ਇਸ ਤਰ੍ਹਾਂ ਮਨਾਓ ਈਕੋ ਫ੍ਰੈਂਡਲੀ ਹੋਲੀ, ਪਾਣੀ ਦੇ ਨਾਲ-ਨਾਲ ਕੈਮੀਕਲਯੁਕਤ ਰੰਗਾਂ ਤੋਂ ਹੋਵੇਗਾ ਬਚਾਅ
ਹੋਲੀ (Holi 2024) ਦੇ ਤਿਉਹਾਰ ‘ਚ ਕੁਝ ਦਿਨ ਹੀ ਬਚੇ ਹਨ । ਰੰਗਾਂ ਦੇ ਇਸ ਤਿਉਹਾਰ (Holi Festival) ਨੂੰ ਲੈ ਕੇ ਹਰ ਕੋਈ ਐਕਸਾਈਟਡ ਹੈ । ਹੋਲੀ ਦੇ ਤਿਉਹਾਰ ਤੇ ਅਕਸਰ ਲੋਕ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਮਨਾਉਂਦੇ ਹਨ । ਪਰ ਅੱਜ ਕੱਲ੍ਹ ਅਜਿਹੇ ਰੰਗ ਵੀ ਆਉਣ ਲੱਗ ਪਏ ਹਨ ।ਜਿਨ੍ਹਾਂ ਦੇ ਨਾਲ ਸਰੀਰ ਨੂੰ ਕਈ ਨੁਕਸਾਨ ਵੀ ਪਹੁੰਚਦੇ ਹਨ । ਪਰ ਤੁਸੀਂ ਰੰਗਾਂ ਤੋਂ ਬਗੈਰ ਵੀ ਹੋਲੀ ਦਾ ਤਿਉਹਾਰ ਮਨਾ ਸਕਦੇ ਹੋ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਈਕੋ ਫ੍ਰੈਂਡਲੀ ਹੋਲੀ ਮਨਾ ਕੇ ਤੁਸੀਂ ਇਸ ਤਿਉਹਾਰ ਨੂੰ ਮਨਾ ਸਕਦੇ ਹੋ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਵ-ਜਨਮੇ ਭਰਾ ਦਾ ਕਿਉਂ ਵਿੰਨ੍ਹਿਆ ਗਿਆ ਹੈ ਕੰਨ, ਜਾਣੋ ਵਜ੍ਹਾ
ਅੱਜ ਕੱਲ੍ਹ ਕਈ ਤਰ੍ਹਾਂ ਦੇ ਕੈਮੀਕਲਯੁਕਤ ਰੰਗ ਵੀ ਆਉਣ ਲੱਗ ਪਏ ਹਨ । ਜਿਸ ਦੇ ਕਾਰਨ ਇਹ ਚਿਹਰੇ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ । ਪਰ ਤੁਸੀਂ ਇਨ੍ਹਾਂ ਰੰਗਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਫੁੱਲਾਂ ਦੇ ਨਾਲ ਵੀ ਹੋਲੀ ਖੇਡ ਸਕਦੇ ਹੋ । ਇਸ ਦੇ ਨਾਲ ਸਿਹਤ ਨੂੰ ਨੁਕਸਾਨ ਨਹੀਂ ਬਲਕਿ ਫਾਇਦੇ ਹੋਣਗੇ।ਕਿਉਂਕਿ ਫੁੱਲਾਂ ਦੀ ਮਹਿਕ ਦੇ ਨਾਲ ਤੁਸੀਂ ਮਹਿਕ ਉੱਠੋਗੇ ।
ਅਕਸਰ ਹੋਲੀ ਦੇ ਤਿਉਹਾਰ ‘ਤੇ ਪਾਣੀ ਦਾ ਇਸਤੇਮਾਲ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਜਿਸ ਕਾਰਨ ਪਾਣੀ ਦੀ ਬਰਬਾਦੀ ਵੱਡੇ ਪੱਧਰ ‘ਤੇ ਹੁੰਦੀ ਹੈ ।ਤੁਸੀਂ ਪਾਣੀ ਦੀ ਬਜਾਏ ਸ਼ਗਨ ਦੇ ਤੌਰ ‘ਤੇ ਇੱਕ ਦੂਜੇ ਨੁੰ ਸੁੱਕੇ ਫੁੱਲਾਂ ਦੇ ਰੰਗਾਂ ਦੇ ਨਾਲ ਤਿਲਕ ਲਗਾ ਕੇ ਹੋਲੀ ਮਨਾ ਸਕਦੇ ਹੋ । ਇਸ ਤਰ੍ਹਾਂ ਕਰਨ ਦੇ ਨਾਲ ਜਿੱਥੇ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾ ਸਕਦਾ ਹੈ । ਇਸ ਦੇ ਨਾਲ ਹੀ ਵਾਤਾਵਰਨ ਨੂੰ ਰੰਗਾਂ ਦੇ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਤੁਸੀਂ ਘਰ ‘ਚ ਵੀ ਕੁਦਰਤੀ ਰੰਗ ਬਣਾ ਸਕਦੇ ਹੋ । ਜਿਸ ‘ਚ ਤੁਸੀਂ ਹਲਦੀ, ਚੁਕੰਦਰ ਦਾ ਰਸ, ਅਨਾਰ ਦੇ ਭਿੱਜੇ ਹੋਏ ਛਿਲਕਿਆਂ ਦਾ ਪਾਣੀ, ਵੇਸਣ ਦੇ ਨਾਲ ਕੁਦਰਤੀ ਰੰਗ ਬਣਾ ਕੇ ਉਸ ਦੇ ਨਾਲ ਹੋਲੀ ਖੇਡ ਸਕਦੇ ਹੋ । ਇਸ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਿਹਤ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
-