ਅਦਾਕਾਰ ਰਣਦੀਪ ਭੰਗੂ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਨਮ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ

ਅਦਾਕਾਰ ਰਣਦੀਪ ਭੰਗੂ ਦਾ ਬੀਤੇ ਦਿਨ ਭੋਗ ਅਤੇ ਅੰਤਿਮ ਅਰਦਾਸ ਦੇ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ।

Reported by  PTC Punjabi Desk | Edited by  Shaminder  |  July 01st 2024 10:09 AM |  Updated: July 01st 2024 10:09 AM

ਅਦਾਕਾਰ ਰਣਦੀਪ ਭੰਗੂ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਨਮ ਅੱਖਾਂ ਨਾਲ ਦਿੱਤੀ ਗਈ ਸ਼ਰਧਾਂਜਲੀ

ਅਦਾਕਾਰ ਰਣਦੀਪ ਭੰਗੂ (Randeep Bhangu) ਦਾ ਬੀਤੇ ਦਿਨ ਭੋਗ ਅਤੇ ਅੰਤਿਮ ਅਰਦਾਸ ਦੇ ਮੌਕੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਨਮ ਅੱਖਾਂ ਦੇ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ।ਰਣਦੀਪ ਭੰਗੂ ਦਾ ਭੋਗ ਅਤੇ ਅੰਤਿਮ ਅਰਦਾਸ ਮਲਕੀਤ ਰੌਣੀ ਨੇ ਇੱਕ ਤਸਵੀਰ ਸਾਂਝੀ ਕੀਤੀ ਹੈ।ਉਨ੍ਹਾਂ ਦਾ ਭੋਗ ਪਿੰਡ ਚੂਹੜਮਾਜਰਾ ਦੇ ਗੁਰਦੁਆਰਾ ਸਾਹਿਬ ‘ਚ ਪਾਇਆ ਗਿਆ ।ਦੱਸ ਦਈਏ ਕਿ ਰਣਦੀਪ ਭੰਗੂ ਦਾ ਦਿਹਾਂਤ ੨੨ ਜੂਨ ਨੂੰ ਹੋ ਗਿਆ ਸੀ । 

ਹੋਰ ਪੜ੍ਹੋ  : ਗਾਇਕਾ ਸਤਵਿੰਦਰ ਬਿੱਟੀ ਬੀਚ ‘ਤੇ ਮਸਤੀ ਕਰਦੀ ਆਈ ਨਜ਼ਰ, ਵੀਡੀਓ ਕੀਤਾ ਸਾਂਝਾ

ਰਣਦੀਪ ਭੰਗੂ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ

ਰਣਦੀਪ ਭੰਗੂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਸੀ । ਉਸ ਨੇ ਗੁਰਪ੍ਰੀਤ ਭੰਗੂ, ਕਰਮਜੀਤ ਅਨਮੋਲ ਸਣੇ ਕਈ ਵੱਡੇ ਸਿਤਾਰਿਆਂ ਦੇ ਨਾਲ ਸਕਰੀਨ ਸਾਂਝਾ ਕੀਤਾ ਸੀ ।ਉਨ੍ਹਾਂ ਨੇ ਬਾਜਰੇ ਦਾ ਸਿੱਟਾ, ਦੂਰਬੀਨ, ਲੰਬੜਾਂ ਦਾ ਲਾਣਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ। 

ਪੁਲਿਸ ਜਾਂਚ ‘ਚ ਮੌਤ ਬਾਰੇ ਖੁਲਾਸਾ 

ਰਣਦੀਪ ਭੰਗੂ ਦੀ ਮੌਤ ‘ਤੇ ਕਿਸੇ ਨੂੰ ਵੀ ਯਕੀਨ ਨਹੀਂ ਸੀ ਹੋ ਰਿਹਾ । ਪਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸ਼ੁਰੂਆਤੀ ਜਾਂਚ ਦੇ ਦੌਰਾਨ ਇਹ ਖੁਲਾਸਾ ਹੋਇਆ ਸੀ ਕਿ ਅਦਾਕਾਰ ਆਪਣੇ ਖੇਤ ‘ਚ ਸ਼ਰਾਬ ਦਾ ਸੇਵਨ ਕਰ ਰਿਹਾ ਸੀ । ਪਰ ਨਸ਼ੇ ਦੀ ਹਾਲਤ ‘ਚ ਉਸ ਨੇ ਮੋਟਰ ‘ਤੇ ਰੱਖੀ ਕੀਟਨਾਸ਼ਕ ਦੀ ਦਵਾਈ ਨੂੰ ਭੁਲੇਖੇ ਦੇ ਨਾਲ ਸ਼ਰਾਬ ਸਮਝ ਕੇ ਪੀ ਲਿਆ ਸੀ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ ।

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network