ਗਾਇਕਾ ਜਸਵਿੰਦਰ ਬਰਾੜ ਦੀਆਂ ਪਤੀ ਦੇ ਨਾਲ ਖੂਬਸੂਰਤ ਤਸਵੀਰਾਂ ਵਾਇਰਲ

ਜਸਵਿੰਦਰ ਬਰਾੜ ਇਨ੍ਹੀਂ ਦਿਨੀ ਯੂ.ਕੇ ‘ਚ ਆਪਣਾ ਟੂਰ ਲਗਾਉਣ ਜਾ ਰਹੀ ਹੈ । ਉਹ ਆਪਣੇ ਘਰ ਤੋਂ ਯੂ.ਕੇ ਦੇ ਲਈ ਰਵਾਨਾ ਹੋਈ ਹੈ। ਜਿਸ ਦੀਆਂ ਤਸਵੀਰਾਂ ਉਸ ਨੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੇ ਹਨ ।

Reported by: PTC Punjabi Desk | Edited by: Shaminder  |  July 05th 2024 04:04 PM |  Updated: July 05th 2024 04:04 PM

ਗਾਇਕਾ ਜਸਵਿੰਦਰ ਬਰਾੜ ਦੀਆਂ ਪਤੀ ਦੇ ਨਾਲ ਖੂਬਸੂਰਤ ਤਸਵੀਰਾਂ ਵਾਇਰਲ

ਜਸਵਿੰਦਰ ਬਰਾੜ ਇਨ੍ਹੀਂ ਦਿਨੀ ਯੂ.ਕੇ ‘ਚ ਆਪਣਾ ਟੂਰ ਲਗਾਉਣ ਜਾ ਰਹੀ ਹੈ । ਉਹ ਆਪਣੇ ਘਰ ਤੋਂ ਯੂ.ਕੇ ਦੇ ਲਈ ਰਵਾਨਾ ਹੋਈ ਹੈ। ਜਿਸ ਦੀਆਂ ਤਸਵੀਰਾਂ ਉਸ ਨੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਆਪਣੇ ਪਤੀ ਦੇ ਨਾਲ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਮਿਲਦੇ ਹਾਂ ਬਹੁਤ ਜਲਦੀ  ਯੂ.ਕੇ’। ਇਸ ਤਸਵੀਰ ‘ਚ ਗਾਇਕਾ ਦੇ ਪਤੀ ਵੀ ਹਨ ਅਤੇ ਇਸ ਜੋੜੀ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। 

ਹੋਰ ਪੜ੍ਹੋ :  ਬਰਸਾਤ ਦਾ ਮਜ਼ਾ ਲੈਂਦੇ ਨਜ਼ਰ ਆਏ ਜਸਬੀਰ ਜੱਸੀ, ਦੱਸਿਆ ਕਿਵੇਂ ਸਹੇਜ ਕੇ ਰੱਖੀਏ ਬਰਸਾਤੀ ਪਾਣੀ

ਜਸਵਿੰਦਰ ਬਰਾੜ ਦਾ ਵਰਕ ਫ੍ਰੰਟ 

ਜਸਵਿੰਦਰ ਬਰਾੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ । ਜਸਵਿੰਦਰ ਬਰਾੜ ਨੂੰ ਅਖਾੜਿਆਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਅਨੇਕਾਂ ਹੀ ਲੋਕ ਗੀਤ ਗਾਏ ਹਨ ਅਤੇ ਅਕਸਰ ਆਪਣੇ ਲਾਈਵ ਸ਼ੋਅ ਦੇ ਦੌਰਾਨ ਵੀ ਉਹ ਸਮਾਜ ਨੁੰ ਸੇਧ ਦੇਣ ਵਾਲੀਆਂ ਗੱਲਾਂ ਕਰਦੇ ਹਨ । ਆਪਣੇ ਗੀਤਾਂ ‘ਚ ਵੀ ਉਹ ਅਕਸਰ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਕਰਦੇ ਹਨ ।

ਗਾਇਕਾ ਦੀ ਨਿੱਜੀ ਜ਼ਿੰਦਗੀ 

ਗਾਇਕਾ ਜਸਵਿੰਦਰ ਬਰਾੜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਦੋ ਬੱਚੇ ਹਨ । ਉਨ੍ਹਾਂ ਦੇ ਬੇਟੇ ਦੀ ਸਰਜਰੀ ਹੋ ਚੁੱਕੀ ਹੈ। ਨਿੱਜੀ ਜ਼ਿੰਦਗੀ ਕਾਫੀ ਸੰਘਰਸ਼ਾਂ ਭਰੀ ਰਹੀ ਹੈ। ਜਿਸ ਬਾਰੇ ਜਸਵਿੰਦਰ ਬਰਾੜ ਨੇ ਇੱਕ ਇੰਟਰਵਿਊ ‘ਚ ਖੁਲਾਸਾ ਵੀ ਕੀਤਾ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network