ਦੀਪ ਢਿੱਲੋਂ ਦੇ ਭਰਾ ਦਾ ਅੱਜ ਹੈ ਜਨਮ ਦਿਨ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਦੀਪ ਢਿੱਲੋਂ (Deep Dhillon) ਦੇ ਭਰਾ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੇ ਆਪਣੇ ਫੇਸਬੁੱਕ ਪੇਜ ਤੇ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਛੋਟੇ ਭਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਲਓ ਜੀ ਦਿਓ ਮੁਬਾਰਕਾਂ । ਅੱਜ ਮੇਰੇ ਨਿੱਕੇ ਵੀਰ ਮੱਖਣ ਸਿੰਘ ਦਾ ਜਨਮ ਦਿਨ ਆ’ ।ਜਿਉਂ ਹੀ ਦੀਪ ਢਿੱਲੋਂ ਨੇ ਆਪਣੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।
ਹੋਰ ਪੜ੍ਹੋ : ਕੰਗਨਾ ਰਣੌਤ ਨੇ ਸ਼ੇਖ ਹਸੀਨਾ ਦੇ ਦੇਸ਼ ਛੱਡਣ ‘ਤੇ ਦਿੱਤਾ ਰਿਐਕਸ਼ਨ, ਕਿਹਾ ‘ਮੁਸਲਿਮ ਦੇਸ਼ਾਂ ‘ਚ ਨਹੀਂ ਕੋਈ ਵੀ ਸੁਰੱਖਿਅਤ’
ਦੀਪ ਢਿੱਲੋਂ ਦਾ ਵਰਕ ਫ੍ਰੰਟ
ਦੀਪ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਦੀਪ ਢਿੱਲੋਂ ਤੇ ਜੈਸਮੀਨ ਜੱਸੀ ਇਸ ਜੋੜੀ ਨੇ ਆਪਣੇ ਦੋਗਾਣਾ ਗਾਣਿਆਂ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦਾ ਦਿਲ ਜਿੱਤਿਆ ਹੈ ਅਤੇ ਦੀਪ ਢਿੱਲੋਂ ਹਾਲ ਹੀ ‘ਚ ਇੱਕ ਫ਼ਿਲਮ ‘ਚ ਵੀ ਨਜ਼ਰ ਆਏ ਸਨ।
ਦੀਪ ਢਿੱਲੋਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਨਾਲ ਗਾਇਕੀ ਦੇ ਖੇਤਰ ‘ਚ ਨਿੱਤਰੀ ਜੈਸਮੀਨ ਜੱਸੀ ਨੂੰ ਆਪਣਾ ਹਮਸਫ਼ਰ ਬਣਾਇਆ ਹੈ ਅਤੇ ਇਸ ਜੋੜੀ ਦੇ ਘਰ ਦੋ ਬੱਚੇ ਹੋਏ । ਇੱਕ ਧੀ ਅਤੇ ਇੱਕ ਪੁੱਤਰ, ਜੋ ਕਿ ਪਹਿਲਾਂ ਵਿਦੇਸ਼ ‘ਚ ਹੀ ਰਹਿੰਦੇ ਸਨ । ਪਰ ਕੁਝ ਮਹੀਨੇ ਪਹਿਲਾਂ ਇਹ ਪੂਰਾ ਪਰਿਵਾਰ ਆਪਣੇ ਵਤਨ ਵਾਪਸ ਆ ਚੁੱਕਿਆ ਹੈ ਅਤੇ ਪੰਜਾਬ ‘ਚ ਰਹਿ ਕੇ ਹੀ ਇਹ ਜੋੜੀ ਲਗਾਤਾਰ ਲਾਈਵ ਸ਼ੋਅ ਤੇ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੀ ਹੈ।
- PTC PUNJABI