Carry On Jatta 3: ਫ਼ਿਲਮ ਕੈਰੀ ਆਨ ਜੱਟਾ ਦੇ ਮੇਕਰਸ ਖਿਲਾਫ ਸ਼ਿਕਾਇਤ ਹੋਈ ਦਰਜ, ਲੱਗੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼

ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਕੈਰੀ ਆਨ ਜੱਟਾ-3 ਨੂੰ ਲੈ ਕੇ ਸੁਰਖੀਆਂ 'ਚ ਹਨ। ਜਿੱਥੇ ਇੱਕ ਪਾਸੇ ਦਰਸ਼ਕਾਂ ਨੂੰ ਇਹ ਫ਼ਿਲਮ ਬਹੁਤ ਪਸੰਦ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਫ਼ਿਲਮ ਦੇ ਮੇਕਰਸ ਫ਼ਿਲਮ ਦੇ ਕੁਝ ਸੀਨਸ ਦੇ ਚੱਲਦੇ ਮੁਸੀਬਤ 'ਚ ਪੈ ਗਏ ਹਨ।

Reported by: PTC Punjabi Desk | Edited by: Pushp Raj  |  July 04th 2023 11:36 AM |  Updated: July 04th 2023 11:42 AM

Carry On Jatta 3: ਫ਼ਿਲਮ ਕੈਰੀ ਆਨ ਜੱਟਾ ਦੇ ਮੇਕਰਸ ਖਿਲਾਫ ਸ਼ਿਕਾਇਤ ਹੋਈ ਦਰਜ, ਲੱਗੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼

Case registered against film makers of Carry On Jatta 3: ਮਸ਼ਹੂਰ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ  'ਕੈਰੀ ਆਨ ਜੱਟਾ-3 ਨੂੰ ਲੈ ਕੇ ਸੁਰਖੀਆਂ 'ਚ ਹਨ। ਜਿੱਥੇ ਇੱਕ ਪਾਸੇ ਦਰਸ਼ਕਾਂ ਨੂੰ ਇਹ ਫ਼ਿਲਮ ਬਹੁਤ ਪਸੰਦ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਇਸ ਫ਼ਿਲਮ ਦੇ ਮੇਕਰਸ ਫ਼ਿਲਮ ਦੇ ਕੁਝ ਸੀਨਸ ਦੇ ਚੱਲਦੇ ਮੁਸੀਬਤ 'ਚ ਪੈ ਗਏ ਹਨ। 

ਪੰਜਾਬ ਕਾਮੇਡੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਧਾਰਮਿਕ ਭਾਵਨਾਵਾਂ ਭੜਕਾਉਂ ਦਾ ਇਲਜ਼ਾਮ ਲਾਇਆ ਗਿਆ ਹੈ। ਜਿਸ ਦੇ ਖਿਲਾਫ਼ ਜਲੰਧਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ 'ਕੈਰੀ ਆਨ ਜੱਟਾ 3' ਦੇ ਨਿਰਦੇਸ਼ਕ ਸਮੀਪ ਕੰਗ ਅਤੇ ਨਿਰਮਾਤਾ ਗਿੱਪੀ ਗ੍ਰੇਵਾਲ, ਰਵਨੀਤ ਕੌਰ ਗ੍ਰੇਵਾਲ ਪਤਨੀ ਗਿੱਪੀ ਗ੍ਰੇਵਾਲ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਬੀਨੂ ਢਿਲੋਂ, ਜਵਿੰਦਰ ਭੱਲਾ ਦੇ ਖਿਲਾਫ ਜਾਲੰਧਰ ਪੁਲਿਸ ਕਮਿਸ਼ਨਰ ਨੂੰ ਦਿੱਤੀ ਗਈ ਹੈ। 

ਇਸ਼ਾਂਤ ਸ਼ਰਮਾ ਯੁਵਾ ਕੌਮੀ ਪ੍ਰਧਾਨ ਸ਼ਿਵ ਸੈਨਾ ਹਿੰਦ ਅਤੇ ਸੁਨੀਲ ਕੁਮਾਰ ਬੰਟੀ ਚੇਅਰਮੈਨ ਪੰਜਾਬ ਸ਼ਿਵ ਸੈਨਾ ਟਕਸਾਲੀ ਨੇ ਜਲੰਧਰ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਡੀਸੀਪੀ ਹਰਵਿੰਦਰ ਸਿੰਘ ਵਿਰਕ ਨੂੰ ਸ਼ਿਕਾਇਤ ਦਿੱਤੀ। ਹਿੰਦੂ ਜੱਥੇਬੰਦੀਆਂ ਨੇ ਦੱਸਿਆ ਕਿ 29/06/2023 ਨੂੰ ਇੱਕ ਪੰਜਾਬੀ ਫਿਲਮ "ਕੈਰੀ ਆਨ ਜੱਟਾ 3" ਰਿਲੀਜ਼ ਹੋਈ ਸੀ ਜਿਸ ਵਿੱਚ ਇੱਕ ਬ੍ਰਾਹਮਣ ਨੂੰ ਹਵਨ ਕਰਦੇ ਦਿਖਾਇਆ ਗਿਆ ਹੈ।

ਜਿਸ ਵਿੱਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ ਹਵਨ ਕੁੰਡ 'ਚ ਗੰਦਾ ਪਾਣੀ ਸੁੱਟ ਦਿੰਦੇ ਹਨ। ਜਿਸ ਨਾਲ ਕਰੋੜਾਂ ਹਿੰਦੂਆਂ ਅਤੇ ਬ੍ਰਾਹਮਣਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਕਿਉਂਕਿ ਹਿੰਦੂ ਧਰਮ ਵਿੱਚ ਕੋਈ ਵੀ ਵਿਦਿਆ ਹਵਨ ਤੋਂ ਬਿਨਾਂ ਅਧੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭਗਵਾਨ ਦੀ ਪੂਜਾ ਕਰਨੀ ਹੈ ਤਾਂ ਹਵਨ ਕਰਨ ਨਾਲ ਹੀ ਪੂਜਾ ਪੂਰੀ ਹੁੰਦੀ ਹੈ ਅਤੇ ਹਿੰਦੂ ਧਰਮ 'ਚ ਇਸ ਦੀ ਬਹੁਤ ਮਾਨਤਾ ਹੈ।

ਹੋਰ ਪੜ੍ਹੋ: Simar Khaira: ਜਲਦ ਹੀ ਪੰਜਾਬੀ ਫਿਲਮਾਂ 'ਚ ਨਜ਼ਰ ਆਉਣਗੇ ਪੰਜਾਬੀ ਮਾਡਲ ਸਿਮਰ ਖਹਿਰਾ, ਅਦਾਕਾਰ ਨੇ ਨਵੇਂ ਪ੍ਰੋਜੈਕਟ ਬਾਰੇ ਸਾਂਝੀ ਕੀਤੀ ਅਪਡੇਟ

ਸ਼ਿਕਾਇਤਰਤਾ ਬੰਟੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਜਾਣਬੁੱਝ ਕੇ ਫਿਲਮ 'ਚ ਇਹ ਸੀਨ ਦਿਖਾ ਕੇ ਹਿੰਦੂ ਧਰਮ ਦਾ ਮਜ਼ਾਕ ਉਡਾਇਆ ਹੈ। ਬੰਟੀ  ਨੇ ਦੋਸ਼ ਲਾਇਆ ਕਿ ਫਿਲਮ ਦੇ ਅਦਾਕਾਰਾਂ ਅਤੇ ਸਾਰੀ ਟੀਮ ਨੇ ਹਿੰਦੂ ਧਰਮ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਰਤਾ ਬੰਟੀ  ਕਿਹਾ ਕਿ ਉਨ੍ਹਾਂ ਨੇ ਡੀਜੀਪੀ ਪੰਜਾਬ ਅਤੇ ਪੁਲਿਸ ਕਮਿਸ਼ਨਰ ਜਲੰਧਰ ਤੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਨਾਲ-ਨਾਲ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਇਨ੍ਹਾਂ ਲੋਕਾਂ ਨੇ ਫਿਲਮ ਵਿੱਚ ਹਿੰਦੂ ਧਰਮ ਨੂੰ ਨਿਸ਼ਾਨਾ ਬਣਾਇਆ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network