ਇਸ ਤੋਂ ਬਾਅਦ ਘਰ ‘ਚ ਘਿਉ ਦਾ ਦੀਵਾ ਦੇ ਨਾਲ ਆਰਤੀ ਕਰਕੇ ਪੂਜਾ ਸਮਾਪਤ ਕਰਨੀ ਚਾਹੀਦੀ ਹੈ ।
ਧੰਨਤੇਰਸ ‘ਤੇ ਬਰਤਨ ਖਰੀਦਣ ਦਾ ਮਹੱਤਵ
ਧੰਨਤੇਰਸ ‘ਤੇ ਬਰਤਨ ਖਰੀਦਣ ਦਾ ਵੀ ਖ਼ਾਸ ਮਹੱਤਵ ਹੈ । ਇਸ ਦਿਨ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਬਰਤਨ ਖਰੀਦੇ ਜਾਂਦੇ ਹਨ । ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਦੇ ਨਾਲ ਖੁਸ਼ਹਾਲੀ ਅਤੇ ਧੰਨ ਦਾ ਆਗਮਨ ਬਣਿਆ ਰਹਿੰਦਾ ਹੈ ।
- PTC PUNJABI