‘ਕੈਰੀ ਆਨ ਜੱਟਾ-3’ ‘ਚ ਹੋਵੇਗਾ ਹਾਸੇ ਦਾ ਡਬਲ ਡੋਜ਼, ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਨੇ ਦੱਸੀਆਂ ਫ਼ਿਲਮ ਬਾਰੇ ਦਿਲਚਸਪ ਗੱਲਾਂ

ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਦੇ ਨਾਲ ਫ਼ਿਲਮ ਦੇ ਮੁੱਖ ਅਦਾਕਾਰ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਨੇ ਖ਼ਾਸ ਗੱਲਬਾਤ ਕੀਤੀ ।

Reported by: PTC Punjabi Desk | Edited by: Shaminder  |  June 12th 2023 06:14 PM |  Updated: June 12th 2023 06:18 PM

‘ਕੈਰੀ ਆਨ ਜੱਟਾ-3’ ‘ਚ ਹੋਵੇਗਾ ਹਾਸੇ ਦਾ ਡਬਲ ਡੋਜ਼, ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਨੇ ਦੱਸੀਆਂ ਫ਼ਿਲਮ ਬਾਰੇ ਦਿਲਚਸਪ ਗੱਲਾਂ

ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੀ ਹੋਈ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਦੇ ਨਾਲ ਫ਼ਿਲਮ ਦੇ ਮੁੱਖ ਅਦਾਕਾਰ ਗਿੱਪੀ ਗਰੇਵਾਲ (Gippy Grewal) ਅਤੇ ਸੋਨਮ ਬਾਜਵਾ (Sonam Bajwa) ਨੇ ਖ਼ਾਸ ਗੱਲਬਾਤ ਕੀਤੀ । ਗਿੱਪੀ ਗਰੇਵਾਲ ਨੇ ਫ਼ਿਲਮ ਦੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਫ਼ਿਲਮ ‘ਚ ਪਿਛਲੀ ‘ਕੈਰੀ ਆਨ ਜੱਟਾ’ ਨਾਲੋਂ ਕਾਫੀ ਕੁਝ ਵੱਖਰਾ ਹੈ,ਪਰ ਮਹੌਲ ਪਹਿਲਾਂ ਵਾਲਾ ਹੀ ਹੈ ।

ਹੋਰ ਪੜ੍ਹੋ : ਗੁਰਬਾਜ਼ ਗਰੇਵਾਲ ਦਾ ਮੰਮੀ ਰਵਨੀਤ ਗਰੇਵਾਲ ਦੇ ਨਾਲ ਕਿਊਟ ਵੀਡੀਓ ਆਇਆ ਸਾਹਮਣੇ, ਵੇਖੋ ਵੀਡੀਓ

ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਫ਼ਿਲਮ ਦੇ ਰੈਪ ਅੱਪ ਦੌਰਾਨ ਦਾ ਕਿੱਸਾ ਸਾਂਝਾ ਕਰਦਿਆਂ ਹੋਇਆਂ ਦੱਸਿਆ ਕਿ ਫ਼ਿਲਮ ਦਾ ਸ਼ੂਟ ਜਿਸ ਦਿਨ ਕੰਪਲੀਟ ਹੋਇਆ ਸੀ ਤਾਂ ਕਵਿਤਾ ਕੌਸ਼ਿਕ ਤਾਂ ਰੋਣ ਹੀ ਲੱਗ ਪਈ ਸੀ ਕਿਉਂਕਿ ਸਭ ਨੇ ਕੈਰੀ ਆਨ ਜੱਟਾ-3ਦੇ ਸੈੱਟ ‘ਤੇ ਖੂਬ ਮਸਤੀ ਕੀਤੀ ਸੀ ਅਤੇ ਫ਼ਿਲਮ ‘ਚ ਵੀ ਇਸੇ ਤਰ੍ਹਾਂ ਦੀ ਮਸਤੀ ਵੇਖਣ ਨੂੰ ਮਿਲੇਗੀ ।

ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਦੱਸਿਆ ਕਿ ਇਸ ਫ਼ਿਲਮ ਨੂੰ ਵੇਖ ਕੇ ਤੁਸੀਂ ਹੱਸ ਹੱਸ ਕੇ ਦੂਹਰੇ ਹੋ ਜਾਓਗੇ । ਇਸ ਮੌਕੇ ਗਿੱਪੀ ਗਰੇਵਾਲ ਨੇ ਸੋਨਮ ਬਾਜਵਾ ਦੇ ਕਿਰਦਾਰ ਬਾਰੇ ਵੀ ਗੱਲਬਾਤ ਕੀਤੀ । ਆਓ ਸੁਣਦੇ  ਹਾਂ  ਖ਼ਾਸ ਗੱਲਬਾਤ  । 

ਦੱਸ ਦਈਏ ਕਿ ਇਹ ਫ਼ਿਲਮ 29 ਜੂਨ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਤੋਂ ਇਲਾਵਾ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ,ਕਵਿਤਾ ਕੌਸ਼ਿਕ, ਬਿੰਨੂ ਢਿੱਲੋਂ ਸਣੇ ਕਈ ਕਲਾਕਾਰ ਤੁਹਾਡਾ ਮਨੋਰੰਜਨ ਕਰਦੇ ਨਜ਼ਰ ਆਉਣਗੇ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network