ਹਰ ਸ਼ੋਅ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਂ ਮਰਹੂਮ ਗਾਇਕ ਦੇ ਵਾਲਾਂ ‘ਚ ਕਰਦੀ ਸੀ ਕੰਘੀ
ਸਿੱਧੂ ਮੂਸੇਵਾਲਾ (Sidhu Moose wala) ਬੇਸ਼ੱਕ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕੇ ਹਨ । ਪਰ ਲੋਕਾਂ ਦੇ ਦਿਲਾਂ ‘ਚ ਉਹ ਅੱਜ ਵੀ ਜਿਉਂਦੇ ਹਨ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀ ਇੱਕ ਗੱਲ ਦੱਸਣ ਜਾ ਰਹੇ ਹਾਂ ।ਜਿਸ ਦਾ ਖੁਲਾਸਾ ਖੁਦ ਮਰਹੂਮ ਗਾਇਕ ਨੇ ਇੱਕ ਸ਼ੋਅ ਦੇ ਦੌਰਾਨ ਕੀਤਾ ਸੀ । ਸੋਨਮ ਬਾਜਵਾ ਦੇ ਇੱਕ ਸ਼ੋਅ ‘ਚ ਗਾਇਕ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਚਰਨ ਕੌਰ ਹਮੇਸ਼ਾ ਹੀ ਉਸ ਦੇ ਵਾਲਾਂ ਦੀ ਸਾਂਭ ਸੰਭਾਲ ਦੇ ਵੱਲ ਧਿਆਨ ਦਿੰਦੀ ਸੀ । ਹਰ ਸ਼ੋਅ ਤੋਂ ਪਹਿਲਾਂ ਉਨ੍ਹਾਂ ਦੇ ਵਾਲਾਂ ‘ਚ ਕੰਘੀ ਕਰਦੀ ਸੀ। ਸਿੱਧੂ ਮੂਸੇਵਾਲਾ ਆਪਣੇ ਮਾਪਿਆਂ ਦੇ ਬਹੁਤ ਨਜ਼ਦੀਕ ਸੀ ।ਆਪਣੀ ਮਾਂ ਨੂੰ ਸਮਰਪਿਤ ਗੀਤ ‘ਡੀਅਰ ਮਾਮਾ’ ਵੀ ਕੱਢਿਆ ਸੀ ।
ਹੋਰ ਪੜ੍ਹੋ : ਗਿੱਪੀ ਗਰੇਵਾਲ, ਹਿਮਾਂਸ਼ੀ ਖੁਰਾਣਾ ਅਤੇ ਜੈਸਮੀਨ ਜੱਸੀ ਤੇ ਦੀਪ ਢਿੱਲੋਂ ਵੀ ਹੋਏ ‘ਸਾਗਰ ਦੀ ਵਹੁਟੀ’ ਦੇ ਫੈਨ, ਵੇਖੋ ਮਜ਼ੇਦਾਰ ਵੀਡੀਓ
ਸਿੱਧੂ ਮੂਸੇਵਾਲਾ ਦਾ ਕਤਲ ਕੁਝ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਉਸ ਸਮੇਂ ਸਿੱਧੂ ਮੂਸੇਵਾਲਾ ਆਪਣੀ ਬੀਮਾਰ ਮਾਸੀ ਦਾ ਹਾਲ ਚਾਲ ਜਾਨਣ ਦੇ ਲਈ ਪਿੰਡ ਜਵਾਹਰਕੇ ਵਿਖੇ ਜਾ ਰਿਹਾ ਸੀ । ਜਿਸ ਤੋਂ ਬਾਅਦ ਦੁਨੀਆ ਭਰ ‘ਚ ਬੈਠੇ ਸਿੱਧੂ ਮੂਸੇਵਾਲਾ ਦੇ ਫੈਨਸ ‘ਚ ਰੋਸ ਦੀ ਲਹਿਰ ਪਾਈ ਪਾਈ ਗਈ ਅਤੇ ਲੋਕ ਇਸ ਕਤਲ ਦੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ।
ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕੁਝ ਕੁ ਸਾਲਾਂ ਦੇ ਮਿਊਜ਼ਿਕ ਕਰੀਅਰ ‘ਚ ਸੰਗੀਤ ਜਗਤ ‘ਚ ਵੱਡੀ ਪਛਾਣ ਬਣਾ ਲਈ ਸੀ । ਕੌਮਾਂਤਰੀ ਪੱਧਰ ‘ਤੇ ਉਨ੍ਹਾਂ ਨੂੰ ਪਛਾਣ ਮਿਲੀ ਸੀ ।ਗੋਰੇ ਕਾਲੇ ਹਰ ਕੋਈ ਉਨ੍ਹਾਂ ਦੇ ਗੀਤਾਂ ‘ਤੇ ਝੂਮਦਾ ਨਜ਼ਰ ਆਉਂਦਾ ਸੀ। ਉਨ੍ਹਾਂ ਦਾ ਹਰ ਗੀਤ ਹਿੱਟ ਹੁੰਦਾ ਸੀ ।ਉਹ ਵਧੀਆ ਗਾਇਕੀ ਦੇ ਨਾਲ-ਨਾਲ ਵਧੀਆ ਲੇਖਣੀ ਦੇ ਵੀ ਮਾਲਕ ਸਨ ।ਉਹ ਆਪਣੇ ਗੀਤਾਂ ‘ਚ ਸਮਾਜ ਦੀ ਸਚਾਈ ਨੂੰ ਬਿਆਨ ਕਰਦੇ ਸਨ ਅਤੇ ਬੇਬਾਕੀ ਦੇ ਨਾਲ ਗੀਤਾਂ ਦੇ ਜ਼ਰੀਏ ਜਵਾਬ ਦਿੰਦੇ ਸਨ ।ਜੋ ਕਿ ਵਿਰੋਧੀਆਂ ਨੂੰ ਰਾਸ ਨਹੀਂ ਸੀ ਆਉਂਦਾ ।
-