ਗਰਲ ਫ੍ਰੈਂਡ ਦੇ ਨਾਲ ਘੁੰਮਦਾ ਨਜ਼ਰ ਆਇਆ ਦਲਜੀਤ ਕੌਰ ਦਾ ਸਾਬਕਾ ਪਤੀ ਨਿਖਿਲ ਪਟੇਲ
ਅਦਾਕਾਰਾ ਦਲਜੀਤ ਕੌਰ (Dalljiet Kaur) ਪਿਛਲੇ ਕਈ ਦਿਨਾਂ ਤੋਂ ਆਪਣੇ ਤਲਾਕ ਨੂੰ ਲੈ ਕੇ ਚਰਚਾ ‘ਚ ਹੈ। ਹੁਣ ਉਸ ਦਾ ਸਾਬਕਾ ਪਤੀ ਨਿਖਿਲ ਪਟੇਲ ਆਪਣੀ ਰੂਮਰਡ ਗਰਲ ਫ੍ਰੈਂਡ ਦੇ ਨਾਲ ਇੰਡੀਆ ‘ਚ ਘੁੰਮਦਾ ਹੋਇਆ ਨਜ਼ਰ ਆਇਆ ਹੈ। ਜਿਸ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਨਿਖਿਲ ਦੇ ਨਾਲ ਇਸ ਮਿਸਟਰੀ ਗਰਲ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।ਇਸ ਦੇ ਨਾਲ ਹੀ ਉਸ ਨੂੰ ਕਈ ਲੋਕ ਸੋਸ਼ਲ ਮੀਡੀਆ ‘ਤੇ ਟ੍ਰੋਲ ਵੀ ਕਰ ਰਹੇ ਹਨ ।
ਹੋਰ ਪੜ੍ਹੋ : ਪ੍ਰਸਿੱਧ ਲੇਖਕ, ਸੰਗੀਤ ਅਤੇ ਸੱਭਿਆਚਾਰਕ ਖੇਤਰ ‘ਚ ਕੰਮ ਕਰਨ ਵਾਲੇ ਸਰਬਜੀਤ ਵਿਰਦੀ ਦਾ ਦਿਹਾਂਤ, ਗਾਇਕ ਸੁਖਵਿੰਦਰ ਸੁੱਖੀ ਨੇ ਜਤਾਇਆ ਦੁੱਖ
ਦੱਸ ਦਈਏ ਕਿ ਦਲਜੀਤ ਕੌਰ ਨੇ ਮਾਰਚ ੨੦੨੩ ‘ਚ ਦੂਜਾ ਵਿਆਹ ਨਿਖਿਲ ਪਟੇਲ ਦੇ ਨਾਲ ਕਰਵਾਇਆ ਸੀ । ਵਿਆਹ ਤੋਂ ਕੁਝ ਦਿਨ ਤੱਕ ਤਾਂ ਸਭ ਕੁਝ ਠੀਕ ਰਿਹਾ, ਪਰ ਕੁਝ ਮਹੀਨੇ ਬਾਅਦ ਹੀ ਦੋਵਾਂ ‘ਚ ਅਣਬਣ ਰਹਿਣ ਲੱਗ ਪਈ ਸੀ ਅਤੇ ਅੱਠ ਮਹੀਨਿਆਂ ਬਾਅਦ ਹੀ ਅਦਾਕਾਰਾ ਆਪਣੇ ਪੁੱਤਰ ਦੇ ਨਾਲ ਕੀਨੀਆ ਤੋਂ ਭਾਰਤ ਪਰਤ ਆਈ ਸੀ ।
ਜਿਸ ਤੋਂ ਬਾਅਦ ਸਭ ਨੇ ਇਹੀ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਦੋਨਾਂ ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ।ਆਖਿਰਕਾਰ ਇਹ ਖ਼ਬਰਾਂ ਸੱਚ ਸਾਬਿਤ ਹੋਈਆਂ ਅਤੇ ਦੋਵਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਗਈਆਂ।ਹੁਣ ਇਹ ਜੋੜੀ ਵੱਖ ਹੋ ਚੁੱਕੀ ਹੈ ਅਤੇ ਦਲਜੀਤ ਨੇ ਆਪਣੇ ਸਮਾਨ ਨੂੰ ਲੈ ਕੇ ਕੋਰਟ ‘ਚ ਅਪੀਲ ਵੀ ਕੀਤੀ ਸੀ । ਜਿਸ ਤੋਂ ਬਾਅਦ ਫੈਸਲਾ ਅਦਾਕਾਰਾ ਦੇ ਹੱਕ ‘ਚ ਆਇਆ ਸੀ।
- PTC PUNJABI