ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਟ੍ਰਾਂਸਫਰ ਕਰਨ ਵਾਲੀ ਖ਼ਬਰ ਨਿਕਲੀ ਫੇਕ, ਕੁਲਵਿੰਦਰ ਕੌਰ ਹੈ ਹਾਲੇ ਵੀ ਮੁਅੱਤਲ, ਵਿਭਾਗੀ ਜਾਂਚ ਹੈ ਜਾਰੀ-ਸੀਆਈਐੱਸਐੱਫ
ਕੰਗਨਾ ਰਣੌਤ (Kangana Ranaut) ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਤੇ ਵੱਡਾ ਐਕਸ਼ਨ ਹੋਇਆ ਹੈ। ਉਸ ਨੂੰ ਚੰਡੀਗੜ੍ਹ ਤੋਂ ਬੈਂਗਲੁਰੂ ਸ਼ਿਫਟ ਕਰ ਦਿੱਤਾ ਗਿਆ ਹੈ।ਇਹ ਖ਼ਬਰ ਕੁਝ ਘੰਟੇ ਪਹਿਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਅਤੇ ਕਈ ਵੱਡੀਆਂ ਵੈੱਬਸਾਈਟਾਂ ਅਤੇ ਨਿਊਜ਼ ਚੈਨਲ ‘ਤੇ ਪ੍ਰਸਾਰਿਤ ਵੀ ਕੀਤੀ ਗਈ । ਪਰ ਹੁਣ ਸੀਆਈਐੱਸਐੱਫ ਦਾ ਇਸ ਮਾਮਲੇ ‘ਚ ਪ੍ਰਤੀਕਰਮ ਆਇਆ ਹੈ। ਸੀਆਈਐੱਸਐਫ ਮੁਤਾਬਕ ਭਾਜਪਾ ਸੰਸਦ ਕੰਗਨਾ ਰਣੌਤ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਅਜੇ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਜਾਰੀ ਹੈ ਮੰਡੀ ਲੋਕ ਸਭਾ ਸੀਟ ਤੋਂ ਸਾਂਸਦ ਬਣੀ ਕੰਗਨਾ ਰਣੌਤ ਨੁੰ ਚੰਡੀਗੜ੍ਹ ਹਵਾਈ ਅੱਡੇ ‘ਤੇ ਸੀਆਈਐੱਸਐੱਫ ਜਵਾਨ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਸੀ।
ਹੋਰ ਪੜ੍ਹੋ : ਬੱਬੂ ਮਾਨ ਦੀ ਕੱਟੜ ਫੈਨ ਨੇ ਬਾਂਹ ‘ਤੇ ਲਿਆ ਗਾਇਕ ਤੋਂ ਆਟੋਗ੍ਰਾਫ, ਟੈਟੂ ‘ਚ ਕੀਤਾ ਤਬਦੀਲ
ਇਹ ਸੀ ਥੱਪੜ ਮਾਰਨ ਦੀ ਵਜ੍ਹਾ
ਕੁਲਵਿੰਦਰ ਕੌਰ ਨੇ ਪੰਜਾਬ ‘ਚ ਕਿਸਾਨ ਅੰਦੋਲਨ ਦੇ ਦੌਰਾਨ ਬਜ਼ੁਰਗ ਔਰਤਾਂ ਦੇ ਬਾਰੇ ਟਿੱਪਣੀ ਕਰਨ ਕਾਰਨ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੀ ਵਜ੍ਹਾ ਦੱਸਿਆ ਸੀ। ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ।ਕੰਗਨਾ ਨੇ ਕਿਹਾ ਸੀ ਕਿ ਇੱਕ ਕਾਂਸਟੇਬਲ ਉਸ ਦੇ ਕੋਲ ਆਈ ਤੇ ਉਸ ਨੇ ਉਸ ਦੇ ਚਿਹਰੇ ਤੇ ਵਾਰ ਕੀਤਾ ਅਤੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ।
ਕੌਣ ਹੈ ਕੁਲਵਿੰਦਰ ਕੌਰ
ਕੁਲਵਿੰਦਰ ਕੌਰ ਪੰਜਾਬ ਦੇ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ। ਉਸ ਦਾ ਪੂਰਾ ਸੈਨਾ ‘ਚ ਸੇਵਾਵਾਂ ਦੇ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਉਸ ਦਾ ਪਤੀ ਸੀਆਈਐੱਸਐਫ ‘ਚ ਤਾਇਨਾਤ ਹੈ ਅਤੇ ਉਸ ਦੇ ਦੋ ਬੱਚੇ ਹਨ । ਉਨ੍ਹਾਂ ਦੇ ਭਰਾ ਸ਼ੇਰ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੇ ਸਕੱਤਰ ਅਹੁਦੇ ਤੇ ਤਾਇਨਾਤ ਹਨ ।
- PTC PUNJABI