ਬਾਣੀ ਸੰਧੂ ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ,ਖੂਬ ਕੀਤੀ ਮਸਤੀ

Reported by: PTC Punjabi Desk | Edited by: Shaminder  |  December 21st 2023 04:27 PM |  Updated: December 21st 2023 04:27 PM

ਬਾਣੀ ਸੰਧੂ ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ,ਖੂਬ ਕੀਤੀ ਮਸਤੀ

  ਗਾਇਕਾ ਬਾਣੀ ਸੰਧੂ (Baani Sandhu) ਨੇ ਆਪਣੇ ਬਰਥਡੇ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣਾ ਜਨਮ ਦਿਨ ਸੈਲੀਬ੍ਰੇਟ ਕਰਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਣੀ ਸੰਧੂ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਬਾਣੀ ਸੰਧੂ ਦਾ ਕੁਝ ਦਿਨ ਪਹਿਲਾਂ ਜਨਮ ਦਿਨ ਸੀ । ਇਸ ਮੌਕੇ ‘ਤੇ ਗਾਇਕਾ ਨੇ ਖੂਬ ਮਸਤੀ ਕੀਤੀ ਤੇ ਇਸ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ । 

Baani Sandhu 3.jpg

ਹੋਰ ਪੜ੍ਹੋ : ਪੰਜਾਬ ਪੁਲਿਸ ਤੋਂ ਪ੍ਰੇਸ਼ਾਨ ਹੋਏ ਗਾਇਕ ਸਿੰਗਾ, ਲਾਈਵ ਹੋ ਕੇ ਕਿਹਾ ‘ਪਰਚਾ ਰੱਦ ਕਰਨ ਦੇ ਮੰਗ ਰਹੇ 10 ਲੱਖ’ਬਾਣੀ ਸੰਧੂ ਨੇ ਗਾਇਕੀ ਲਈ ਛੱਡੀ ਨੌਕਰੀ ਬਾਣੀ ਸੰਧੂ ਨੂੰ ਗਾਇਕੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਇਆ । ਬਾਣੀ ਸੰਧੂ ਨੇ ਗਾਇਕੀ ਦੇ ਲਈ ਬੈਂਕ ‘ਚੋਂ ਆਪਣੀ ਸਰਕਾਰੀ ਨੌਕਰੀ ਤੱਕ ਛੱਡ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦਾ ਰੁਖ ਕੀਤਾ ਅਤੇ ਉਹ ਹੁਣ ਕਾਮਯਾਬ ਗਾਇਕਾ ਦੇ ਨਾਲ-ਨਾਲ ਕਾਮਯਾਬ ਅਦਾਕਾਰਾ ਵੀ ਹੈ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਮੈਡਲ’ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ।

Baani Sandhu 4.jpgਜਿਸ ਵਿਸ਼ੇ ‘ਚ ਕਮਜ਼ੋਰ ਸੀ ਉਸੇ ‘ਚ ਵਧੀਆ ਅੰਕ ਕੀਤੇ ਹਾਸਲ ਕੋਈ ਸਮਾਂ ਸੀ ਜਦੋਂ ਬਾਣੀ ਸੰਧੂ ਨੂੰ ਮੈਥ ਬਹੁਤ ਮੁਸ਼ਕਿਲ ਲੱਗਦਾ ਸੀ।ਜਿਸ ਤੋਂ ਬਾਅਦ ਗਾਇਕਾ ਨੇ ਉਸੇ ਵਿਸ਼ੇ ‘ਚ ਮਹਾਰਤ ਹਾਸਲ ਕੀਤੀ ਅਤੇ ਬੈਂਕ ‘ਚ ਨੌਕਰੀ ਹਾਸਲ ਕੀਤੀ । ਪਰ ਉਨ੍ਹਾਂ ਦੀ ਦਿਲਚਸਪੀ ਹਮੇਸ਼ਾ ਤੋਂ ਮਨੋਰੰਜਨ ਜਗਤ ‘ਚ ਰਹੀ ਸੀ । ਜਿਸ ਕਾਰਨ ਉਨ੍ਹਾਂ ਨੇ ਇਸੇ ਖੇਤਰ ‘ਚ ਨਾਮ ਕਮਾਇਆ ।ਅੱਜ ਬਾਣੀ ਸੰਧੂ ਦਾ ਨਾਮ ਪੰਜਾਬੀ ਇੰਡਸਟਰੀ ਦੀਆਂ ਚੋਟੀ ਦੀਆਂ ਗਾਇਕਾਂ ‘ਚ ਆਉਂਦਾ ਹੈ ।  

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network