ਤਸਵੀਰ ‘ਚ ਨਜ਼ਰ ਆ ਰਿਹਾ ਇਹ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਪੰਜਾਬੀ ਇੰਡਸਟਰੀ (Punjabi Industry) ਦਿਨੋਂ ਦਿਨ ਤਰੱਕੀ ਦੀਆਂ ਲੀਹਾਂ ‘ਤੇ ਅੱਗੇ ਵੱਧਦੀ ਜਾ ਰਹੀ ਹੈ । ਪੰਜਾਬੀ ਇੰਡਸਟਰੀ ‘ਚ ਆਏ ਦਿਨ ਨਵੇਂ-ਨਵੇਂ ਕਲਾਕਾਰਾਂ ਦੀ ਐਂਟਰੀ ਹੋ ਰਹੀ ਹੈ । ਪ੍ਰਸ਼ੰਸਕ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੇ ਬਾਰੇ ਜਾਨਣ ਦੇ ਲਈ ਬਹੁਤ ਜ਼ਿਆਦਾ ਉਤਸੁਕ ਹੁੰਦੇ ਹਨ । ਆਪਣੇ ਪਸੰਦੀਦਾ ਸਟਾਰਸ ਦੀਆਂ ਆਦਤਾਂ, ਰੂਚੀ ਅਤੇ ਖ਼ਾਸ ਤੌਰ ‘ਤੇ ਉਹ ਬਚਪਨ ‘ਚ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ । ਇਸ ਬਾਰੇ ਜਾਨਣ ਦੀ ਬਹੁਤ ਜ਼ਿਆਦਾ ਇੱਛਾ ਉਨ੍ਹਾਂ ਨੂੰ ਹੁੰਦੀ ਹੈ ।
ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਇੱਕ ਅਜਿਹੇ ਹੀ ਸਿਤਾਰੇ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਭਰ ਜਵਾਨੀ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ ।ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦੀ । ਜਿਸ ਦੇ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਗਾਇਕ ਹਰਿਮੰਦਰ ਸਾਹਿਬ ‘ਚ ਨਜ਼ਰ ਆ ਰਿਹਾ ਹੈ । ਤਸਵੀਰ ਨੂੰ ਵੇਖ ਫੈਨਸ ਵੀ ਭਾਵੁਕ ਹੋ ਰਹੇ ਹਨ।
ਸਿੱਧੂ ਮੂਸੇਵਾਲਾ ਨੇ ਦਿੱਤੇ ਕਈ ਹਿੱਟ ਗੀਤ
ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਇਨ੍ਹਾਂ ਹਿੱਟ ਗੀਤਾਂ ਦੀ ਬਦੌਲਤ ਹੀ ਉਸ ਨੇ ਪੰਜਾਬੀ ਸੰਗੀਤ ਜਗਤ ‘ਚ ਵੱਡੀ ਥਾਂ ਬਣਾ ਲਈ ਸੀ ।
ਮੌਤ ਤੋਂ ਬਾਅਦ ਵੀ ਗਾਇਕ ਦੁਨੀਆ ‘ਤੇ ਛਾਇਆ ਹੋਇਆ ਹੈ । ਉਸ ਦੇ ਘਰ ਵੱਡੀ ਗਿਣਤੀ ‘ਚ ਫੈਨਸ ਪਹੁੰਚਦੇ ਰਹਿੰਦੇ ਹਨ। ਬੀਤੇ ਦਿਨੀਂ ਉਸ ਦੇ ਜਨਮ ਦਿਨ ‘ਤੇ ਵਿਦੇਸ਼ੀ ਰੈਪਰ ਸਟੈਫਲੋਨਡੋਨ ਵੀ ਪਹੁੰਚੀ ਸੀ । ਸਟੈਫਲੋਨਡੋਨ
- PTC PUNJABI