ਕਿਸਾਨਾਂ ਦੇ ਹੱਕ 'ਚ ਨਿੱਤਰੇ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ, ਕਿਸਾਨਾਂ ਲਈ ਗਾਇਆ ਇਹ ਖਾਸ ਗੀਤ
Sukhwinder Singh sang special song for farmer : ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ (Sukhwinder Singh) ਆਪਣੇ ਗੀਤਾਂ ਤੇ ਦਿਲਕਸ਼ ਆਵਾਜ਼ ਰਾਹੀਂ ਫੈਨਜ਼ ਦੇ ਦਿਲਾਂ 'ਚ ਰਾਜ ਕਰਦੇ ਹਨ। ਹਾਲ ਹੀ 'ਚ ਗਾਇਕ ਸੁਖਵਿੰਦਰ ਸਿੰਘ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ।
ਦੱਸ ਦਈਏ ਕਿ ਗਾਇਕ ਸੁਖਵਿੰਦਰ ਸਿੰਘ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਹਨ।
ਹਾਲ ਹੀ ਵਿੱਚ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਨੇ ਆਪਣੇ ਇੱਕ ਈਵੈਂਟ ਦੌਰਾਨ ਆਪਣੇ ਗੀਤ ਰਾਹੀਂ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਨਜ਼ਰ ਆਏ। ਗਾਇਕ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਗਾਇਕ ਦੀ ਇਸ ਵਾਇਰਲ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਗਾਇਕ ਸੁਖਵਿੰਦਰ ਸਿੰਘ ਨੇ ਆਪਣੇ ਸਿਰ ਉੱਤੇ ਕੇਸਰੀ ਰੰਗ ਦੀ ਦਸਤਾਰ ਸਜਾਈ ਹੋਈ ਹੈ। ਇਸ ਵੀਡੀਓ ਵਿੱਚ ਉਹ ਆਪਣੇ ਗੀਤ ਰਾਹੀਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਅਤੇ ਕਿਸਾਨ ਅੰਦੋਲਨ (Farmers Protest) ਦਾ ਸਮਰਥਨ ਕਰਦੇ ਨਜ਼ਰ ਆਏ। ਗਾਇਕ ਨੇ ਇਸ ਗੀਤ ਰਾਹੀਂ ਕਿਸਾਨ ਨੂੰ ਦੇਸ਼ ਦੇ ਅੰਨਦਾਤਾ ਦਾ ਦਰਜਾ ਦਿੱਤਾ ਹੈ ਤੇ ਕਿਸਾਨਾਂ ਨਾਲ ਕੀਤੇ ਗਏ ਮਾੜੇ ਸਲੂਕ ਲਈ ਸਰਕਾਰ ਨੂੰ ਲਾਹਨਤਾਂ ਪਾਈਆਂ ਹਨ। ਵ
ਫੈਨਜ਼ ਗਾਇਕ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ ਸ਼ੁਕਰ ਹੈ ਕਿਸੇ ਬਾਲੀਵੁੱਡ ਗਾਇਕ ਨੇ ਕਿਸਾਨਾਂ ਬਾਰੇ ਸੋਚਿਆ ਨਹੀਂ ਤਾਂ ਬਾਕੀ ਦਾ ਬਾਲੀਵੁੱਡ ਤਾਂ ਆਪੋ-ਆਪਣੇ ਕੰਮਾਂ 'ਚ ਵਿਅਸਤ ਹੈ।
ਹੋਰ ਪੜ੍ਹੋ: ਜੇਕਰ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਡਾਈਟ 'ਚ ਸ਼ਾਮਲ ਕਰੋ ਬ੍ਰੌਕਲੀ
ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਆਪਣੀ ਦਮਦਾਰ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾ ਚੁੱਕੇ ਹਨ। ਸੁਖਵਿੰਦਰ ਨੇ ਫਿਲਮ ਕਰਮਾ ਤੋਂ ਬਾਲੀਵੁੱਡ ਵਿੱਚ ਆਪਣੀ ਗਾਇਕੀ ਦੇ ਸਫਰ ਦੀ ਸ਼ੁਰੂਆਤ ਕੀਤੀ ਸੀ। ਗਾਇਕ ਨੇ ਗੀਤ 'ਛਈਆਂ- ਛਈਆਂ' 'ਵੋ ਕਿਸਨਾ ਹੈ', ਜੈ ਹੋ' , 'ਕਰ ਹਰ ਮੈਦਾਨ ਫਤਿਹ', 'ਰਮਤਾ ਜੋਗੀ' , 'ਚੱਕ ਦੇ ਇੰਡੀਆ' ਵਰਗੇ ਕਈ ਸੁਪਰਹਿੱਟ ਗੀਤ ਬਾਲੀਵੁੱਡ ਨੂੰ ਦਿੱਤੇ ਹਨ। ਹਾਲ ਹੀ ਵਿੱਚ ਗਾਇਕ ਸਾਰਾ ਅਲੀ ਖਾਨ ਸਟਾਰਰ ਫਿਲਮ 'ਏ ਵਤਨ ਮੇਰੇ ਵਤਨ' ਵਿੱਚ ਗਾਏ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ ਤੇ ਫੈਨਜ਼ ਉਨ੍ਹਾਂ ਦੇ ਇਨ੍ਹਾਂ ਗੀਤਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
-