Golden Temple : ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਦੀਪਮਾਲਾ ਤੇ ਆਤਿਸ਼ਬਾਜ਼ੀ, ਵੇਖੋ ਗੁਰੂ ਘਰ ਦਾ ਅਲੌਕਿਕ ਨਜ਼ਾਰਾ
Deepmala at Golden Temple : ‘ਦੀਵਾਲੀ ਕੀ ਰਾਤ ਦੀਵੇ ਬਾਲੀਅਨਿ’ ਗੁਰਬਾਣੀ ਦੀਆਂ ਤੁਕਾਂ ਮੁਤਾਬਕ ਬੀਤੀ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple) ਵਿਖੇ 2 ਲੱਖ ਦੇਸੀ ਘਿਓ ਦੇ ਦੀਵਿਆਂ ਦੇ ਨਾਲ ਦੀਪਮਾਲਾ ਕੀਤੀ ਗਈ। ਦੀਵਾਲੀ ਦੇ ਦਿਨ ਨੂੰ ਸਿੱਖਾਂ ਵਲੋਂ ‘ਬੰਦੀ ਛੋੜ ਦਿਵਸ’ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ, ਜਿਸ ਦੇ ਚੱਲਦਿਆਂ ਵੱਡੀ ਗਿਣਤੀ ’ਚ ਇੱਕਠੀ ਹੋਈ ਸੰਗਤ ਨੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ। ਹਰਿਮੰਦਰ ਸਾਹਿਬ ਦਾ ਨਜ਼ਾਰਾ ਇਨ੍ਹਾਂ ਸੋਹਣਾ ਨਜ਼ਰ ਆ ਰਿਹਾ ਸੀ ਕਿ ਹਰ ਕੋਈ ਇਸ ਨੂੰ ਵੇਖਦਾ ਰਹੇ ਅਤੇ ਸਤਿਕਾਰ ਦਿੰਦਾ ਰਹੇ । ਸ਼ਾਮ ਦੇ ਨੇੜੇ ਆਉਣ ਨਾਲ ਇਸ ਦੀ ਖੂਬਸੂਰਤੀ ਕਈ ਗੁਣਾ ਵਧ ਜਾਂਦੀ ਹੈ। ਸ਼ਾਮ ਨੂੰ ਸੁਨਹਿਰੀ ਪਰਿਕਰਮਾ ਵਿੱਚ 1 ਲੱਖ ਦੇਸੀ ਘਿਓ ਦੇ ਦੀਵੇ ਜਗਾਏ ਗਏ। ਇਸ ਤੋਂ ਬਾਅਦ ਸ਼ਾਨਦਾਰ ਆਤਿਸ਼ਬਾਜ਼ੀ ਵੀ ਕੀਤੀ ਗਈ, ਜਿਸ ਨੂੰ ਦੇਖਣ ਲਈ ਸ਼ਰਧਾਲੂ ਦੁਨੀਆ ਭਰ ਤੋਂ ਸੰਗਤਾਂ ਪਹੁੰਚੀਆਂ।
ਇਸ ਮੌਕੇ ਪੂਰੇ ਹਰਿਮੰਦਰ ਸਾਹਿਬ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਇਸ ਕਾਰਨ ਸੋਨੇ ਨਾਲ ਬਣੇ ਇਸ ਮੰਦਰ 'ਤੇ ਪੀਲੇ ਰੰਗ ਦੇ ਕੱਚ ਦੇ ਬਲਬ ਚਮਕ ਵੱਖਰੀ ਹੀ ਨਜ਼ਰ ਆਈ, ਜੋ ਇਸ ਦੀ ਸੁੰਦਰਤਾ ਨੂੰ ਕਈ ਗੁਣਾ ਵਧਾ ਰਹੇ ਹਨ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੰਗਤਾਂ ਲਈ ਲੰਗਰ ਦੀ ਵਿਵਸਥਾ ਕੀਤੀ ਗਈ ਤੇ ਸੁੰਦਰ ਜਲਘਰ ਵੀ ਸਜਾਏ ਜਾਣਗੇ।
ਹੋਰ ਪੜ੍ਹੋ: Vishwakarma Puja 2023: ਦੀਵਾਲੀ ਤੋਂ ਦੂਜੇ ਦਿਨ ਹੁੰਦੀ ਹੈ ਭਗਵਾਨ ਵਿਸ਼ਵਕਰਮਾ ਦੀ ਪੂਜਾ, ਜਾਣੋ ਇਸ ਦਾ ਮਹੱਤਵ
ਸਿੱਖ ਇਤਿਹਾਸ ਮੁਤਾਬਕ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ 52 ਬੰਦੀ ਰਾਜਪੂਤ ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਪੁੱਜੇ ਸਨ। ਇਸ ਮੌਕੇ ਗੁਰੂ ਜੀ ਦੇ ਅੰਮ੍ਰਿਤਸਰ ਪੁੱਜਣ ’ਤੇ ਰਾਤ ਨੂੰ ਦੀਪਮਾਲਾ ਕਰ ਖੁਸ਼ੀ ਮਨਾਈ ਸੀ ਤੇ ਉਸ ਸਮੇਂ ਤੋਂ ਇਸ ਦਿਨ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।
- PTC PUNJABI