ਦੀਪ ਢਿੱਲੋ ਨੇ ਝਾਰਖੰਡ 'ਚ ਵਿਦੇਸ਼ੀ ਜੋੜੇ ਨਾਲ ਵਾਪਰੇ ਹਾਦਸੇ ਨੂੰ ਲੈ ਕੇ ਕੀਤੀ ਇਨਸਾਫ ਦੀ ਮੰਗ, ਕਿਹਾ 'ਦੋਸ਼ੀਆਂ ਨੂੰ ਮਿਲੇ ਫਾਂਸੀ ਦੀ ਸਜ਼ਾ'

Reported by: PTC Punjabi Desk | Edited by: Pushp Raj  |  March 05th 2024 02:53 PM |  Updated: March 05th 2024 02:53 PM

ਦੀਪ ਢਿੱਲੋ ਨੇ ਝਾਰਖੰਡ 'ਚ ਵਿਦੇਸ਼ੀ ਜੋੜੇ ਨਾਲ ਵਾਪਰੇ ਹਾਦਸੇ ਨੂੰ ਲੈ ਕੇ ਕੀਤੀ ਇਨਸਾਫ ਦੀ ਮੰਗ, ਕਿਹਾ 'ਦੋਸ਼ੀਆਂ ਨੂੰ ਮਿਲੇ ਫਾਂਸੀ ਦੀ ਸਜ਼ਾ'

Deep Dhillon reaction on Spanish Couple molestation Case: ਪੰਜਾਬ ਦੇ ਮਸ਼ਹੂਰ ਗਾਇਕ ਦੀਪ ਢਿੱਲੋ (Deep Dhillon) ਹਾਲ ਹੀ ਵਿੱਚ ਕੈਨੇਡਾ ਛੱਡ ਕੇ ਮੁੜ ਪੰਜਾਬ ਪਰਤਣ ਲਈ ਸੁਰਖੀਆਂ 'ਚ ਰਹੇ ਹਨ। ਹਾਲ ਹੀ 'ਚ ਗਾਇਕ ਨੇ ਝਾਰਖੰਡ ਵਿਖੇ ਇੱਕ ਸਪੈਨਿਸ਼ ਜੋੜੇ ਨਾਲ ਵਾਪਰੇ ਭਿਆਨਕ ਹਾਦਸੇ ਉੱਤੇ ਰਿਐਕਸ਼ਨ ਦਿੱਤਾ ਹੈ ਤੇ ਸਰਕਾਰ ਨੂੰ ਲਾਹਨਤਾਂ ਪਾਈਆਂ ਹਨ। ਗਾਇਕ ਨੇ ਪੀੜਤ ਜੋੜੇ ਲਈ ਇਨਸਾਫ ਦੀ ਮੰਗ ਵੀ ਕੀਤੀ ਹੈ। 

ਦੱਸ ਦਈਏ ਕਿ ਗਾਇਕ ਦੀਪ ਢਿੱਲੋਂ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

 

ਦੀਪ ਢਿੱਲੋ ਨੇ ਦੇਸ਼ ਦੇ ਸਿਸਟਮ ਨੂੰ ਪਾਈ ਲਾਹਨਤਾਂ 

ਹਾਲ ਹੀ ਵਿੱਚ ਦੀਪ ਢਿੱਲੋਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਰਾਹੀਂ ਉਹ ਸਪੈਨਿਸ਼ ਜੋੜੇ ਨਾਲ ਲੁੱਟ-ਖੋਹ ਅਤੇ ਜ਼ਬਰ-ਜਨਾਹ ਨਾਲ ਹੋਏ ਹਾਦਸੇ ਬਾਰੇ ਗੱਲ ਕਰਦੇ ਅਤੇ ਦੇਸ਼ ਦੀ ਸਰਕਾਰ ਨੂੰ ਲਾਹਨਤਾਂ ਪਾਉਂਦੇ ਨਜ਼ਰ ਆਏ।

ਦੀਪ ਢਿੱਲੋ ਨੇ ਆਪਣੀ ਪੋਸਟ ਵਿੱਚ ਲਿਖਿਆ, 'ਇਹ ਸਪੈਨਿਸ਼ ਜੋੜਾ ਘੁੰਮਣ ਆਇਆ ਸੀ ਹਿੰਦੂਸੈਤਾਨ ਵਿੱਚ ,ਝਾਰਖੰਡ ਵਿੱਚ ਇਸ ਬੀਬੀ ਨਾਲ 8 ਗੁੰਡਿਆਂ ਨੇ ਬਲਾਤਕਾਰ ਕੀਤਾ ਪਰ ਮੀਡੀਆ ਚੁੱਪ ਰਿਹਾ । ਲੀਡਰਾਂ ਦੇ ਮੂੰਹ ਵਿੱਚ ਕੋਹੜ ਚਲ ਗਿਆ... ਲੱਖ ਲਾਹਨਤ ਇਸ ਦੇਸ ਦੇ ਗੰਦੇ ਸਿਸਟਮ ਤੇ।' ਗਾਇਕ ਨੇ ਇਸ ਜੋੜੇ ਲਈ ਇਨਸਾਫ ਮੰਗਦੇ ਹੋਏ  ਫੈਨਜ਼ ਨੂੰ ਅਪੀਲ ਕੀਤੀ ਅਤੇ ਕਿਹਾ, 'ਸੋਸ਼ਲ ਮੀਡੀਆ 'ਤੇ ਐਸੀ ਲਹਿਰ ਖੜੀ ਕਰ ਦਿਓ ਇਸ ਜੋੜੇ ਨੂੰ ਇਨਸਾਫ ਮਿਲ ਸਕੇ.. ਦੋਸੀਆਂ ਨੂੰ ਫਾਂਸੀ ਮਿਲ ਸਕੇ.. ਸ਼ੇਅਰ ਜਰੂਰ ਕਰ ਦਿਓ। 

ਗਾਇਕ ਦੀ ਇਸ ਪੋਸਟ ਉੱਤੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, 'ਬਾਈ ਕੱਠ ਕਰੋ ਅਸੀਂ ਆਵਾਂਗੇ। ਤੁਸੀਂ ਮੁਹਿੰਮ ਚਲਾਉ ਸਟਾਰਡਮ ਦਾ ਫਾਇਦਾ ਦਿਉ ਸਮਾਜ ਨੂੰ। ਪਤਾ ਲੱਗੇ ਦੇਸ਼ ਨੂੰ ਕਿ ਪੰਜਾਬ ਹਰ ਇੱਕ ਨਾਲ ਖੜ ਸਕਦਾ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਆਵਦੇ ਦੇਸ਼ ਵਿੱਚ ਜਾ ਕੇ ਕੀ ਕਹਿਣਗੇ ਬਈ ਇੰਡੀਆ ਦੇ ਲੋਕ ਕਿੰਨੇ ਕੋ ਵਦੀਆ ਨੇ ਤੇ ਸਾਡੇ ਨਾਲ ਗੰਦਾ ਕੰਮ ਕਰਕੇ ਸਾਡਾ ਸਵਾਗਤ ਕੀਤਾ ਇੰਡੀਆ ਦੇ ਲੋਕਾਂ ਨੇ ਓਨ੍ਹਾਂ 8 ਦੋਸ਼ੀਆਂ ਕਰਕੇ ਸਾਰਾ ਭਾਰਤ ਬਦਨਾਮ ਕਰਨਗੇ ਅਗਲੇ ਜੇ ਇਥੋਂ ਇਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ...ਜਿਵੇਂ ਆਪਾਂ ਹਰਿਆਣੇ ਤੋਂ ਪੰਜਾਬ ਜਾਣੇ ਆ ਤੇ ਕੇ ਦਿੰਦੇ ਹਾਂ ਬੀ ਓਥੇ ਦੇ ਲੋਕ ਐਵੇਂ ਨੇ ਓਵੇ ਨੇ। 

 

 

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਗਾਇਕਾ ਜਸਵਿੰਦਰ ਬਰਾੜ ਨੂੰ ਗੀਤ 'ਨਿੱਕੇ ਪੈਰੀ' ਲਈ ਕੀਤਾ ਧੰਨਵਾਦ, ਜਾਣੋ ਕੀ ਕਿਹਾ

ਦੀਪ ਢਿੱਲੋ ਦਾ ਵਰਕ ਫਰੰਟ

ਦੀਪ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰਦੇ ਹੋਏ ਉਨ੍ਹਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਦੀਪ ਢਿੱਲੋਂ ਦਾ ਮਿਊਜ਼ਿਕ ਦਾ ਸਫਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ। ਗੀਤਕਾਰ ਕਰਮਜੀਤ ਪੁਰੀ ਨਾਲ 2005 ਵਿੱਚ ਆਪਣੀ ਪਹਿਲੀ ਕੈਸੇਟ ‘ਜੱਟ ਦੀ ਟੌਰ’ ਰਿਲੀਜ਼ ਕੀਤੀ ਸੀ। ਇਸ ਕੈਸੇਟ ਦੇ ਕਈ ਗਾਣੇ ਸੁਪਰ ਹਿੱਟ ਹੋਏ। ਇਸ ਤੋਂ ਬਾਅਦ ਦੀਪ ਢਿੱਲੋਂ ਦੀਆਂ ਕਈ ਕੈਸੇਟਾਂ ਮਾਰਕਿੱਟ ਆਈਆਂ ਜਿਵੇਂ ਹਾਜ਼ਰੀ, ਪੀਜੀ, ਪੇਕਾ ਟੂ ਠੇਕਾ, ਰੇਡਰ ਆਦਿ ਸੁਪਰਹਿੱਟ ਗੀਤ ਗਾਏ। ਦੀਪ ਢਿੱਲੋਂ ਨੇ ਗੁਰਲੇਜ਼ ਅਖ਼ਤਰ (Gurlej Akhtar), ਸੁਦੇਸ਼ ਕੁਮਾਰੀ ਤੇ ਜੈਸਮੀਨ ਜੱਸੀ ਨਾਲ ਕਈ ਗੀਤ ਗਾਏ ਸਨ ।ਦੀਪ ਢਿੱਲੋਂ ਦਾ ਕਹਿਣਾ ਹੈ ਕਿ ਇਨਸਾਨ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤੇ ਮਿਹਨਤ ਨੂੰ ਫਲ ਲਾਉਣਾ ਪ੍ਰਮਾਤਮਾ ਦੇ ਹੱਥ ਹੈ। ਅੱਜ ਦੀਪ ਢਿੱਲੋਂ ਪੰਜਾਬ ਦੇ ਹਿੱਟ ਗਾਇਕ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network