ਕਿਸਾਨਾਂ ਦੇ ਹੱਕ 'ਚ ਨਿੱਤਰੇ ਭਾਨਾ ਸਿੱਧੂ, ਕਿਸਾਨਾਂ ਲਈ ਆਵਾਜ਼ ਬੁਲੰਦ ਕਰਦੇ ਆਏ ਨਜ਼ਰ
Bhana Sidhu Supports Farmer : ਪੰਜਾਬ ਦੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਹਰਿਆਣਾ ਦੇ ਸ਼ੁੰਭੂ ਬਾਰਡ ਉੱਤੇ ਡੱਟੇ ਹੋਏ ਹਨ। ਜਿੱਥੇ ਵੱਡੀ ਗਿਣਤੀ 'ਚ ਪਾਲੀਵੁੱਡ ਸਿਤਾਰੇ ਵੀ ਇਸ ਕਿਸਾਨ ਅੰਦੋਲਨ (Farmers Protest) 'ਚ ਕਿਸਾਨਾਂ ਦਾ ਸਾਥ ਦੇ ਰਹੇ ਹਨ, ਉੱਥੇ ਹੀ ਮੁੜ ਇੱਕ ਵਾਰ ਫਿਰ ਤੋਂ ਭਾਨਾ ਸਿੱਧੂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਨ ਪਹੁੰਚੇ। ਭਾਨਾ ਸਿੱਧੂ (Bhana Sidhu) ਇੱਕ ਵਾਰ ਮੁੜ ਤੋਂ ਸਰਗਰਮ ਹੋ ਗਏ ਹਨ । ਇਨ੍ਹੀਂ ਦਿਨੀਂ ਉਹ ਕਿਸਾਨ ਅੰਦੋਲਨ ‘ਚ ਪਹੁੰਚੇ ਹੋਏ ਹਨ। ਬੀਤੇ ਦਿਨੀਂ ਗਾਇਕਾ ਜਸਵਿੰਦਰ ਬਰਾੜ (Jaswinder Brar) ਵੀ ਕਿਸਾਨੀ ਅੰਦੋਲਨ ਵਿੱਚ ਪਹੁੰਚੇ ਸਨ ਤੇ ਇਸ ਦੌਰਾਨ ਭਾਨਾ ਸਿੱਧੂ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ।
ਦੱਸ ਦਈਏ ਕਿ ਭਾਨਾ ਸਿੱਧੂ, ਲੱਖਾ ਸਿਧਾਣਾ ਤੇ ਦੀਪ ਸਿੱਧੂ ਨਾਲ ਸਾਲ 2021 -2022 ਕਿਸਾਨ ਅੰਦੋਲਨ ਦੇ ਸਮੇਂ ਵੀ ਡੱਟੇ ਰਹੇ। ਜਿਸ ਦੇ ਚੱਲਦੇ ਉਹ ਸੁਰਖੀਆਂ 'ਚ ਆ ਗਏ। ਬੀਤੇ ਦਿਨੀਂ ਗਾਇਕਾ ਜਸਵਿੰਦਰ ਬਰਾੜ ਨੇ ਭਾਨਾ ਸਿੱਧੂ ਵਰਗੇ ਨੌਜਾਵਾਨਾਂ ਦੀ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਦੀ ਹੌਸਲਾ ਅਫਜਾਈ ਕੀਤੀ।
ਭਾਨਾ ਸਿੱਧੂ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਉਨ੍ਹਾਂ ਦਾ ਹੱਕ ਜ਼ਰੂਰ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਬੀਤੇ ਦਿਨੀਂ ਹਰਿਆਣਾ ਸਰਕਾਰ ਤੇ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਉੱਤੇ ਕੀਤੀ ਗਈ ਤਸ਼ਦੱਦ ਦੀ ਨਿੰਦਿਆ ਕੀਤੀ। ਭਾਨਾ ਸਿੱਧੂ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਪੇਜ਼ ਉੱਤੇ ਕਿਸਾਨ ਅੰਦੋਲਨ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਉਸ ਦੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਭਾਨਾ ਸਿੱਧੂ ਸਣੇ ਕਿਸਾਨਾਂ ਦੀ ਹੌਸਲਾ ਅਫਜਾਈ ਕਰ ਰਹੇ ਹਨ।
ਭਾਨਾ ਸਿੱਧੂ ਬਾਰੇ ਗੱਲ ਕਰੀਏ ਤਾਂ ਭਾਨਾ ਸਿੱਧੂ ਪਹਿਲੇ ਕਿਸਾਨ ਅੰਦੋਲਨ ਤੋਂ ਬਾਅਦ ਸੂਰਖੀਆਂ 'ਚ ਆਏ। ਮੌਜੂਦਾ ਸਮੇਂ ਵਿੱਚ ਭਾਨਾ ਸਿੱਧੂ ਸਮਾਜ ਸੇਵਾ ਕਰ ਰਹੇ ਹਨ। ਉਨ੍ਹਾਂ ਨੂੰ ਅਕਸਰ ਹੀ ਬੁਜ਼ਰਗਾਂ ਤੇ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਭਾਨਾ ਸਿੱਧੇੂ ਹਮੇਸ਼ਾਂ ਲੋੜਵੰਦਾਂ ਦੇ ਹੱਕ ਵਿੱਚ ਖੜੇ ਨਜ਼ਰ ਆਉਂਦ ਹਨ। ਬੀਤੇ ਦਿਨੀਂ ਭਾਨਾ ਸਿੱਧੂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਉਹ ਇੱਕ ਬਜ਼ੁਰਗ ਮਾਤਾ ਦੀ ਮਦਦ ਕਰਦੇ ਹੋਏਨਜ਼ਰ ਆ ਰਹੇ ਹਨ।
ਭਾਨਾ ਸਿੱਧੂ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟ ਦੁਨਾ ਦਾ ਨਿਵਾਸੀ ਹੈ। ਉਨ੍ਹਾਂ ਦੇ ਫੇਸਬੁੱਕ ਉੱਤੇ 10 ਲੱਖ ਤੋਂ ਵੱਧ ਫਾਲੋਅਰਜ਼ ਹਨ ਅਤੇ ਇੰਸਟਾਗ੍ਰਾਮ 'ਤੇ 9.74 ਲੱਖ ਫਾਲੋਅਰਜ਼ ਹਨ। 33 ਸਾਲਾ ਭਾਨਾ ਸਿੱਧੂ ਮਸ਼ਹੂਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਨਜ਼ਦੀਕੀ ਸਾਥੀ ਰਿਹਾ ਹੈ। ਉਸ ਨੇ ਵੱਖ-ਵੱਖ ਪੰਜਾਬੀ ਫਿਲਮਾਂ ਜਿਵੇਂ ਮੂਸਾ ਜੱਟ ਅਤੇ ਹੋਰ ਕਈ ਪੰਜਾਬੀ ਗੀਤਾਂ ਵਿੱਚ ਕੰਮ ਕੀਤਾ ਹੈ।
-