ਬਿਨੂੰ ਢਿੱਲੋਂ ਨੇ ਸ਼ੁਰੂ ਕੀਤੀ ਆਪਣੀ ਨਵੀਂ ਫਿਲਮ ਖੁਸ਼ਖਬਰੀ ਦੀ ਸ਼ੂਟਿੰਗ, ਨਿਰਮਲ ਰਿਸ਼ੀ ਨੇ ਕੀਤੀ ਅਰਦਾਸ, ਵੇਖੋ ਵੀਡੀਓ
Binnu Dhillon Film KhushKhabri Shooting starts : ਮਸ਼ਹੂਰ ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਆਪਣੀ ਦਮਦਾਰ ਅਦਾਕਾਰੀ ਲਈ ਮਸ਼ਹੂਰ ਹਨ। ਫਿਲਮ 'ਕੈਰੀ ਆਨ ਜੱਟਾ 3' ਤੋਂ ਬਾਅਦ ਬਿਨੂੰ ਢਿੱਲੋਂ ਜਲਦ ਹੀ ਆਪਣੀ ਨਵੀਂ ਫਿਲਮ 'ਖੁਸ਼ਖਬਰੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਖੁਦ ਅਦਾਕਾਰ ਵੱਲੋਂ ਵੀਡੀਓ ਸ਼ੇਅਰ ਕਰਕੇ ਦਿੱਤ ਗਈ ਹੈ।
ਦੱਸ ਦਈਏ ਕਿ ਬਿਨੂੰ ਢਿੱਲੋਂ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨੂੰ ਆਪਣੇ ਨਵੇਂ ਪ੍ਰੋਜੈਕਟਸ ਤੇ ਫਿਲਮਾਂ ਬਾਰੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਵਿੱਚ ਬਿਨੂੰ ਢਿੱਲੋਂ ਨੇ ਆਪਣੀ ਨਵੀਂ ਫਿਲਮ ਖੁਸ਼ਖਬਰੀ ਦਾ ਐਲਾਨ ਕੀਤਾ ਹੈ। ਹੁਣ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਜਿਸ ਦੀ ਜਾਣਕਾਰੀ ਖ਼ੁਦ ਬਿਨੂੰ ਢਿੱਲੋਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਸਾਂਝੀ ਕਰਕੇ ਦਿੱਤੀ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਫਿਲਮ ਦਾ ਮਹੂਰਤ ਹੁੰਦੇ ਹੋਏ ਵੇਖ ਸਕਦੇ ਹੋ ਜਿਸ ਨੂੰ ਕਿ ਕਿਸੇ ਵੀ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਕੀਤਾ ਜਾਂਦਾ ਹੈ। ਇਸ ਦੌਰਾਨ ਬਿਨੂੰ ਢਿੱਲੋਂ ਸਣੇ ਸੈੱਟ ਉੱਤੇ ਕਈ ਹੋਰ ਪੰਜਾਬੀ ਕਲਾਕਾਰ ਮੌਜੂਦ ਹਨ। ਇਸ ਵੀਡੀਓ ਦੇ ਵਿੱਚ ਨਿਰਮਲ ਰਿਸ਼ੀ ਜੀ ਸੈੱਟ ਉੱਤੇ ਪੂਜਾ ਕਰਕੇ ਅਤੇ ਅਰਦਾਸ ਕਰਦੇ ਹੋਏ ਨਜ਼ਰ ਆਏ। ਸਾਰੀ ਹੀ ਟੀਮ ਫਿਲਮ ਦੀ ਸ਼ੂਟਿੰਗ ਦੀ ਤਿਆਰੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਦੁਖਦ ਖ਼ਬਰ ! ਫਰਾਹ ਖਾਨ 'ਤੇ ਟੁੱਟਿਆ ਦੁਖਾਂ ਦਾ ਪਹਾੜ , ਮਾਂ ਮੇਨਕਾ ਇਰਾਨੀ ਦਾ 79 ਸਾਲ ਦੀ ਉਮਰ 'ਚ ਹੋਇਆ ਦਿਹਾਂਤ
ਫੈਨਜ਼ ਨੂੰ ਇਹ ਵੀਡੀਓ ਕਾਫੀ ਪਸੰਦ ਕਰ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਫੈਨਜ਼ ਕਮੈਂਟ ਕਰਕੇ ਅਦਾਕਾਰ ਨੂੰ ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈਆਂ ਦੇ ਰਹੇ ਹਨ। ਫੈਨਜ਼ ਇਸ ਨਵੀਂ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
- PTC PUNJABI