ਸਿੱਖ ਪਰਿਵਾਰ ‘ਚ ਜਨਮੇ ਕੰਵਲਜੀਤ ਸਿੰਘ ਨੇ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਕੀਤਾ ਕੰਮ, ਜਾਣੋ ਅਦਾਕਾਰ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਬਾਰੇ
ਕੰਵਲਜੀਤ ਸਿੰਘ (Kanwaljit Singh) ਬਾਲੀਵੁੱਡ ਦੇ ਨਾਲ-ਨਾਲ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੇ ਅਨੇਕਾਂ ਹੀ ਟੀਵੀ ਸੀਰੀਅਲਸ ਤੇ ਫ਼ਿਲਮਾਂ ‘ਚ ਕੰਮ ਕੀਤਾ ਹੈ । ਅੱਜ ਅਸੀਂ ਤੁਹਾਨੂੰ ਕੰਵਲਜੀਤ ਸਿੰਘ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੇ ਕਰੀਅਰ ਦੇ ਬਾਰੇ ਦੱਸਾਂਗੇ ।
ਕੰਵਲਜੀਤ ਸਿੰਘ ਦੀ ਨਿੱਜੀ ਜ਼ਿੰਦਗੀ
ਕੰਵਲਜੀਤ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ‘ਚ ੧੯੫੧ ਨੂੰ ਇੱਕ ਸਿੱਖ ਪਰਿਵਾਰ ‘ਚ ਹੋਇਆ ।ਉਹ ਏਅਰ ਫੋਰਸ ‘ਚ ਜਾਣਾ ਚਾਹੁੰਦੇ ਸਨ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ।ਕਿਉਂਕਿ ਉਹ ਸੱਜੇ ਕੰਨ ‘ਚ ਸੁਣਨ ‘ਚ ਪ੍ਰੇਸ਼ਾਨੀ ਮਹਿਸੂਸ ਕਰਦੇ ਸਨ । ਜਿਸ ਕਾਰਨ ਉਨ੍ਹਾਂ ਦੀ ਇਹ ਖਾਹਿਸ਼ ਪੂਰੀ ਨਹੀਂ ਸੀ ਹੋ ਪਾਈ ।
ਇੱਕ ਦਿਨ ਉਹ ਆਪਣੇ ਕਿਸੇ ਦੋਸਤ ਦੇ ਘਰ ਗਏ ਸਨ, ਜਿੱਥੇ ਉਨ੍ਹਾਂ ਨੇ ਇੱਕ ਫ਼ਿਲਮ ਇੰਸਟੀਚਿਊਟ ਦਾ ਫਾਰਮ ਵੇਖਿਆ ਅਤੇ ਇਹ ਫਾਰਮ ਉਹ ਆਪਣੇ ਘਰ ਲੈ ਆਏ । ਉਨ੍ਹਾਂ ਨੇ ਆਪਣਾ ਪੋਰਟਫੋਲਿਓ ਤਿਆਰ ਕਰਕੇ ਭੇਜ ਦਿੱਤਾ ।ਜਿੱਥੇ ਐੱਨ ਐੱਸ ਡੀ ‘ਚ ਦਾਖਲਾ ਲਿਆ ਅਤੇ ਅਦਾਕਾਰੀ ਦੇ ਗੁਰ ਸਿੱਖੇ ।
ਬਾਲੀਵੁੱਡ ਤੋਂ ਪਾਲੀਵੁੱਡ ਦਾ ਸਫ਼ਰ ਕੀਤਾ ਤੈਅ
ਕੰਵਲਜੀਤ ਸਿੰਘ ਨੇ ਫ਼ਿਲਮ ‘ਸੱਤੇ ਪੇ ਸੱਤਾ’ ‘ਚ ਕੰਮ ਕੀਤਾ । ਇਸ ਤੋਂ ਇਲਾਵਾ ‘ਬੁਨਿਆਦ’ ਵਰਗੇ ਸੀਰੀਅਲਸ ‘ਚ ਵੀ ਕੰਮ ਕੀਤਾ । ਹੋਰ ਵੀ ਕਈ ਕਿਰਦਾਰ ਨਿਭਾ ਕੇ ਖੂਬ ਸ਼ੌਹਰਤ ਕਮਾਈ ।
ਹਰਭਜਨ ਮਾਨ ਦੇ ਨਾਲ ਫ਼ਿਲਮ ‘ਜੀ ਆਇਆਂ ਨੂੰ’ ਵੀ ਯਾਦਗਾਰ ਕਿਰਦਾਰ ਨਿਭਾਏ । ਇਸ ਤੋਂ ਇਲਾਵਾ ਦਿਲ ਆਪਣਾ ਪੰਜਾਬੀ, ਮੇਰਾ ਪਿੰਡ, ਮੰਨਤ, ਇੱਕ ਕੁੜੀ ਪੰਜਾਬ ਦੀ ਆਦਿ ‘ਚ ਕੰਵਲਜੀਤ ਸਿੰਘ ਨੇ ਵੀ ਪਾਲੀਵੁੱਡ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ।
- PTC PUNJABI