ਦੀਪ ਢਿੱਲੋਂ ਦੇ ਘਰ ਪਹੁੰਚੇ ਗੁਰਦਾਸ ਮਾਨ, ਦੀਪ ਢਿੱਲੋਂ ਨੇ ਲਿਖਿਆ ‘ਨਿਮਾਣਿਆਂ ਨੂੰ ਮਾਣ ਦੇਣਾ ਕੋਈ ਮਾਨ ਸਾਹਬ ਤੋਂ ਸਿੱਖੇ’
ਦੀਪ ਢਿੱਲੋਂ ਦੇ (Deep Dhillon)ਘਰ ਗੁਰਦਾਸ ਮਾਨ (Gurdas Maan) ਪਹੁੰਚੇ ।ਦੀਪ ਢਿੱਲੋਂ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਫੇਸਬੁੱਕ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਗੁਰਦਾਸ ਮਾਨ ਢਿੱਲੋਂ ਫੈਮਿਲੀ ਦੇ ਨਾਲ ਨਜ਼ਰ ਆ ਰਹੇ ਹਨ। ਦੀਪ ਢਿੱਲੋਂ ਨੇ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਦੁਨੀਆ ਦਾ ਰੱਬ ਕਿਸ ਨੇ ਤੱਕਿਆ ,ਸਾਡਾ ਰੱਬ ਏ ਤੂੰ ਨਿਮਾਣਿਆਂ ਨੂੰ ਮਾਣ ਦੇਣਾ ਕੋਈ ਮਾਨ ਸਾਹਬ ਤੋਂ ਸਿੱਖੇ । ਰਾਤੀਂ ਮਾਨ ਸਾਹਬ ਦਾ ਘਰ ਆਉਣਾ ਮੇਰੇ ਲਈ ਸੱਚੀ ਮਾਣ ਵਾਲੀ ਗੱਲ ਸੀ । ਦਿਲ ਤੋਂ ਧੰਨਵਾਦ ਬਾਬਾ ਜੀ ਤੁਸੀਂ ਆਪਣੇ ਕੀਮਤੀ ਟਾਇਮ ਚੋਂ ਟਾਇਮ ਕੱਢਿਆ’ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਦਾਸ ਢਿੱਲੋਂ ਪਰਿਵਾਰ ਨੇ ਗੁਰਦਾਸ ਮਾਨ ਦਾ ਗਰਮਜੋਸ਼ੀ ਦੇ ਨਾਲ ਸੁਆਗਤ ਕੀਤਾ ਹੈ।
ਤਸਵੀਰਾ ‘ਚ ਦੀਪ ਢਿੱਲੋਂ ਦੀ ਪਤਨੀ ਜੈਸਮੀਨ ਜੱਸੀ ਅਤੇ ਬੱਚੇ ਤੇ ਮਾਪੇ ਵੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਦੀਪ ਢਿੱਲੋਂ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੁੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਫੈਨਸ ਨੇ ਵੀ ਖੂਬ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ । ਤਸਵੀਰਾ ‘ਚ ਦੀਪ ਢਿੱਲੋਂ ਦੀ ਪਤਨੀ ਜੈਸਮੀਨ ਜੱਸੀ ਅਤੇ ਬੱਚੇ ਤੇ ਮਾਪੇ ਵੀ ਨਜ਼ਰ ਆ ਰਹੇ ਹਨ ।ਸੋਸ਼ਲ ਮੀਡੀਆ ‘ਤੇ ਦੀਪ ਢਿੱਲੋਂ ਨੇ ਜਿਉਂ ਹੀ ਇਨ੍ਹਾਂ ਤਸਵੀਰਾਂ ਨੁੰ ਸਾਂਝਾ ਕੀਤਾ ਤਾਂ ਉਨ੍ਹਾਂ ਦੇ ਫੈਨਸ ਨੇ ਵੀ ਖੂਬ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ ।
ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਵਰਕ ਫ੍ਰੰਟ
ਜੈਸਮੀਨ ਜੱਸੀ ਤੇ ਦੀਪ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਇਸ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਦੋਵਾਂ ਨੇ ਇੱਕਠਿਆਂ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਦੀ ਮੁਲਾਕਾਤ ਵੀ ਗਾਇਕੀ ਦੇ ਸਫਰ ਦੌਰਾਨ ਹੋਈ ਸੀ।ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਇਸ ਜੋੜੀ ਦੇ ਘਰ ਦੋ ਬੱਚੇ ਹਨ ।
ਇੱਕ ਧੀ ਅਤੇ ਇੱਕ ਪੁੱਤਰ, ਜਿਨ੍ਹਾਂ ਦੇ ਨਾਲ ਇਹ ਜੋੜੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਇਸ ਜੋੜੀ ਨੇ ਕੈਨੇਡਾ ‘ਚ ਆਪਣਾ ਘਰ ਵੀ ਲਿਆ ਸੀ । ਪਰ ਜਲਦ ਹੀ ਦੋਵਾਂ ਦਾ ਕੈਨੇਡਾ ਤੋਂ ਮੋਹ ਭੰਗ ਹੋ ਗਿਆ ਸੀ ਅਤੇ ਦੀਪ ਢਿੱਲੋਂ ਹਮੇਸ਼ਾ ਲਈ ਕੈਨੇਡਾ ਸਥਿਤ ਆਪਣਾ ਘਰ ਵੇਚ ਕੇ ਪੰਜਾਬ ਆ ਗਏ ਸਨ।
- PTC PUNJABI