ਚੰਨੀ ਕਲਾਕਾਰ ਦੇ ਪਿਤਾ ਗੁਰਦੁਆਰਾ ਸਾਹਿਬ ‘ਚ ਕਰਦੇ ਹਨ ਕੀਰਤਨ, ਜਾਣੋ ਕਿਉਂ ਬਣੇ ਅਦਾਕਾਰ
ਚੰਨੀ ਕਲਾਕਾਰ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਹਾਲ ਹੀ ‘ਚ ਉਹ ਜੈ ਰੰਧਾਵਾ ਦੇ ਨਾਲ ਫ਼ਿਲਮ ‘ਚ ਵੀ ਨਜ਼ਰ ਆ ਚੁੱਕਿਆ ਹੈ। ‘ਜੇ ਜੱਟ ਵਿਗੜ ਗਿਆ’ ਨਾਂਅ ਦੀ ਇਸ ਫ਼ਿਲਮ ‘ਚ ਉਸ ਨੇ ਛੋਟਾ ਜਿਹਾ ਕਿਰਦਾਰ ਨਿਭਾ ਕੇ ਫ਼ਿਲਮਾਂ ‘ਚ ਐਂਟਰੀ ਮਾਰੀ ਹੈ। ਪਰ ਚੰਨੀ ਕਲਾਕਾਰ ਕੀਰਤਨ ਵਾਲੇ ਪਾਸੇ ਨਾ ਜਾ ਕੇ ਫ਼ਿਲਮਾਂ ‘ਚ ਕਿਉਂ ਆਇਆ ਇਸ ਬਾਰੇ ਉਸ ਨੇ ਇੱਕ ਯੂਟਿਊਬ ਚੈਨਲ ਦੇ ਨਾਲ ਗੱਲਬਾਤ ਕਰਦੇ ਹੋਏ ਖੁਲਾਸਾ ਕੀਤਾ ਹੈ ਕਿ ‘ਜਦੋਂ ਇੱਕ ਪਾਠੀ ਸਿੰਘ ਰਾਤ ਨੂੰ ਢਾਈ ਤਿੰਨ ਵਜੇ ਉੱਠ ਕੇ ਨਗਰ ਖੇੜੇ ਦੀ ਸੁੱਖ ਮੰਗਦਾ ਹੈ ਅਤੇ ਅਰਦਾਸ ਕਰਦਾ ਹੈ ਤਾਂ ਅਜਿਹੇ ‘ਚ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਸ ਪਾਠੀ ਸਿੰਘ ਦੇ ਪਰਿਵਾਰ ਦੇ ਲਈ ਸੁੱਖ ਸ਼ਾਂਤੀ ਦੇ ਲਈ ਅਰਦਾਸ ਕਰਨੀ ਚਾਹੀਦੀ ਹੈ।
ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਪਰਿਵਾਰ ਦੇ ਨਾਲ ਸਮਾਂ ਬਿਤਾਉਂਦੇ ਆਏ ਨਜ਼ਰ, ਮਠਿਆਈਆਂ ਦਾ ਲਿਆ ਅਨੰਦ
ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਦੇ ਬਾਰੇ ਗੱਲਬਾਤ ਕਰਦਾ ਹੋਇਆ ਭਾਵੁਕ ਵੀ ਹੋ ਜਾਂਦਾ ਹੈ। ਚੰਨੀ ਕਲਾਕਾਰ ਨੇ ਦੱਸਿਆ ਕਿ ਉਸ ਦੇ ਅੰਦਰ ਬਹੁਤ ਅੱਗ ਹੈ ਅਤੇ ਇਸ ਅੱਗ ਨੂੰ ਉਹ ਕਿਸੇ ਚੰਗੇ ਕੰਮ ਦੇ ਲਈ ਇਸਤੇਮਾਲ ਕਰਨਾ ਚਾਹੁੰਦਾ ਹੈ।
ਮਿਹਨਤ ਮਜ਼ਦੂਰੀ ਕਰਦਾ ਹੈ ਚੰਨੀ ਕਲਾਕਾਰ
ਚੰਨੀ ਕਲਾਕਾਰ ਖੇਤਾਂ ‘ਚ ਮਿਹਨਤ ਮਜ਼ਦੂਰੀ ਕਰਦਾ ਹੋਇਆ ਅਕਸਰ ਨਜ਼ਰ ਆਉਂਦਾ ਹੈ ਅਤੇ ਆਪਣੇ ਕੰਮ ਕਾਜ ਦੇ ਵੀਡੀਓ ‘ਚ ਵੀ ਉਹ ਅਦਾਕਾਰੀ ਕਰਦਾ ਹੋਇਆ ਨਜ਼ਰ ਆਉਂਦਾ ਹੈ। ਭਾਵੇਂ ਅੰਗਰੇਜ਼ੀ ਗੀਤ ਹੋਣ, ਹਿੰਦੀ ਫ਼ਿਲਮਾਂ ਹੋਣ ਜਾਂ ਫਿਰ ਪੰਜਾਬੀ ਫ਼ਿਲਮਾਂ ਹਰ ਡਾਇਲੌਗ ‘ਤੇ ਉਹ ਲਿਪਸਿੰਕ ਕਰਦਾ ਹੋਇਆ ਦਿਖਾਈ ਦਿੰਦਾ ਹੈ।
- PTC PUNJABI