Sidhu Moosewala: ਬਾਪੂ ਬਲਕੌਰ ਸਿੰਘ ਨੇ ਦਿੱਤੀ ਨਵ ਜਨਮੇ ਪੁੱਤ ਨੂੰ ਗੁੜ੍ਹਤੀ, ਵੀਡੀਓ ਹੋਈ ਵਾਇਰਲ
Sidhu Moosewala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਗਭਗ ਦੋ ਸਾਲਾਂ ਬਾਅਦ, ਉਨ੍ਹਾਂ ਦੇ ਮਾਪਿਆਂ ਨੇ ਐਤਵਾਰ ਨੂੰ ਇੱਕ ਬੱਚੇ ਦਾ ਸਵਾਗਤ ਕੀਤਾ। ਮਾਤਾ ਚਰਨ ਕੌਰ ਨੇ ਬੇਟੇ ਨੂੰ ਜਨਮ ਦਿੱਤਾ ਹੈ। ਸਿੱਧੂ ਦੇ ਪਿਤਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਆਪਣੇ ਨਵ ਜਨਮੇ ਪੁੱਤ ਨੂੰ ਗੂੜਤੀ ਦੇ ਰਹੇ ਹਨ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਸਵੀਰ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਬਠਿੰਡਾ ਦੇ ਜਿੰਦਲ ਹਸਪਤਾਲ ਵਿੱਚ ਉਨ੍ਹਾਂ ਦੇ ਦੂਜੇ ਬੱਚੇ ਦਾ ਜਨਮ ਹੋਇਆ ਹੈ। ਇਸ ਦੌਰਾਨ ਹਸਪਤਾਲ ਵੱਲੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ।
ਇਸ ਦੌਰਾਨ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਪੁੱਤ ਦੇ ਜਨਮ ‘ਤੇ ਬਲਕੌਰ ਸਿੰਘ (Sidhu Moosewala brother) ਕੇਕ ਕੱਟ ਰਹੇ ਹਨ। ਇਹ ਵੀਡੀਓ ਹਸਪਤਾਲ ਦੀ ਹੈ। (#sidhumoosewala)
ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਉਤੇ ਤਸਵੀਰ ਸਾਂਝੀ ਕਰਕੇ ਲਿਖਿਆ ਹੈ- ‘‘ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਮਾਤਾ ਚਰਨ ਕੌਰ ਤੇ ਬਲਕੌਰ ਸਿੰਘ ਦੇ ਬੱਚੇ ਦੀ ਪਹਿਲੀ ਝਲਕ ਵੇਖ ਸਕਦੇ ਹੋ। ਇਸ ਵਿੱਚ ਜਦੋਂ ਮਾਂ ਚਰਨ ਕੌਰ ਪਹਿਲੀ ਵਾਰ ਆਪਣੇ ਨਵ ਜਨਮੇ ਪੁੱਤ ਨੂੰ ਵੇਖਦੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਇਸ ਦੌਰਾਨ ਬਲਕੌਰ ਸਿੰਘ ਨੇ ਪੁੱਤ ਨੂੰ ਗੁੜ੍ਹਤੀ ਦਿੱਤੀ।
ਦੱਸ ਦਈਏ ਕਿ ਮਰਹੂਮ ਗਾਇਕ ਦੇ ਮਾਤਾ-ਪਿਤਾ ਨੇ ਆਈਵੀਐੱਫ ਤਕਨੀਕ ਦੀ ਚੋਣ ਕੀਤੀ ਅਤੇ ਪਿਛਲੇ ਸਾਲ ਇਸ ਪ੍ਰਕਿਰਿਆ ਲਈ ਵਿਦੇਸ਼ ਚਲੇ ਗਏ। ਪਰਿਵਾਰ ਨੇ ਉਸ ਸਮੇਂ ਬੇਨਤੀ ਕੀਤੀ ਸੀ ਕਿ ਜਦੋਂ ਤੱਕ ਕਾਰਵਾਈ ਸਫਲ ਨਹੀਂ ਹੋ ਜਾਂਦੀ, ਇਸ ਖ਼ਬਰ ਨੂੰ ਜਨਤਕ ਨਾ ਕੀਤਾ ਜਾਵੇ।
ਸਿੱਧੂ ਮੂਸੇਵਾਲਾ 58 ਸਾਲਾ ਮਾਤਾ ਚਰਨ ਕੌਰ ਅਤੇ 60 ਸਾਲਾ ਬਲਕੌਰ ਸਿੰਘ ਦੇ ਇਕਲੌਤਾ ਪੁੱਤਰ ਸੀ ਤੇ ਹੁਣ ਫੈਨਜ਼ ਸਿੱਧੂ ਦੇ ਪਰਿਵਾਰ ਲਈ ਕਾਫੀ ਖੁਸ਼ ਹਨ। ਫੈਨਜ਼ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਦੂਜੀ ਵਾਰ ਮਾਪੇ ਬਨਣ ਲਈ ਵਧਾਈ ਦੇ ਰਹੇ ਹਨ।
-