Guru Nanak Dev Ji Parkash Purb : ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੁ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਹੱਟ ਸਾਹਿਬ ਦੇ
ਗੁਰੁ ਨਾਨਕ ਦੇਵ ਜੀ (Guru Nanak Dev Ji) ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਹਰ ਪਾਸੇ ਵੇਖਣ ਨੂੰ ਮਿਲ ਰਹੀਆਂ ਹਨ।ਇਸ ਮੌਕੇ ‘ਤੇ ਸੰਗਤਾਂ ਵੱਲੋਂ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਗੁਰੁ ਨਾਨਕ ਦੇਵ ਜੀ ਦੇ ਨਾਲ ਸਬੰਧਤ ਗੁਰੁ ਧਾਮਾਂ ਦੇ ਦਰਸ਼ਨ ਕਰਨ ਦੇ ਲਈ ਵੀ ਸੰਗਤਾਂ ਪਹੁੰਚ ਰਹੀਆਂ ਹਨ ।
ਹੋਰ ਪੜ੍ਹੋ : ਹੱਥੀਂ ਕਿਰਤ ਕਰਨ ਦਾ ਗੁਰੁ ਨਾਨਕ ਦੇਵ ਜੀ ਨੇ ਦਿੱਤਾ ਸੀ ਸੁਨੇਹਾ, ਸੁਣੋ ਇਹ ਸਾਖੀ
ਅੱਜ ਅਸੀਂ ਤੁਹਾਨੂੰ ਜਗਤ ਗੁਰੁ, ਗੁਰੁ ਨਾਨਕ ਦੇਵ ਜੀ ਦੇ ਨਾਲ ਸਬੰਧਤ ਗੁਰਦੁਆਰਾ ਹੱਟ ਸਾਹਿਬ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਕਿ ਪੰਜਾਬ ਦੇ ਸੁਲਤਾਨਪੁਰ ਲੋਧੀ ‘ਚ ਸਥਿਤ ਹੈ । ਗੁਰੁ ਨਾਨਕ ਦੇਵ ਜੀ ਦਾ ਮਨ ਹਰ ਵੇਲੇ ਉਸ ਪ੍ਰਮਾਤਮਾ ਦੀ ਭਗਤੀ ਦੇ ਨਾਲ ਜੁੜਿਆ ਰਹਿੰਦਾ ਸੀ ।
ਇਸੇ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ 'ਤੇਰਾ ਤੇਰਾ' ਕਰਦੇ ਹੋਏ ਗਰੀਬਾਂ ਅਤੇ ਲੋੜਵੰਦਾਂ ਦੀਆਂ ਝੋਲੀਆ ਰਸਦ ਨਾਲ ਭਰ ਦਿੰਦੇ ਸਨ । ਇਸੇ ਜਗ੍ਹਾ 'ਤੇ ਭਾਈ ਜੈ ਰਾਮ ਜੀ ਨੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ 'ਚ ਨੌਕਰੀ ਕੀਤੀ ਸੀ ।
ਇਸ ਜਗ੍ਹਾ 'ਤੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਈ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ । ਤੁਸੀਂ ਵੀ ਦਰਸ਼ਨ ਕਰੋ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ।
- PTC PUNJABI