Singga: ਗੀਤਾਂ ਰਾਹੀਂ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਚੱਲਦੇ ਪੰਜਾਬੀ ਗਾਇਕ ਸਿੰਗਾ ਸਣੇ 4 ਲੋਕਾਂ ਦੇ ਖਿਲਾਫ ਦਰਜ ਹੋਈ ਸ਼ਿਕਾਇਤ
Case filed against Singga: ਪੰਜਾਬ ਦੇ ਮਸ਼ਹੂਰ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਗਾਇਕ ਸਿੰਗਾ ਸਣੇ 4 ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਹੋਈ ਹੈ। ਇਹ ਸ਼ਿਕਾਇਤ ਗਾਇਕ ਵੱਲੋਂ ਗੀਤਾਂ ਰਾਹੀਂ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਚੱਲਦੇ ਹੋਈ ਹੈ।
ਹਾਲ ਹੀ 'ਚ ਗਾਇਕ ਸਿੰਗਾ ਜਾਰੀ ਕੀਤੇ ਗਏ ਇੱਕ ਗੀਤ ਵਿੱਚ ਲੱਚਰ ਤੇ ਇਤਰਾਜ਼ ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਕਥਿਤ ਦੋਸ਼ ਵਿਚ ਥਾਣਾ ਸਿਟੀ ਪੁਲਿਸ ਨੇ ਮਨਪ੍ਰੀਤ ਸਿੰਘ ਉਰਫ਼ ਸਿੰਗਾ , ਪ੍ਰੋਡਿਊਸਰ ਬਿਗ ਕੇ ਸਿੰਘ, ਡਾਇਰੈਕਟਰ ਅਮਨਦੀਪ ਸਿੰਘ, ਵਿਰਨ ਵਰਮਾ ਤੇ ਜਤਿਨ ਅਰੋੜਾ ਵਿਰੁੱਧ ਧਾਰਾ 294-120ਬੀ ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ।
ਅਮਨਦੀਪ ਸਹੋਤਾ ਪ੍ਰਧਾਨ ਭੀਮ ਰਾਓ ਯੁਵਾ ਫੋਰਸ ਕਪੂਰਥਲਾ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਪਹਿਲਾਂ ਵੀ ਹਥਿਆਰਾਂ ਵਾਲੇ ਗਾਣਿਆਂ ਨੂੰ ਪ੍ਰਮੋਟ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਸਤੇ ਪਾਉਣ ਦੀ ਕਥਿਤ ਤੌਰ 'ਤੇ ਕੋਸ਼ਿਸ਼ ਕਰਦਾ ਰਿਹਾ ਹੈ ਤੇ ਹੁਣ ਉਸ ਨੇ ਇਕ ਨਵਾਂ ਗੀਤ ਲਗਭਗ ਇਕ ਮਹੀਨਾ ਪਹਿਲਾਂ ਲਾਂਚ ਕੀਤਾ ਹੈ ਜੋ ਪੰਜਾਬੀ ਚੈਨਲਾਂ 'ਤੇ ਨਿਰੰਤਰ ਚੱਲ ਰਿਹਾ ਹੈ, ਜਿਸ ਵਿਚ ਪੂਰੀ ਲੱਚਰਤਾ ਤੇ ਅਸ਼ਲੀਲਤਾ ਭਰੀ ਹੋਈ ਹੈ।
ਹੋਰ ਪੜ੍ਹੋ: ਕ੍ਰਿਕੇਟਰ ਸ਼ਿਖਰ ਧਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ, ਜੂਠੇ ਭਾਂਡਿਆਂ ਦੀ ਕੀਤੀ ਸੇਵਾ, ਦੇਖੋ ਵੀਡੀਓ
ਥਾਣਾ ਸਿਟੀ ਪੁਲਿਸ ਨੇ ਅਮਨਦੀਪ ਸਹੋਤਾ ਦੀ ਸ਼ਿਕਾਇਤ 'ਤੇ ਮਨਪ੍ਰੀਤ ਸਿੰਘ ਉਰਫ ਸਿੰਗਾ ਤੇ ਉਸਦੇ ਚਾਰ ਹੋਰ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ ਤੇ ਮਾਮਲੇ ਦੀ ਜਾਂਚ ਏ.ਐਸ.ਆਈ. ਦਵਿੰਦਰਪਾਲ ਵਲੋਂ ਕੀਤੀ ਜਾ ਰਹੀ ਹੈ।
ਅਮਨਦੀਪ ਸਹੋਤਾ ਪ੍ਰਧਾਨ ਭੀਮ ਰਾਓ ਯੁਵਾ ਫੋਰਸ ਕਪੂਰਥਲਾ ਨੇ ਦੱਸਿਆ ਕਿ 17 ਨਵੰਬਰ 2022 ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਉਸੇ ਸਮੇਂ ਮਾਮਲਾ ਦਰਜ ਨਹੀਂ ਹੋਇਆ ਸੀ, ਉਨ੍ਹਾਂ ਨੇ ਕਿਹਾ ਹੁਣ ਤਕਰੀਬਨ 9 ਮਹੀਨਿਆਂ ਬਾਅਦ ਜਾ ਕੇ ਮਾਮਲਾ ਦਰਜ ਹੋਇਆ ਹੈ, ਉਨ੍ਹਾਂ ਨੇ ਕਿਹਾ ਕਿ ਇਸ ਦੇ ਖਿਲਾਫ਼ ਜੋ ਬਣਦੀ ਕਾਰਵਾਈ ਹੈ ਉਹ ਹੋਂਣੀ ਚਾਹੀਦੀ ਹੈ।
- PTC PUNJABI